07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਧਰਮਵੀਰ ਕੁਮਾਰ ਦੇ ਗ੍ਰਹਿ ਵਿਖੇ ਨੰਬਰਦਾਰ ਬਣਨ ਦੀ ਖੁਸ਼ੀ 'ਚ ਕਰਵਾਏ ਸੁਖਮਨੀ ਸਾਹਿਬ ਦੇ ਪਾਠ

ਅਜੀਤ ਡੈਸਕ 17-05-2026
ਰੱਤੇਵਾਲ, 16 ਮਈ (ਅਸ਼ੋਕ ਕੁਮਾਰ ਲੀਲ)-ਧਰਮਵੀਰ ਬਜਾੜ ਦੇ ਨੰਬਰਦਾਰ ਬਣਨ ਦੀ ਖੁਸ਼ੀ 'ਚ ਉਨ੍ਹਾਂ ਦੇ ਪਰਿਵਾਰ ਵਲੋਂ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ | ਜਿਸ ਸੰਬੰਧੀ ਧਰਮਵੀਰ ਬਜਾੜ ਦੇ ਪਿਤਾ ਬਲਦੇਵ ਕਿ੍ਸ਼ਨ ਬਜ਼ਾੜ ਨੇ ਦੱਸਿਆ ਕਿ ਪਿਛਲੇ ਦਿਨੀਂ ਉਨ੍ਹਾਂ ਦੇ ਸਪੁੱਤਰ ਧਰਮਵੀਰ ਬਜਾੜ ਨੂੰ ਪਿੰਡ ਮਹਿੰਦੀਪੁਰ ਨੱਥਾ ਨੰਗਲ ਦਾ ਨੰਬਰਦਾਰ ਨਿਯੁਕਤ ਕੀਤਾ ਗਿਆ ਹੈ | ਇਸ ਖੁਸ਼ੀ ਵਿਚ ਉਨ੍ਹਾਂ ਦੇ ਪਰਿਵਾਰ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਓਟ ਆਸਰਾ ਲੈਂਦੇ ਹੋਏ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ | ਜਿਸ ਵਿਚ ਕਮਲਜੀਤ ਕੌਰ, ਜਸਵਿੰਦਰ ਕੌਰ, ਮਨਜੀਤ ਕੌਰ, ਸੁਰਿੰਦਰ ਕੌਰ ਤੇ ਬਲਵੀਰ ਕੌਰ ਨੇ ਗੁਰਮਰਿਆਦਾ ਨਾਲ ਸੇਵਾ ਨਿਭਾਈ | ਇਸ ਮੌਕੇ ਸਮੂਹ ਨਗਰ ਨਿਵਾਸੀ ਹਾਜ਼ਰ ਰਹੇ ਤੇ ਪਰਿਵਾਰ ਵਲੋਂ ਸਾਰੀਆਂ ਸੰਗਤਾਂ ਲਈ ਚਾਹ ਪਕੌੜਿਆਂ ਦਾ ਲੰਗਰ ਵਰਤਾਇਆ |
ਪਿਛਲੀ ਖ਼ਬਰ ਬਲਰਾਜ ਸਿੰਘ ਤੂਰ ਦੇ ਅਕਾਲ ਚਲਾਣੇ 'ਤੇ ਦੁੱਖ ਪ੍ਰਗਟ ਅਗਲੀ ਖ਼ਬਰ ਪੱਦੀ ਮੱਟ ਵਾਲੀ ਵਿਖੇ ਰੱਲ੍ਹ ਗੋਤ ਜਠੇਰਿਆਂ ਦਾ ਮੇਲਾ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।