30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਆਸ਼ਾ ਵਰਕਰ ਅਤੇ ਫੈਸਿਲੀਟੇਟਰ ਯੂਨੀਅਨ ਵਲੋਂ ਸਿਵਲ ਸਰਜਨ ਦਫ਼ਤਰ ਅੱਗੇ ਧਰਨਾ

ਅਜੀਤ ਡੈਸਕ 23-05-2026
ਨਵਾਂਸ਼ਹਿਰ, 22 ਮਈ (ਜਸਬੀਰ ਸਿੰਘ ਨੂਰਪੁਰ)-ਆਸ਼ਾ ਵਰਕਰ ਤੇ ਫੈਸਿਲੀਟੇਟਰ ਯੂਨੀਅਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਇੱਥੇ ਸਿਵਲ ਸਰਜਨ ਦਫ਼ਤਰ ਅੱਗੇ ਧਰਨਾ ਦਿੱਤਾ | ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਸ਼ਕੁੰਤਲਾ ਸਰੋਏ, ਰਾਜਵਿੰਦਰ ਕੌਰ, ਅਨੀਤਾ ਬਲਾਚੌਰ, ਗੀਤਾ ਮੁਜ਼ਫਰਪੁਰ, ਚਰਨਜੀਤ ਕੌਰ ਨਵਾਂਸ਼ਹਿਰ ਨੇ ਕਿਹਾ ਕਿ ਪੰਜਾਬ ਦੀ ਮਾਨ ਸਰਕਾਰ ਲੰਮੇ ਸਮੇਂ ਤੋਂ ਉਨ੍ਹਾਂ ਦੀਆਂ ਮੰਗਾਂ ਨੂੰ ਅਣਗੌਲਿਆਂ ਕਰ ਰਹੀ ਹੈ | ਕਈ ਮਹੀਨਿਆਂ ਤੋਂ ਆਸ਼ਾ ਵਰਕਰਾਂ ਨੂੰ ਇੰਸੇਂਟਿਵ ਨਹੀਂ ਮਿਲਿਆ | ਉਨ੍ਹਾਂ ਨੇ ਮਾਸਿਕ ਇਨਸੈਂਟਿਵ 2500 ਤੋਂ ਦੁੱਗਣਾ ਕਰਨ ਤੇ ਪਿਛਲੇ ਚਾਰ ਸਾਲਾਂ ਦਾ ਬਕਾਇਆ ਦੇਣ, ਆਸ਼ਾ ਵਰਕਰਾਂ ਅਤੇ ਫੇਸਿਲਿਟੇਟਰਾਂ ਨੂੰ ਮਾਣ ਭੱਤਾ ਵਰਕਰ ਦੀ ਥਾਂ ਸਕੀਮ ਵਰਕਰ ਮੰਨ ਕੇ ਘੱਟੋ-ਘੱਟ ਉਜਰਤ ਦੇ ਘੇਰੇ ਵਿੱਚ ਲਿਆਉਣ, ਪਿਛਲਾ ਰੁਕਿਆ ਹੋਇਆ ਇਨਸੈਂਟਿਵ ਉਨ੍ਹਾਂ ਦੇ ਖਾਤਿਆਂ ਵਿਚ ਪਾਉਣ ਤੇ ਸਿਹਤ ਬੀਮਾ ਯੋਜਨਾ ਦੀ ਅਦਾਇਗੀ ਕਰਨ ਵਾਸਤੇ ਗੂਗਲ ਸੀਟਾਂ ਭਰਨ ਲਈ ਮਜਬੂਰ ਨਾ ਕਰਨ ਦੀ ਮੰਗ ਕੀਤੀ | ਇਫਟੂ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ ਨੇ ਕਿਹਾ ਕਿ ਤਿੱਖੇ ਸੰਘਰਸ਼ਾਂ ਨਾਲ ਹੀ ਮੰਗ ਮਨਵਾਈਆਂ ਜਾ ਸਕਦੀਆਂ ਹਨ, ਉਨ੍ਹਾਂ ਨੂੰ ਸੰਘਰਸ਼ਾਂ 'ਤੇ ਟੇਕ ਰੱਖਣੀ ਚਾਹੀਦੀ ਹੈ | ਇਸ ਮੌਕੇ ਬਿੰਦਰ ਨਵਾਂਸ਼ਹਿਰ, ਰਣਜੀਤ ਕੌਰ ਨਵਾਂਸ਼ਹਿਰ, ਜਗਜੀਤ ਕੌਰ ਬੰਗਾ, ਗੁਰਬਖਸ਼ ਕੌਰ ਬੰਗਾ, ਸਰਬਜੀਤ ਕੌਰ ਰਟੈਂਡਾ, ਭੂਪਿੰਦਰ ਕੌਰ ਮੁਕੰਦਪੁਰ ਨੇ ਵੀ ਸੰਬੋਧਨ ਕੀਤਾ | ਬਾਅਦ ਵਿਚ ਸਿਹਤ ਮੰਤਰੀ ਪੰਜਾਬ ਦੇ ਨਾਂਅ ਸਿਵਲ ਸਰਜਨ ਨੂੰ ਮੰਗਪੱਤਰ ਵੀ ਸੌਂਪਿਆ ਗਿਆ |
ਪਿਛਲੀ ਖ਼ਬਰ ਵਿਧਾਇਕਾ ਸੰਤੋਸ਼ ਕਟਾਰੀਆ ਵਲੋਂ 5 ਲੱਖ ਰੁਪਏ ਦੀ ਲਾਗਤ ਨਾਲ ਬਣਾਈ ਗਲੀ ਦਾ ਉਦਘਾਟਨ ਅਗਲੀ ਖ਼ਬਰ ਬਹਿਰਾਮ ਵਿਖੇ ਬਿਜਲੀ ਦੀ ਦੁਕਾਨ 'ਤੇ ਚੋਰੀ, ਲੱਖਾਂ ਦਾ ਹੋਇਆ ਨੁਕਸਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।