ਜਸਜੀਤ ਸਿੰਘ ਦਾ ਪਿੰਡ ਵਾਸੀਆਂ ਵਲੋਂ ਨਿੱਘਾ ਸਵਾਗਤ
ਸੜੋਆ, 1 ਨਵੰਬਰ (ਬਲਵਿੰਦਰ ਨਾਨੋਵਾਲੀਆ)- ਪੰਜਾਬ ਜੇਲ ਵਿਭਾਗ ’ਚ 34 ਸਾਲ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਸ:ਜਸਜੀਤ ਸਿੰਘ ਸਹਾਇਕ ਜੇਲ ਸੁਪਰਡੈਂਟ ਪੁੱਤਰ ਸਵਰਗਵਾਸੀ ਚੌ:ਰਾਮ ਦਾਸ ਦੇ ਪਿੰਡ ਨਾਨੋਵਾਲ ਪਹੁੰਚਣ ’ਤੇ ਪਿੰਡ ਵਾਸੀਆਂ, ਸਕੇ ਸੰਬੰਧੀਆਂ, ਉਨ੍ਹਾਂ ਦੇ ਵਿਭਾਗੀ ਅਧਿਕਾਰੀਆਂ ਤੇ ਕਰਮਚਾਰੀਆਂ ਵਲੋਂ ਭਰਵਾ ਸਵਾਗਤ ਕੀਤਾ ਗਿਆ। ਸ: ਜਸਜੀਤ ਸਿੰਘ ਵਲੋਂ ਜੇਲ ਵਿਭਾਗ ’ਚ ਨਿਭਾਈਆ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਹਰਜੋਤ ਸਿੰਘ ਕਲੇਰ ਸੁਪਰਡੈਂਟ ਜੇਲ ਰੂਪਨਗਰ ਤੇ ਮਨਪ੍ਰੀਤ ਸਿੰਘ ਢਿੱਲੋਂ ਉਪ ਪੁਲਿਸ ਕਪਤਾਨ ਜੇਲ ਰੂਪਨਗਰ ਨੇ ਸੇਵਾਮੁਕਤ ਕਰਮਚਾਰੀ ਸਾਥੀ ਨੂੰ ਸੇਵਾਮੁਕਤੀ ਦੀਆਂ ਵਧਾਈਆਂ ਦਿੰਦਆਂ ਕਿਹਾ ਕਿ ਜਸਜੀਤ ਸਿੰਘ ਵਲੋਂ ਵਿਭਾਗ ਅੰਦਰ ਜੋ ਵੀ ਸ਼ਾਨਦਾਰ ਸੇਵਾਵਾਂ ਨਿਭਾਈਆਂ, ਉਨ੍ਹਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ, ਜੋ ਦੂਸਰੇ ਕਰਮਚਾਰੀਆਂ ਲਈ ਪ੍ਰੇਰਨਾ ਸਰੋਤ ਰਹਿਣਗੀਆਂ।
ਸੜੋਆ, 1 ਨਵੰਬਰ (ਬਲਵਿੰਦਰ ਨਾਨੋਵਾਲੀਆ)- ਪੰਜਾਬ ਜੇਲ ਵਿਭਾਗ ’ਚ 34 ਸਾਲ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਸ:ਜਸਜੀਤ ਸਿੰਘ ਸਹਾਇਕ ਜੇਲ ਸੁਪਰਡੈਂਟ ਪੁੱਤਰ ਸਵਰਗਵਾਸੀ ਚੌ:ਰਾਮ ਦਾਸ ਦੇ ਪਿੰਡ ਨਾਨੋਵਾਲ ਪਹੁੰਚਣ ’ਤੇ ਪਿੰਡ ਵਾਸੀਆਂ, ਸਕੇ ਸੰਬੰਧੀਆਂ, ਉਨ੍ਹਾਂ ਦੇ ਵਿਭਾਗੀ ਅਧਿਕਾਰੀਆਂ ਤੇ ਕਰਮਚਾਰੀਆਂ ਵਲੋਂ ਭਰਵਾ ਸਵਾਗਤ ਕੀਤਾ ਗਿਆ। ਸ: ਜਸਜੀਤ ਸਿੰਘ ਵਲੋਂ ਜੇਲ ਵਿਭਾਗ ’ਚ ਨਿਭਾਈਆ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਹਰਜੋਤ ਸਿੰਘ ਕਲੇਰ ਸੁਪਰਡੈਂਟ ਜੇਲ ਰੂਪਨਗਰ ਤੇ ਮਨਪ੍ਰੀਤ ਸਿੰਘ ਢਿੱਲੋਂ ਉਪ ਪੁਲਿਸ ਕਪਤਾਨ ਜੇਲ ਰੂਪਨਗਰ ਨੇ ਸੇਵਾਮੁਕਤ ਕਰਮਚਾਰੀ ਸਾਥੀ ਨੂੰ ਸੇਵਾਮੁਕਤੀ ਦੀਆਂ ਵਧਾਈਆਂ ਦਿੰਦਆਂ ਕਿਹਾ ਕਿ ਜਸਜੀਤ ਸਿੰਘ ਵਲੋਂ ਵਿਭਾਗ ਅੰਦਰ ਜੋ ਵੀ ਸ਼ਾਨਦਾਰ ਸੇਵਾਵਾਂ ਨਿਭਾਈਆਂ, ਉਨ੍ਹਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ, ਜੋ ਦੂਸਰੇ ਕਰਮਚਾਰੀਆਂ ਲਈ ਪ੍ਰੇਰਨਾ ਸਰੋਤ ਰਹਿਣਗੀਆਂ। ਇਸ ਮੌਕੇ ਰਵੀ ਕਾਂਤ ਭੂੰਬਲਾ ਸਾਬਕਾ ਸਰਪੰਚ ਨਾਨੋਵਾਲ ਤੇ ਸ: ਮਨਜੀਤ ਸਿੰਘ ਭੂੰਬਲਾ ਨੇ ਜਸਜੀਤ ਸਿੰਘ ਤੇ ਵਿਭਾਗ ਦੇ ਕਰਮਚਾਰੀਆਂ ਨੂੰ ਪਿੰਡ ਪਹੁੰਚਣ ’ਤੇ ਜੀ ਆਇਆਂ ਆਖਦਿਆਂ ਕਿਹਾ ਕਿ ਜਿਸ ਤਰ੍ਹਾਂ ਜਸਜੀਤ ਸਿੰਘ ਨੇ ਵਿਭਾਗ ਅੰਦਰ ਸ਼ਾਨਦਾਰ ਸੇਵਾਵਾਂ ਨਿਭਾਈਆਂ, ਉਸੇ ਤਰਾਂ ਇਨ੍ਹਾਂ ਦੇ ਪਿਤਾ ਚੌਧਰੀ ਰਾਮ ਦਾਸ ਨੂੰ ਵੀ ਭਾਰਤ ਸਰਕਾਰ ਅੰਦਰ ਸ਼ਾਨਦਾਰ ਸੇਵਾਵਾਂ ਨਿਭਾਉਣ ਤੇ ਭਾਰਤ ਦੇ ਪ੍ਰਧਾਨ ਮੰਤਰੀ ਵਲੋਂ ਸਨਮਾਨਿਤ ਕੀਤਾ ਗਿਆ ਸੀ। ਇਸ ਮੌਕੇ ਉਨ੍ਹਾਂ ਜਸਜੀਤ ਸਿੰਘ ਨੂੰ ਸਰਕਾਰੀ ਨੌਕਰੀ ਤੋਂ ਸੇਵਾਮੁਕਤ ਹੋਣ ਉਪਰੰਤ ਸਮਾਜ ਭਲਾਈ ਦੇ ਕੰਮਾਂ ’ਚ ਬਣਦਾ ਯੋਗਦਾਨ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਜੇਲ ਵਿਭਾਗ ਦੇ ਅਧਿਕਾਰੀਆਂ ਅਤੇ ਸਾਥੀਆਂ ਵਲੋਂ ਜਸਜੀਤ ਸਿੰਘ ਨੂੰ ਸੋਨੇ ਦੀ ਮੁੰਦਰੀ, ਸਨਮਾਨ ਚਿੰਨ੍ਹ ਤੇ ਲੋਈ ਤੋਂ ਇਲਾਵਾ ਇਨ੍ਹਾਂ ਦੀ ਪਤਨੀ ਨੂੰ ਸ਼ਾਲ ਦੇ ਕੇ ਸਨਮਾਨਿਤ ਕੀਤਾ ਗਿਆ। ਜਸਜੀਤ ਸਿੰਘ ਵਲੋਂ ਵਾਹਿਗੁਰੂ ਦੇ ਸ਼ੁਕਰਾਨੇ ਲਈ 3 ਨਵੰਬਰ ਨੂੰ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਪਿੰਡ ਚਾਂਦਪੁਰ ਰੁੜਕੀ ਵਿਖੇ ਅਰੰਭੇ ਪਾਠ ਦੇ ਭੋਗ ਉਪਰੰਤ ਗੁਰੁੂ ਕੇ ਲੰਗਰਾਂ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਜਸਜੀਤ ਸਿੰਘ ਦਾ ਸਨਮਾਨ ਕਰਨ ਵਾਲਿਆ ਵਿੱਚ ਅਸ਼ੀਸ਼ ਕੁਮਾਰ, ਹਰੀਸ਼ ਕੁਮਾਰ, ਹਰਪ੍ਰੀਤ ਸਿੰਘ ਤਿੰਨੋ ਸਹਾਇਕ ਜੇਲ ਸੁਪਰਡੈਂਟ, ਅਮਰਜੀਤ ਸਿੰਘ, ਸੰਜੀਵ ਕੁਮਾਰ, ਭੁਪਿੰਦਰ ਸਿੰਘ, ਮਨਜਿੰਦਰ ਸਿੰਘ, ਬਲਦੇਵ ਸਿੰਘ, ਕੇਸ਼ਵ ਕੁਮਾਰ, ਮੁਨੀਸ਼ ਕੁਮਾਰ, ਮਨੋਹਰ ਲਾਲ, ਗੁਰਮੀਤ ਲਾਲ ਦੋਵੇ ਡਿਪਟੀ ਰੇਂਜ ਅਫਸਰ, ਗੁਰਦੇਵ ਕਸਾਣਾ ਡਾਕਟਰ ਸਾਹਿਬ, ਸੁਖਵੀਰ ਸਿੰਘ, ਕਰਨ ਕੁਮਾਰ ਕਸਾਣਾ, ਗੁਰਚਰਨ ਦਾਸ ਕਸਾਣਾ, ਡਾ.ਧਰਮਵੀਰ ਭੂੰਬਲਾ, ਠੇਕੇਦਾਰ ਚਮਨ ਲਾਲ ਤੇ ਠੇਕੇਦਾਰ ਜਸ਼ਪਾਲ ਆਦਿ ਹਾਜ਼ਰ ਸਨ।