03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਬਿ੍ਗੇਡੀਅਰ ਰਾਜ ਕੁਮਾਰ ਨੇ ਵਰਕਰਾਂ ਨਾਲ ਕੀਤੀ ਮੀਟਿੰਗ

ਅਜੀਤ ਡੈਸਕ 05-04-2026
ਸੜੋਆ, 4 ਅਪ੍ਰੈਲ (ਹਰਮੇਲ ਸਹੂੰਗੜਾ)-ਗੁੱਜਰ ਭਲਾਈ ਬੋਰਡ ਪੰਜਾਬ ਦੇ ਚੇਅਰਮੈਨ ਬਿ੍ਗੇਡੀਅਰ ਰਾਜ ਕੁਮਾਰ ਨੇ ਪਿੰਡ ਸੜੋਆ ਵਿਖੇ ਪਾਰਟੀ ਵਰਕਰਾਂ ਨਾਲ ਮੀਟਿੰਗ ਕੀਤੀ | ਉਹਨਾਂ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਾਰਟੀ ਹਮੇਸ਼ਾ ਹੀ ਵਰਕਰਾਂ ਨਾਲ ਹੀ ਬੜੀ ਹੁੰਦੀ ਹੈ ਅਤੇ ਵਰਕਰ ਨੂੰ ਕਦੇ ਵੀ ਭੁਲਾਇਆ ਨਹੀਂ ਜਾਂਦਾ | ਵਰਕਰ ਹਮੇਸ਼ਾ ਹੀ ਗਰਾਊਾਡ ਲੈਵਲ 'ਤੇ ਰਹਿ ਕੇ ਹੀ ਕੰਮ ਕਰਦੇ ਹਨ ਤੇ ਸਾਨੂੰ ਵੀ ਉਹਨਾਂ ਦਾ ਹਮੇਸ਼ਾ ਸਾਥ ਦੇਣਾ ਚਾਹੀਦਾ ਹੈ | ਉਹ ਬਲਾਕ ਪ੍ਰਧਾਨ ਠੇਕੇਦਾਰ ਕੁਲਦੀਪ ਸਿੰਘ ਦੇ ਘਰ ਵਿਖੇ ਪਹੁੰਚੇ ਤਾਂ ਵਿਕਾਸ ਦੇ ਕੰਮਾਂ ਬਾਰੇ ਪੁੱਛ ਪੜਤਾਲ ਕੀਤੀ | ਉਹਨਾਂ ਦੇ ਨਾਲ ਸਰਪੰਚ ਰਜੀਵ ਕੁਮਾਰ ਪੰਨੂ ਅਤੇ ਹੋਰ ਵਰਕਰ ਪਹੁੰਚੇ ਹੋਏ ਸਨ, ਨਾਲ ਹੀ ਉਹਨੂੰ ਕਿਹਾ ਕਿ 2027 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਹੁਣ ਤੋਂ ਹੀ ਸਾਨੂੰ ਆਰੰਭ ਦੇਣੀ ਚਾਹੀਦੀ ਹੈ ਜਿਸ ਨਾਲ ਵਰਕਰਾਂ ਦੇ ਵਿੱਚ ਹੌਸਲਾ ਅਫਜ਼ਾਈ ਵਧ ਜਾਂਦੀ ਹੈ ਅਤੇ ਵਰਕਰ ਨੂੰ ਇਕੱਲਾਪਣ ਮਹਿਸੂਸ ਨਹੀਂ ਕਰਨਾ ਚਾਹੀਦਾ | ਉਹਨਾਂ ਕਿਹਾ ਕਿ ਆਪ ਦੀ ਸਰਕਾਰ ਵੱਲੋਂ ਪਿੰਡਾਂ 'ਚ ਚਲਾਏ ਜਾ ਰਹੇ ਵਿਕਾਸ ਕਾਰਜਾਂ ਦੇ ਕੰਮ ਬੜੀ ਤੇਜ਼ੀ ਨਾਲ ਚੱਲ ਰਹੇ ਹਨ ਜਿਸ ਨੂੰ ਜਲਦੀ ਹੀ ਨੇਪਰੇ ਚੜਿ੍ਹਆ ਜਾ ਰਿਹਾ ਹੈ | ਹੋਰਨਾਂ ਤੋਂ ਇਲਾਵਾ ਬਲਾਕ ਪ੍ਰਧਾਨ ਸਤਨਾਮ ਸਹੂੰਗੜਾ, ਆਤਮਾ ਰਾਮ ਟੋਰੋਵਾਲ, ਸ਼ਾਂਤੀ ਬਸੀ, ਜਸਵੰਤ ਰਾਏ, ਰਜਿੰਦਰ ਕੁਮਾਰ, ਜਗਦੀਸ਼ ਕੁਮਾਰ, ਸੁਰਿੰਦਰ ਪਾਲ ਪੰਚ, ਕੁਲਵਿੰਦਰ ਕਿੰਦੋ, ਪ੍ਰਦੀਪ ਕੁਮਾਰ ਦੀਪਾ, ਵਿਪਨ ਜਗੋਤਾ, ਰੀਤੂ ਕੋਆਰਡੀਨੇਟਰ ਬਲਾਚੌਰ ਅਤੇ ਬਿੰਦਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਰੁਜ਼ਗਾਰ ਵਸੀਲਾ ਬਣਾਉਣ ਲਈ ਸੰਧੂ ਪਰਿਵਾਰ ਵਲੋਂ ਦੋ ਪਿ੍ੰਟਰ ਭੇਟ ਅਗਲੀ ਖ਼ਬਰ ਬੰਗਾ 'ਚ ਸੰਤ ਤੇਜਾ ਸਿੰਘ ਜੀ ਦੀ ਬਰਸੀ 'ਤੇ ਗੁਰਮਤਿ ਸਮਾਗਮ 7 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।