24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

2 ਦਿਨਾਂ ਤੋਂ ਪੈ ਰਹੇ ਮੀਂਹ ਤੇ ਗੜ੍ਹੇਮਾਰੀ ਨਾਲ ਕਿਸਾਨਾਂ ਦੀ ਕਣਕ ਦਾ ਹੋਇਆ ਭਾਰੀ ਨੁਕਸਾਨ

ਅਜੀਤ ਡੈਸਕ 10-04-2026
ਕਾਠਗੜ੍ਹ, 9 ਅਪ੍ਰੈਲ (ਹਰਸਿਮਰਨ ਜੋਤ ਸਿੰਘ ਕਲੇਰ) - ਪੰਜਾਬ ਵਿੱਚ ਪਿਛਲੇ 2 ਦਿਨਾਂ ਤੋਂ ਹੋ ਰਹੀ ਬੇਮੌਸਮੀ ਬਰਸਾਤ ਨੇ ਕਣਕ ਦੀ ਫਸਲ ਦਾ ਬੁਰਾ ਹਾਲ ਕਰਕੇ ਰੱਖ ਦਿੱਤਾ | ਜਿਸ ਨਾਲ ਕਿਸਾਨ ਬਹੁਤ ਪ੍ਰੇਸ਼ਾਨੀ ਦੇ ਦੌਰ ਵਿੱਚੋਂ ਗੁਜ਼ਰ ਰਹੇ ਹਨ | ਪ੍ਰਸਿੱਧ ਸਮਾਜ ਸੇਵੀ ਤੇ ਕਾਂਗਰਸੀ ਨੇਤਾ ਵਿੱਕੀ ਚੌਧਰੀ ਕਾਠਗੜ੍ਹ ਨੇ ਕਾਠਗੜ੍ਹ ਵਿਖੇ ਗੱਲਬਾਤ ਕਰਦਿਆਂ ਕਿਹਾ ਕਿ ਬੇਮੌਸਮੀ ਬਰਸਾਤ ਤੇ ਗੜ੍ਹੇਮਾਰੀ ਨਾਲ ਪੁੱਤਾਂ ਵਾਂਗ ਪਾਲੀ ਕਿਸਾਨਾਂ ਦੀ ਫਸਲ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ ਜੋ ਕਦੇ ਵੀ ਪੂਰਾ ਨਹੀ ਹੋ ਸਕਦਾ | ਵਿੱਕੀ ਚੌਧਰੀ ਨੇ ਕਿਹਾ ਕਿ ਦੇਸ਼ ਦਾ ਅੰਨਦਾਤਾ ਪੂਰੇ ਸੰਸਾਰ ਦਾ ਢਿੱਡ ਭਰਦਾ ਹੈ | ਉਹ ਆਪਣੀ ਸਖ਼ਤ ਮਿਹਨਤ ਨਾਲ ਫਸਲ ਨੂੰ ਪੁੱਤਾਂ ਵਾਂਗ ਪਾਲਦਾ ਅਤੇ ਜਦੋਂ ਉਸ ਦੀ ਕਟਾਈ ਦਾ ਸਮਾਂ ਆਉਂਦਾ ਤਾਂ ਕੋਈ ਨਾ ਕੋਈ ਆਫਤ ਆ ਜਾਂਦੀ ਜਿਸ ਨਾਲ ਕਿਸਾਨ ਬੇਵਸ ਅਤੇ ਪ੍ਰੇਸ਼ਾਨ ਹੋ ਕੇ ਰਹਿ ਜਾਂਦਾ ਤੇ ਕਰਜ਼ੇ ਦੇ ਭਾਰ 'ਚ ਪਹਿਲਾਂ ਹੀ ਦੱਬਿਆ ਹੁੰਦਾ ਪਰ ਇਸ ਮਾਰ ਤੋਂ ਬਾਅਦ ਕਰਜ਼ੇ ਦੇ ਭਾਰ ਥੱਲੇ ਹੋਰ ਵੀ ਦਬ ਜਾਂਦਾ | ਵਿੱਕੀ ਚੌਧਰੀ ਨੇ ਕਿਹਾ ਕਿ ਇਸ ਔਖੇ ਸਮੇਂ ਵਿੱਚ ਪੰਜਾਬ ਸਰਕਾਰ ਨੂੰ ਕਿਸਾਨਾਂ ਦੀ ਮਦਦ ਕਰਨ ਲਈ ਅੱਗੇ ਆਉਣਾ ਚਾਹੀਦਾ ਤਾਂ ਜੋ ਉਨ੍ਹਾਂ ਨੂੰ ਥੋੜ੍ਹੀ ਰਾਹਤ ਮਿਲੀ ਸਕੇ |
ਵਿੱਕੀ ਚੋਧਰੀ ਕਿਹਾ ਕਿ ਸਰਕਾਰ ਗਿਰਦਾਵਰੀਆਂ ਕਰਵਾ ਕੇ ਕਿਸਾਨਾਂ ਦੇ ਹੋਏ ਨੁਕਸਾਨ ਦੀ ਜਲਦ ਭਰਪਾਈ ਕਰਵਾਏ ਤਾਂ ਜੋ ਸਾਡਾ ਅੰਨਦਾਤਾ ਖੁਦਕੁਸ਼ੀਆਂ ਤੋਂ ਬੱਚ ਸਕੇ ਤੇ ਆਪਣੇ ਪਰਿਵਾਰਾਂ ਦਾ ਸਹੀ ਪਾਲਣ ਪੋਸ਼ਣ ਸਹੀ ਤਰੀਕੇ ਨਾਲ ਹੋ ਸਕੇ |
ਪਿਛਲੀ ਖ਼ਬਰ ਦਿੱਲੀ ਤੋਂ ਸ਼ਾਸਨ ਚਲਾਉਣ ਵਾਲਿਆਂ ਨੂੰ ਚਲਦਾ ਕਰਨ ਤੋਂ ਸਿਵਾਏ ਪੰਜਾਬ ਦੀ ਤਰੱਕੀ ਨਹੀ ਹੋ ਸਕਦੀ-ਕਮਲ ਚੇਤਲੀ ਅਗਲੀ ਖ਼ਬਰ ਗਾਇਕ ਐਡਵੋਕੇਟ ਰਾਜ ਕੁਮਾਰ ਮੱਲ੍ਹਾ ਸੋਢੀਆਂ ਦੇ ਗੀਤ 'ਸੁਪਨਾ' ਨੂੰ ਮਿਲ ਰਿਹਾ ਵਧੀਆ ਹੁੰਗਾਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।