08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਡੇਂਗੂ ਦੇ ਬਚਾਅ ਸੰਬੰਧੀ ਆਈ. ਟੀ. ਆਈ. ਸਾਹਿਬਾ ਵਿਖੇ ਦਿੱਤੀ ਜਾਣਕਾਰੀ

ਅਜੀਤ ਡੈਸਕ 17-05-2026
ਮਜਾਰੀ/ਸਾਹਿਬਾ, 16 ਮਈ (ਨਿਰਮਲਜੀਤ ਸਿੰਘ ਚਾਹਲ)-ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਆਈ. ਟੀ. ਆਈ. ਸਾਹਿਬਾ ਵਿਖੇ ਸਿਹਤ ਵਿਭਾਗ ਦੇ ਕਰਮਚਾਰੀਆਂ ਵਲੋਂ ਡੇਂਗੂ ਦੇ ਬਚਾਅ ਸੰਬੰਧੀ ਜਾਗਰੂਕਤਾ ਕੈਂਪ ਲਗਾਇਆ | ਇਸ ਮੌਕੇ ਹੈਲਥ ਇੰਸਪੈਕਟਰ ਗੁਰਿੰਦਰ ਸਿੰਘ ਨੇ ਡੇਂਗੂ ਦੇ ਬਚਾਅ ਤੇ ਲੱਛਣਾਂ ਸੰਬੰਧੀ ਜਾਣਕਾਰੀ ਦਿੱਤੀ, ਦੱਸਿਆ ਕਿ ਡੇਂਗੂ ਫੈਲਾਣ ਵਾਲੇ ਮੱਛਰ ਸਾਫ ਖੜ੍ਹੇ ਪਾਣੀ ਦੇ ਸੋਮਿਆਂ ਵਿਚ ਪੈਦਾ ਹੁੰਦੇ ਹਨ | ਇਹ ਮੱਛਰ ਦਿਨ ਵੇਲੇ ਕੱਟਦੇ ਹਨ | ਡੇਂਗੂ ਦੇ ਲੱਛਣਾਂ 'ਚ ਤੇਜ਼ ਬੁਖਾਰ ਹੋਣਾ ਸਿਰ ਦਰਦ ਹੋਣਾ ਮਾਸਪੇਸ਼ੀਆਂ ਵਿਚ ਦਰਦ ਹੋਣਾ ਚਮੜੀ ਤੇ ਦਾਣੇ ਹੋਣਾ ਅੱਖਾਂ ਦੇ ਪਿਛਲੇ ਹਿੱਸੇ ਵਿਚ ਦਰਦ ਹੋਣਾ ਮਸੂੜਿਆਂ ਤੇ ਨੱਕ ਵਿਚੋਂ ਖੂਨ ਵਗਣਾ ਹੋ ਸਕਦੇ ਹਨ | ਇਸ ਦੇ ਬਚਣ ਲਈ ਸਾਨੂੰ ਆਪਣੇ ਕੂਲਰਾਂ ਗਮਲਿਆਂ ਦੀਆਂ ਟਰੇਆਂ ਵਿਚ ਖੜੇ੍ਹ ਪਾਣੀ ਨੂੰ ਹਫਤੇ ਵਿਚ ਇਕ ਵਾਰ ਜਰੂਰ ਸਾਫ ਕਰਕੇ ਸੁਕਾਉਣਾ ਚਾਹੀਦਾ ਹੈ | ਇਸ ਮੌਕੇ ਆਈ. ਟੀ. ਆਈ. ਦੇ ਪਿ੍ੰਸੀਪਲ ਹਰਵਿੰਦਰ ਲਾਲ, ਇੰਸਟਕਟਰ ਸੁਭਾਸ਼ ਕੁਮਾਰ, ਕੁਲਵਿੰਦਰ ਸਿੰਘ, ਮੋਹਿਤ, ਜਸਪਾਲ, ਰਹੁਲ ਚੌਦਰੀ ਤੇ ਮਲਟੀਪਰਪਜ਼ ਹੈਲਥ ਵਰਕਰ ਓਾਕਾਰ ਸਿੰਘ ਹਾਜ਼ਰ ਸਨ |
ਪਿਛਲੀ ਖ਼ਬਰ ਸਰਕਾਰੀ ਸਕੂਲ ਸੜੋਆ ਦਾ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ ਸਰਕਾਰੀ ਸਕੂਲ ਸੰਧਵਾਂ ਦਾ ਨਤੀਜਾ 100 ਫੀਸਦੀ ਰਿਹਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।