30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਲਾਸ਼ ਨੂੰ ਸੜਕ ’ ਚ ਰੱਖ ਕੇ ਔੜ ਵਿਖੇ ਕੀਤਾ ਚੱਕਾ ਜਾਮ

ਔੜ, 29 ਅਗਸਤ (ਗੁਰਨਾਮ ਸਿੰਘ ਸੈਣੀ)- ਫਿਲੌਰ ਨਵਾਂਸ਼ਹਿਰ ਮੁੱਖ ਮਾਰਗ ‘ਤੇ ਪੈਂਦੇ ਕਸਬਾ ਔੜ ਦੇ ਬਾਬਾ ਵਿਸ਼ਵਕਰਮਾ ਮੰਦਰ ਅੱਗੇ ਉਸ ਵਕਤ ਲੋਕ ਬੇਹਾਲ ਹੋ ਗਏ, ਜਦੋਂ ਇੱਕ ਪਰਿਵਾਰ ਨੇ ਆਪਣੇ ਬਜ਼ੁਰਗ ਦੀ ਲਾਸ਼ ਸੜਕ ਵਿਚਕਾਰ ਰੱਖ ਕੇ ਜਾਮ ਕਰ ਦਿੱਤਾ । ਇਸ ਸੰਬੰਧੀ ਗੱਲਬਾਤ ਕਰਦਿਆਂ ਮ੍ਰਿਤਕ ਦੀ ਨੂੰਹ ਹਰਦੀਪ ਕੌਰ ਪਤਨੀ ਭੁਪਿੰਦਰ ਸਿੰਘ ਰਾਜਾ ਨਿਵਾਸੀ ਔੜ ਨੇ ਦੱਸਿਆ ਕਿ ਉਨ੍ਹਾਂ ਦੇ ਪਤੀ ਸਾਬਕਾ ਪੰਚ ਭੁਪਿੰਦਰ ਸਿੰਘ ਰਾਜਾ ’ਤੇ ਔੜ ਦੇ ਹੀ ਇੱਕ ਵਿਅਕਤੀ ਨੇ ਗਲਤ ਦੋਸ਼ ਲਾ ਕੇ ਪਰਚਾ ਦਰਜ ਕਰਵਾ ਦਿੱਤਾ, ਜਿਸ ਕਰਕੇ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਹੋ ਕੇ ਭੁਪਿੰਦਰ ਸਿੰਘ ਰਾਜਾ ਕਈ ਦਿਨ ਪਹਿਲਾਂ ਘਰੋਂ ਕਿਤੇ ਚਲਾ ਗਿਆ ਜੋ ਅਜੇ ਤੱਕ ਵਾਪਸ ਨਹੀਂ ਆਇਆ, ਜਿਸ ਕਰਕੇ ਉਨ੍ਹਾਂ ਦਾ ਬਿਮਾਰ ਚੱਲਦਾ ਆ ਰਿਹਾ ਪਿਤਾ ਗੁਰਮੀਤ ਸਿੰਘ (75) ਆਪਣੇ ਪੁੱਤ ਦੇ ਘਰੋਂ ਜਾਣ ਦਾ ਦੁੱਖ ਨਾ ਸਹਾਰ ਸਕਿਆ, ਜਿਸ ਦੀ ਮੌਤ ਹੋ ਗਈ ।

ਅਜੀਤ ਡੈਸਕ 30-08-2026
ਔੜ, 29 ਅਗਸਤ (ਗੁਰਨਾਮ ਸਿੰਘ ਸੈਣੀ)- ਫਿਲੌਰ ਨਵਾਂਸ਼ਹਿਰ ਮੁੱਖ ਮਾਰਗ ‘ਤੇ ਪੈਂਦੇ ਕਸਬਾ ਔੜ ਦੇ ਬਾਬਾ ਵਿਸ਼ਵਕਰਮਾ ਮੰਦਰ ਅੱਗੇ ਉਸ ਵਕਤ ਲੋਕ ਬੇਹਾਲ ਹੋ ਗਏ, ਜਦੋਂ ਇੱਕ ਪਰਿਵਾਰ ਨੇ ਆਪਣੇ ਬਜ਼ੁਰਗ ਦੀ ਲਾਸ਼ ਸੜਕ ਵਿਚਕਾਰ ਰੱਖ ਕੇ ਜਾਮ ਕਰ ਦਿੱਤਾ । ਇਸ ਸੰਬੰਧੀ ਗੱਲਬਾਤ ਕਰਦਿਆਂ ਮ੍ਰਿਤਕ ਦੀ ਨੂੰਹ ਹਰਦੀਪ ਕੌਰ ਪਤਨੀ ਭੁਪਿੰਦਰ ਸਿੰਘ ਰਾਜਾ ਨਿਵਾਸੀ ਔੜ ਨੇ ਦੱਸਿਆ ਕਿ ਉਨ੍ਹਾਂ ਦੇ ਪਤੀ ਸਾਬਕਾ ਪੰਚ ਭੁਪਿੰਦਰ ਸਿੰਘ ਰਾਜਾ ’ਤੇ ਔੜ ਦੇ ਹੀ ਇੱਕ ਵਿਅਕਤੀ ਨੇ ਗਲਤ ਦੋਸ਼ ਲਾ ਕੇ ਪਰਚਾ ਦਰਜ ਕਰਵਾ ਦਿੱਤਾ, ਜਿਸ ਕਰਕੇ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਹੋ ਕੇ ਭੁਪਿੰਦਰ ਸਿੰਘ ਰਾਜਾ ਕਈ ਦਿਨ ਪਹਿਲਾਂ ਘਰੋਂ ਕਿਤੇ ਚਲਾ ਗਿਆ ਜੋ ਅਜੇ ਤੱਕ ਵਾਪਸ ਨਹੀਂ ਆਇਆ, ਜਿਸ ਕਰਕੇ ਉਨ੍ਹਾਂ ਦਾ ਬਿਮਾਰ ਚੱਲਦਾ ਆ ਰਿਹਾ ਪਿਤਾ ਗੁਰਮੀਤ ਸਿੰਘ (75) ਆਪਣੇ ਪੁੱਤ ਦੇ ਘਰੋਂ ਜਾਣ ਦਾ ਦੁੱਖ ਨਾ ਸਹਾਰ ਸਕਿਆ, ਜਿਸ ਦੀ ਮੌਤ ਹੋ ਗਈ । ਜਿਸ ਕਰਕੇ ਪਰਿਵਾਰ ਨਾਲ ਹੋਏ ਇਸ ਧੱਕੇਸ਼ਾਹੀ ਦੇ ਖਿਲਾਫ ਚੱਕਾ ਜਾਮ ਕੀਤਾ ਗਿਆ ਹੈ ਤਾਂ ਜੋ ਭੁਪਿੰਦਰ ਸਿੰਘ ਰਾਜਾ ਖਿਲਾਫ ਕੀਤੀ ਪੁਲਿਸ ਕਾਰਵਾਈ ਨੂੰ ਖਾਰਜ ਕਰਕੇ ਉਸਨੂੰ ਪਰਿਵਾਰ ਦੇ ਨਾਲ ਮਿਲਾਇਆ ਜਾਵੇ । ਇਸ ਮੌਕੇ ਭੁਪਿੰਦਰ ਸਿੰਘ ਰਾਜਾ ਦੇ ਭਰਾ ਲਖਵਿੰਦਰ ਸਿੰਘ ਲੱਕੀ ਨੇ ਗੱਲਬਾਤ ਰਾਹੀਂ ਦੱਸਿਆ ਕਿ ਇੱਕ ਤਾਂ ਉਨ੍ਹਾਂ ਦੇ ਭਰਾ ‘ਤੇ ਨਜਾਇਜ਼ ਪਰਚਾ ਦਰਜ ਕੀਤਾ ਗਿਆ ਹੈ ਤੇ ਦੂਜਾ ਇਸ ਸਦਮੇ ਨੂੰ ਨਾ ਸਹਾਰਦਾ ਹੋਇਆ ਉਨ੍ਹਾਂ ਦਾ ਪਿਤਾ ਵੀ ਦੁਨੀਆਂ ਤੋਂ ਰੁਖਸਤ ਹੋ ਗਿਆ ਹੈ, ਜਿਸ ਕਰਕੇ ਪ੍ਰਸ਼ਾਸਨ ਤੁਰੰਤ ਉਨ੍ਹਾਂ ਦੀ ਮਦਦ ਲਈ ਅੱਗੇ ਆਵੇ। ਇਸ ਮੌਕੇ ‘ਤੇ ਪੁੱਜੇ ਹਲਕਾ ਬੰਗਾ ਤੋਂ ਕਾਂਗਰਸ ਦੇ ਸੀਨੀਅਰ ਆਗੂ ਕਮਲਜੀਤ ਬੰਗਾ ਨੇ ਵੀ ਸ਼ਮੂਲੀਅਤ ਕੀਤੀ, ਜਿਹਨਾਂ ਨੇ ਇਸ ਪਰਿਵਾਰ ਨਾਲ ਇਨਸਾਫ ਕਰਨ ਦੀ ਮੰਗ ਕੀਤੀ ਹੈ । ਇੱਥੇ ਵਰਨਣਯੋਗ ਹੈ ਕਿ ਅੱਜ ਸਿਖਰ ਦੁਪਹਿਰੇ ਕਹਿਰ ਦੀ ਧੁੱਪ ਹੋਣ ਕਰਕੇ ਰਿਕਾਰਡ ਤੋੜ ਗਰਮੀ ਕਾਰਨ ਜਾਮ ‘ਚ ਫਸੇ ਲੋਕ ਹਾਲੋ-ਬੇਹਾਲ ਹੋਏ ਦੇਖੇ ਗਏ । ਇਸ ਜਾਮ ਦੀ ਸੂਚਨਾ ਮਿਲਦਿਆਂ ਹੀ ਥਾਣਾ ਔੜ ਦੇ ਐਸ.ਐਚ.ਓ ਮੈਡਮ ਨਰੇਸ਼ ਕੁਮਾਰੀ ਤੁਰੰਤ ਮੌਕੇ ‘ਤੇ ਪੁੱਜੇ, ਜਿਨ੍ਹਾਂ ਨੇ ਪਰਿਵਾਰ ਨੂੰ ਸਮਝਾ-ਬੁਝਾ ਕੇ ਲਾਸ਼ ਨੂੰ ਸੜਕ ਤੋਂ ਪਾਸੇ ਰਖਵਾ ਕੇ ਟਰੈਫਿਕ ਨੂੰ ਚਾਲੂ ਕਰਵਾਇਆ ਅਤੇ ਇਸ ਮਾਮਲੇ ਨੂੰ ਉੱਚ ਅਫਸਰਾਂ ਦੇ ਧਿਆਨ ’ਚ ਲਿਆਂਦਾ ਅਤੇ ਪਰਿਵਾਰ ਨਾਲ ਉੱਚ ਅਧਿਕਾਰੀਆਂ ਦੀ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ ਗਿਆ । ਇਸ ਭਖਦੇ ਮਾਮਲੇ ਨੂੰ ਲੈ ਕੇ ਡੀ.ਐਸ.ਪੀ ਪੰਕਜ ਸ਼ਰਮਾ ਸਬ-ਡਿਵੀਜ਼ਨ ਨਵਾਂਸ਼ਹਿਰ, ਹੈਰੀ ਬੋਪਾਰਾਏ ਐਸ.ਐਚ.ਓ ਥਾਣਾ ਰਾਹੋਂ ਤੋਂ ਇਲਾਵਾ ਭਾਰੀ ਗਿਣਤੀ ’ਚ ਪੁਲਿਸ ਫੋਰਸ ਮੌਕੇ ‘ਤੇ ਪੁੱਜੀ, ਜਿਨ੍ਹਾਂ ਨੇ ਵਿਗੜਦੀ ਸਥਿਤੀ ਨੂੰ ਕਾਬੂ ’ਚ ਕੀਤਾ । ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਖਬਰ ਲਿਖੇ ਜਾਣ ਤੱਕ ਪਰਿਵਾਰ ਅਤੇ ਪੁਲਸ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਦਾ ਸਿਲਸਿਲਾ ਜਾਰੀ ਸੀ।
ਪਿਛਲੀ ਖ਼ਬਰ ਖੜ੍ਹੇ ਟਿੱਪਰ ਦੇ ਪਿੱਛੇ ਨਵੇਂ ਟਰੈਕਟਰਾਂ ਨਾਲ ਲੱਦਿਆ ਟਰਾਲਾ ( ਘੋੜਾ ) ਵੱਜਿਆ ਅਗਲੀ ਖ਼ਬਰ ਗੁਰਦਾਸਪੁਰ-ਮੁਕੇਰੀਆਂ ਮੁੱਖ ਮਾਰਗ ’ਤੇ ਇੰਟਰਸਿਟੀ ਬੱਸ ਤੇ ਟਰੱਕ ਦੀ ਹੋਈ ਟੱਕਰ * ਵਾਲ-ਵਾਲ ਬਚੀਆਂ ਸਵਾਰੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।