08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਸਰਕਾਰੀ ਸਕੂਲ ਸੜੋਆ ਦਾ ਨਤੀਜਾ ਰਿਹਾ ਸ਼ਾਨਦਾਰ

ਅਜੀਤ ਡੈਸਕ 17-05-2026
ਸੜੋਆ, 16 ਮਈ (ਹਰਮੇਲ ਸਹੂੰਗੜਾ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਦਸਵੀਂ ਤੇ ਬਾਰ੍ਹਵੀਂ ਜਮਾਤ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੜੋਆ ਦੇ ਨਤੀਜੇ ਬਹੁਤ ਹੀ ਸ਼ਾਨਦਾਰ ਰਹੇ | ਜਾਣਕਾਰੀ ਮੁਤਾਬਿਕ ਦਸਵੀਂ ਜਮਾਤ 'ਚੋਂ ਪਲਕ ਨੇ 527/650 ਨਾਲ ਪਹਿਲਾ, ਤਨਵੀ ਭੰਵਰਾ ਨੇ 510/650 ਨਾਲ ਦੂਜਾ, ਲਵਪ੍ਰੀਤ ਸ਼ਰਮਾ ਨੇ 509/650 ਅੰਕਾਂ ਨਾਲ ਤੀਜਾ ਸਥਾਨ ਹਾਸਿਲ ਕੀਤਾ | ਇਸੇ ਤਰ੍ਹਾਂ ਬਾਰ੍ਹਵੀਂ ਦੇ ਕੁੱਲ 55 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ ਅਤੇ 55 ਵਧੀਆ ਅੰਕਾਂ ਨਾਲ ਪਾਸ ਹੋਏ | ਜਿਨ੍ਹਾਂ 'ਚ ਰੋਸ਼ਨ ਨੇ 423/500 ਅੰਕਾਂ ਨਾਲ ਪਹਿਲਾ, ਰਜਵੰਤ ਕੌਰ ਨੇ 395/500 ਅੰਕਾਂ ਨਾਲ ਦੂਜਾ ਤੇ ਮਨਪ੍ਰੀਤ ਕੌਰ ਨੇ 360/500 ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ | ਇਸ ਮੌਕੇ ਕਾਰਜਕਾਰੀ ਇੰਚਾਰਜ ਰਿਤੂ ਨੇ ਸਾਰੇ ਬੱਚਿਆਂ ਨੂੰ ਮੁਬਾਰਕਬਾਦ ਦਿੱਤੀਆਂ | ਇਸ ਮੌਕੇ ਤੇਜਿੰਦਰ ਸਿੰਘ, ਜੁਝਾਰ ਸਿੰਘ ਸਹੂੰਗੜਾ, ਵਿਜੇ ਕੁਮਾਰ ਗੋਲਡੀ, ਸੁਰਿੰਦਰ ਪਾਲ ਸਿੰਘ, ਜਸਵੀਰ ਸਿੰਘ, ਨਿਰਮਲ ਕੁਮਾਰ, ਰਣਜੀਤ ਸਿੰਘ, ਬਲਜਿੰਦਰ ਸਿੰਘ (ਸਹਾਇਤ ਕਲੱਰਕ), ਨਵਨੀਤ ਕੌਰ, ਭਾਵਨਾ, ਰਜਨੀ ਬਾਲਾ, ਕੁਲਵਿੰਦਰ ਕੌਰ ਅਤੇ ਕਿਰਨ ਵਰਮਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਗੁਰੂ ਰਵਿਦਾਸ ਪੁਰਬ ਸੰਬੰਧੀ ਬੱਚਿਆਂ ਦੇ ਸਲੋਗਨ ਮੁਕਾਬਲੇ ਕਰਵਾਏ ਅਗਲੀ ਖ਼ਬਰ ਡੇਂਗੂ ਦੇ ਬਚਾਅ ਸੰਬੰਧੀ ਆਈ. ਟੀ. ਆਈ. ਸਾਹਿਬਾ ਵਿਖੇ ਦਿੱਤੀ ਜਾਣਕਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।