06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਡਾ. ਨੀਨਾ ਸ਼ਾਂਤ ਐੱਸ. ਐੱਮ. ਓ. ਮੁਕੰਦਪੁਰ ਅਮਰਦੀਪ ਸਕੂਲ ਦੇ ਵਿਦਿਆਰਥੀਆਂ ਦੇ ਰੂਬਰੂ

ਅਜੀਤ ਡੈਸਕ 09-05-2026
ਮੁਕੰਦਪੁਰ, 8 ਮਈ (ਅਮਰੀਕ ਸਿੰਘ ਢੀਂਡਸਾ)-ਅਮਰਦੀਪ ਸੈਕੰਡਰੀ ਸਕੂਲ ਮੁਕੰਦਪੁਰ ਵਿਖੇ ਸੈਮੀਨਾਰ ਹਾਲ ਵਿਚ ਇਕ ਸਮਾਗਮ ਕਰਵਾਇਆ | ਸਮਾਗਮ ਦੀ ਸ਼ੁਰੂਆਤ ਕਰਦਿਆਂ ਸਭ ਤੋਂ ਪਹਿਲਾਂ ਪਿ੍ੰਸੀਪਲ ਪਰਮਜੀਤ ਕੌਰ ਨੇ ਮੁੱਖ ਮਹਿਮਾਨ ਡਾ. ਨੀਨਾ ਸ਼ਾਂਤ ਐੱਸ. ਐੱਮ. ਓ. ਮੁਕੰਦਪੁਰ ਜੋ ਕਿ ਐਸੇਸਥੀਸੀਆ ਸਪੈਸ਼ਲਿਸਟ ਹਨ, ਨੂੰ ਜੀ ਆਇਆਂ ਆਖਿਆ ਅਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸ਼ਖ਼ਸੀਅਤ ਤੋਂ ਜਾਣੰੂ ਕਰਵਾਇਆ | ਉਪਰੰਤ ਡਾ. ਨੀਨਾ ਸ਼ਾਂਤ ਵਿਦਿਆਰਥੀਆਂ ਦੇ ਰੂਬਰੂ ਹੋਏ ਤੇ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੰਤੁਲਿਤ ਖੁਰਾਕ ਬਾਰੇ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕੀਤੀ ਅਤੇ ਪੜ੍ਹਾਈ ਦੇ ਪੱਖ ਤੋਂ ਗੱਲ ਕਰਦਿਆਂ ਆਖਿਆ ਕਿ ਅੱਜ ਤੋਂ ਹੀ ਆਪਣਾ ਟੀਚਾ ਨਿਸ਼ਚਿਤ ਕਰ ਲਵੋ ਕਿ ਕੀ ਕਰਨਾ ਹੈ ਇਸ ਨਾਲ ਤੁਹਾਨੂੰ ਕਾਮਯਾਬੀ ਜ਼ਰੂਰ ਮਿਲੇਗੀ | ਇਸ ਤੋਂ ਬਾਅਦ ਡਾ. ਹਰਕੇਸ਼ ਕੁਮਾਰ ਐੱਮ. ਡੀ. ਮੈਡੀਸਨ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਚੰਗੀ ਸਿਹਤ ਕਿਵੇਂ ਬਰਕਰਾਰ ਰੱਖਣੀ ਹੈ | ਹਰਪ੍ਰੀਤ ਸਿੰਘ ਬੀ. ਈ. ਈ. ਨੇ ਵੀ ਵਿਦਿਆਰਥੀਆਂ ਨੂੰ ਕੋਈ ਨਾ ਕੋਈ ਸਰੀਰਕ ਗਤੀਵਿਧੀ ਕਰਨ ਤੇ ਮੋਬਾਈਲ ਫੋਨ ਦੇ ਫ਼ਾਇਦੇ ਅਤੇ ਨੁਕਸਾਨਾਂ ਬਾਰੇ ਗਿਆਨ ਭਰਪੂਰ ਜਾਣਕਾਰੀ ਦਿੱਤੀ | ਸ. ਗੁਰਚਰਨ ਸਿੰਘ ਸ਼ੇਰਗਿੱਲ ਬਾਨੀ ਅਮਰਦੀਪ ਸੰਸਥਾਵਾਂ ਤੇ ਕਾਲਜ ਪਿ੍ੰਸੀਪਲ ਪ੍ਰੋ. ਮਨਜੀਤ ਸਿੰਘ ਨੇ ਵੀ ਵਿਦਿਆਰਥੀਆਂ ਦੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ | ਆਖਿਰ ਵਿਚ ਸੁਰਿੰਦਰ ਸਿੰਘ ਢੀਂਡਸਾ, ਵਾਈਸ ਚੇਅਰਮੈਨ ਪੀ. ਟੀ. ਏ. ਨੇ ਮੁੱਖ ਮਹਿਮਾਨ ਡਾ. ਨੀਨਾ ਸ਼ਾਂਤ ਤੇ ਸਿਹਤ ਵਿਭਾਗ ਤੋਂ ਆਏ ਹੋਏ ਅਧਿਕਾਰੀਆਂ ਦਾ ਧੰਨਵਾਦ ਕੀਤਾ | ਮੰਚ ਸੰਚਾਲਨ ਦੀ ਭੂਮਿਕਾ ਪ੍ਰੋ. ਬਲਵਿੰਦਰ ਸਿੰਘ ਵਲੋਂ ਨਿਭਾਈ ਗਈ |
ਪਿਛਲੀ ਖ਼ਬਰ ਬੰਬ ਧਮਾਕਿਆਂ ਦਾ ਮਕਸਦ ਦਹਿਸ਼ਤ ਤੇ ਫਿਰਕੂ ਲਾਮਬੰਦੀ ਕਰਨਾ-ਕਰਨ ਸਿੰਘ ਰਾਣਾ ਅਗਲੀ ਖ਼ਬਰ ਮੰਗੂਵਾਲ ਦੇ ਸਕੂਲਾਂ 'ਚ ਵਿਦਿਆਰਥੀਆਂ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।