06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਮੰਗੂਵਾਲ ਦੇ ਸਕੂਲਾਂ 'ਚ ਵਿਦਿਆਰਥੀਆਂ ਦਾ ਸਨਮਾਨ

ਅਜੀਤ ਡੈਸਕ 09-05-2026
ਬੰਗਾ, 8 ਮਈ (ਕਰਮ ਲਧਾਣਾ)-ਸਰਕਾਰੀ ਪ੍ਰਾਇਮਰੀ ਤੇ ਮਿਡਲ ਸਕੂਲ ਮੰਗੂਵਾਲ ਦੇ ਪੰਜਵੀਂ ਤੇ 8ਵੀਂ ਸ਼੍ਰੇਣੀ 'ਚੋਂ ਪਹਿਲੇ ਸਥਾਨ 'ਤੇ ਆਉਂਣ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ | ਇਹ ਸਨਮਾਨ ਸਵ. ਡਾ: ਗੁਰਦੇਵ ਸਿੰਘ ਦੇ ਪਰਿਵਾਰ ਵਲੋਂ ਦਿੱਤਾ | ਇਹ ਸਨਮਾਨ ਸਮਾਗਮ ਡਾ: ਗੁਰਦੇਵ ਸਿੰਘ ਦੇ ਕੁੜਮ ਸ: ਸੁਰਜੀਤ ਸਿੰਘ ਕਾਹਮਾ ਸੇਵਾ ਮੁਕਤ ਲੈਕਚਰਾਰ ਦੇ ਯਤਨਾਂ ਸਦਕਾ ਨੇਪਰੇ ਚੜਿ੍ਹਆ | ਸਨਮਾਨ ਦੀ ਰਸਮ ਜਸਵੀਰ ਸਿੰਘ ਨੰਬਰਦਾਰ ਮੰਗੂਵਾਲ ਤੇ ਸੁਰਜੀਤ ਸਿੰਘ ਕਾਹਮਾ ਨੇ ਨਿਭਾਈ | ਸੁਰਜੀਤ ਸਿੰਘ ਕਾਹਮਾ ਨੇ ਕਿਹਾ ਕਿ ਇਹ ਸਨਮਾਨ ਹਰ ਸਾਲ ਪੰਜਵੀਂ ਤੇ ਅੱਠਵੀਂ ਸ਼੍ਰੇਣੀ 'ਚੋਂ ਪਹਿਲੇ ਸਥਾਨ 'ਤੇ ਆਉਣ ਵਾਲੇ ਬੱਚਿਆਂ ਨੂੰ ਦਿੱਤਾ ਜਾਵੇਗਾ | ਅੱਠਵੀਂ ਵਿਚੋਂ ਪਹਿਲੇ ਸਥਾਨ 'ਤੇ ਆਉਣ ਵਾਲੇ ਬੱਚੇ ਨੂੰ 5 ਹਜ਼ਾਰ ਰੁਪਏ ਅਤੇ ਪੰਜਵੀਂ ਵਿਚੋਂ ਪਹਿਲੇ ਸਥਾਨ 'ਤੇ ਆਉਣ ਵਾਲੇ ਬੱਚੇ ਨੂੰ 3 ਹਜ਼ਾਰ ਰੁਪਏ ਇਨਾਮ ਵਜੋਂ ਮਿਲਣਗੇ | ਇਸ ਲਈ ਬੱਚਿਆਂ ਨੂੰ ਇਨਾਮ ਜਿੱਤਣ ਲਈ ਪੂਰੀ ਲਗਨ ਤੇ ਮਿਹਨਤ ਨਾਲ ਪੜਾਈ ਕਰਨੀ ਚਾਹੀਦੀ ਹੈ | ਪੰਜਵੀਂ ਦੇ ਜਸ਼ਨਪ੍ਰੀਤ ਤੇ ਅੱਠਵੀਂ ਦੀ ਯੂਵੀ ਨੂੰ ਇਹ ਸਨਮਾਨ ਪ੍ਰਦਾਨ ਕੀਤਾ ਗਏ | ਇਸ ਸਮੇਂ ਸਕੂਲ ਦਾ ਸਟਾਫ, ਵਿਦਿਆਰਥੀ ਤੇ ਬੱਚਿਆਂ ਦੇ ਮਾਤਾ-ਪਿਤਾ ਹਾਜ਼ਰ ਸਨ |
ਪਿਛਲੀ ਖ਼ਬਰ ਡਾ. ਨੀਨਾ ਸ਼ਾਂਤ ਐੱਸ. ਐੱਮ. ਓ. ਮੁਕੰਦਪੁਰ ਅਮਰਦੀਪ ਸਕੂਲ ਦੇ ਵਿਦਿਆਰਥੀਆਂ ਦੇ ਰੂਬਰੂ ਅਗਲੀ ਖ਼ਬਰ ਵਿਧਾਇਕਾ ਸੰਤੋਸ਼ ਕਟਾਰੀਆ ਨੇ ਪਿੰਡ ਚਾਹਲ ਜੱਟਾਂ ਦੇ ਵਿਕਾਸ ਕਾਰਜਾਂ ਤੋਂ ਚੁੱਕਿਆ ਪਰਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।