08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਕਾਠਗੜ੍ਹ ਮੋੜ 'ਤੇ ਆਧੁਨਿਕ ਸੁਵਿਧਾਵਾਂ ਨਾਲ ਲੈਸ ਚੌਧਰੀ ਸਰਵਿਸ ਸਟੇਸ਼ਨ ਖੁੱਲਿ੍ਹਆ

ਅਜੀਤ ਡੈਸਕ 17-05-2026
ਕਾਠਗੜ੍ਹ, 16 ਮਈ (ਹਰਸਿਮਰਨ ਜੋਤ ਸਿੰਘ ਕਲੇਰ)-ਰੋਪੜ ਬਲਾਚੌਰ ਨੈਸ਼ਨਲ ਹਾਈਵੇ 'ਤੇ ਸਥਿਤ ਕਾਠਗੜ੍ਹ ਦੇ ਮੋੜ 'ਤੇ ਆਧੁਨਿਕ ਸੁਵਿਧਾਵਾਂ ਨਾਲ ਲੈਸ ਚੌਧਰੀ ਸਰਵਿਸ ਸਟੇਸ਼ਨ ਖੁੱਲਿ੍ਹਆ | ਇਸ ਸਰਵਿਸ ਸਟੇਸ਼ਨ ਦਾ ਉਦਘਾਟਨ ਬਾਬਾ ਪਰਮਜੀਤ ਮੌਜੀ ਸਾਧ ਨਿੱਘੀ ਵਾਲਿਆਂ ਨੇ ਕੀਤਾ | ਇਸ ਸੰਬੰਧੀ ਸਟੇਸ਼ਨ ਦੇ ਮਾਲਕ ਮਨੀਸ਼ ਚੌਧਰੀ (ਚੌਧਰੀ ਸਵੀਟ ਸ਼ਾਪ ਵਾਲਿਆਂ) ਨੇ ਦੱਸਿਆ ਕਿ ਇਸ ਸਰਵਿਸ ਸਟੇਸ਼ਨ 'ਤੇ ਹਰ ਤਰ੍ਹਾਂ ਦੀਆਂ ਗੱਡੀਆਂ, ਕਾਰਾਂ ਮੋਟਰਸਾਈਕਲਾਂ ਅਤੇ ਸਕੂਟਰਾਂ ਦੀ ਧੁਆਈ ਤੇ ਪੋਲਿਸ਼ ਤੇ ਵੈਕਿਊਮ ਤਸੱਲੀਬਖਸ਼ ਕੀਤਾ ਜਾਵੇਗਾ | ਉਨ੍ਹਾਂ ਇਲਾਕੇ ਦੇ ਲੋਕਾਂ ਨੂੰ ਆਪਣੇ ਵਾਹਨਾਂ ਨੂੰ ਇਸ ਸਰਵਿਸ ਸਟੇਸ਼ਨ ਤੋਂ ਧੁਆਉਣ ਦੇ ਲਈ ਅਪੀਲ ਕੀਤੀ | ਇਸ ਮੌਕੇ ਮਹਿੰਦਰਪਾਲ ਕਸਾਣਾ ਬਿੱਲੂ, ਗੁਰਚਰਨ ਦਾਸ ਖਟਾਣਾ ਭਰਥਲਾ, ਕਮਲਦੀਪ ਸ਼ਰਮਾ ਮਾਰਕੀਟ ਪ੍ਰਧਾਨ, ਅਜੇ ਪਾਲ ਕੁੱਕੜ ਸੂਹਾ, ਨਵਦੀਪ ਚੌਧਰੀ ਬੰਟੀ ਮਨੀਸ਼ ਕੁਮਾਰ ਚੌਧਰੀ ਸਵੀਟ ਸ਼ਾਪ ਕਾਠਗੜ੍ਹ ਮੋੜ ਕਰਨ ਚੌਧਰੀ, ਪਰਵਿੰਦਰ ਭੂੰਬਲਾ, ਪੈਨੀ, ਜੈਸਿਕਾ ਚੌਧਰੀ, ਪਿ੍ੰਸ ਚੌਧਰੀ, ਜੋਗਿੰਦਰਪਾਲ, ਸੌਰਵ ਤੇ ਹੋਰ ਪਤਵੰਤੇ ਵੱਡੀ ਗਿਣਤੀ ਵਿਚ ਹਾਜ਼ਰ ਸਨ |
ਪਿਛਲੀ ਖ਼ਬਰ ਯੂਰੀਆ ਖਾਦ ਦੀ ਕਮੀ ਤੁਰੰਤ ਪੂਰਾ ਕੀਤੀ ਜਾਵੇ-ਕਾਮਰੇਡ ਭੁਪਿੰਦਰ ਸਿੰਘ ਕੌਲਗੜ੍ਹ, ਕਿਸਾਨਾਂ ਦੀ ਮੰਗ ਅਗਲੀ ਖ਼ਬਰ ਚੋਪੜਾ ਸਤੀਆਂ ਦਾ ਮੇਲਾ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।