03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਰੁਜ਼ਗਾਰ ਵਸੀਲਾ ਬਣਾਉਣ ਲਈ ਸੰਧੂ ਪਰਿਵਾਰ ਵਲੋਂ ਦੋ ਪਿ੍ੰਟਰ ਭੇਟ

ਅਜੀਤ ਡੈਸਕ 05-04-2026
ਸਾਹਲੋਂ, 4 ਅਪ੍ਰੈਲ (ਜਰਨੈਲ ਸਿੰਘ ਨਿੱਘਾ)- ਪਿੰਡ ਕਰਿਆਮ ਵਾਸੀ ਕੁਲਵਿੰਦਰ ਕੌਰ ਦਾ ਰੁਜ਼ਗਾਰ ਵਸੀਲਾ ਬਣਾਉਣ ਲਈ 31 ਹਜ਼ਾਰ ਦੀ ਕੀਮਤ ਵਾਲੇ ਦੋ ਪਿ੍ੰਟਰ ਭੇਟ ਕੀਤੇ ਗਏ | ਇਹ ਸਹਿਯੋਗ ਉਸ ਦੀ ਕੰਮਜ਼ੋਰ ਆਰਥਿਕਤਾ ਅਤੇ ਸਰੀਰਕ ਅਪਾਹਜਤਾ ਨੂੰ ਮੁੱਖ ਰੱਖਦਿਆਂ ਕੀਤਾ ਗਿਆ | ਇਸ ਸਹਿਯੋਗ ਲਈ ਲਾਭਪਾਤਰੀ ਨੇ ਅਮਰੀਕਾ ਦੇ ਸੰਧੂ ਪਰਿਵਾਰ ਦਾ ਧੰਨਵਾਦ ਕੀਤਾ ਗਿਆ | ਇਹ ਪਿ੍ੰਟਰ ਭੇਟ ਕਰਨ ਸਮਾਜ ਸੇਵੀ ਸ. ਸਤਨਾਮ ਸਿੰਘ ਬਲਾਕੀਪੁਰ ਪਿੰਡ ਕਰਿਆਮ ਪੁੱਜੇ | ਉਹਨਾਂ ਦੱਸਿਆ ਕਿ ਇਹ ਸਹਿਯੋਗ ਸ. ਸਤਨਾਮ ਸਿੰਘ ਸੰਧੂ ਅਤੇ ਕਰਨੈਲ ਸਿੰਘ ਸੰਧੂ ਵਲੋਂ ਸਮਾਜ ਸੇਵਾ ਦੇ ਕੀਤੇ ਜਾ ਰਹੇ ਕਾਰਜਾਂ ਦੀ ਲੜੀ ਤਹਿਤ ਕੀਤਾ ਗਿਆ ਹੈ | ਉਹਨਾਂ ਦੱਸਿਆ ਕਿ ਸੰਧੂ ਪਰਿਵਾਰ ਜਿੱਥੇ ਮਨੁੱਖੀ ਅਧਿਕਾਰਾਂ ਦੀ ਪ੍ਰਤੀਕ 'ਜਹਾਜ਼ ਹਵੇਲੀ' ਦੀ ਸੰਭਾਲ ਲਈ ਕਾਰਜਸ਼ੀਲ ਹੈ ਉੱਥੇ ਸਮਾਜ ਦੇ ਲੋੜਵੰਦ ਵਰਗ ਲਈ ਘਰ ਬਣਾਉਣ, ਆਟੋ ਰਿਕਸ਼ਾ ਦੇਣ ਅਤੇ ਹੋਰ ਸਹਾਇਕ ਸਮੱਗਰੀ ਪ੍ਰਦਾਨ ਕਰਨ ਦੀ ਸੇਵਾ ਕਰ ਰਹੇ ਹਨ | ਦੱਸਣਯੋਗ ਹੈ ਕਿ ਬੀਤੇ ਸਮੇਂ ਉਕਤ ਲਾਭਪਾਤਰੀ ਬਾਰੇ ਸੋਸ਼ਲ ਮੀਡੀਆ 'ਤੇ ਵੀਡੀਓ ਸਾਂਝੀ ਕੀਤੀ ਗਈ ਸੀ ਜਿਸ ਨੂੰ ਦੇਖਦਿਆਂ ਉਕਤ ਦਾਨੀ ਸੱਜਣਾਂ ਵਲੋਂ ਇਹ ਸਹਿਯੋਗ ਕੀਤਾ ਗਿਆ |
ਪਿਛਲੀ ਖ਼ਬਰ 'ਦੀ ਨਵਾਂਸ਼ਹਿਰ ਕੇਂਦਰੀ ਸਹਿਕਾਰੀ ਬੈਂਕ ਨਵਾਂਸ਼ਹਿਰ ਨੇ ਕਮਾਇਆ 48 ਕਰੋੜ ਦਾ ਮੁਨਾਫਾ ਅਗਲੀ ਖ਼ਬਰ ਬਿ੍ਗੇਡੀਅਰ ਰਾਜ ਕੁਮਾਰ ਨੇ ਵਰਕਰਾਂ ਨਾਲ ਕੀਤੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।