26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਇੰਸਪੈਕਟਰ ਸੁਭਾਸ਼ ਲਾਲ ਖੇਪੜ ਹੋਏ ਸੇਵਾਮੁਕਤ <br/>

ਅਜੀਤ ਡੈਸਕ 01-04-2026
ਕਾਠਗੜ੍ਹ, 31 ਮਾਰਚ (ਹਰਸਿਮਰਨ ਜੋਤ ਸਿੰਘ ਕਲੇਰ)-ਪਿੰਡ ਬਨ੍ਹਾ ਦੇ ਜੰਮਪਲ ਇੰਸਪੈਕਟਰ ਸੁਭਾਸ਼ ਲਾਲ ਖੇਪੜ ਜੋ ਕਿ ਡਿਊਟੀ ਚੀਫ਼ ਸੈਕਟਰੀ ਪੰਜਾਬ ਮੋਹਾਲੀ 'ਚ ਤੈਨਾਤ ਸਨ, ਉਹ 29 ਜੂਨ 1990 ਨੂੰ ਭਰਤੀ ਹੋਏ ਸਨ ਅਤੇ 35 ਸਾਲ 9 ਮਹੀਨੇ 2 ਦਿਨ ਬੇਦਾਗ਼ ਸੇਵਾਵਾਂ ਨਿਭਾਉਂਦੇ ਹੋਏ 31 ਮਾਰਚ 2026 ਨੂੰ ਸੇਵਾਮੁਕਤ ਹੋਏ ਹਨ | ਇੰਸਪੈਕਟਰ ਸੁਭਾਸ਼ ਲਾਲ ਖੇਪੜ ਦੀ ਬੇਦਾਗ਼ ਸੇਵਾ ਮੁਕਤੀ 'ਤੇ ਸਾਰਿਆ ਨੇ ਉਸ ਨੂੰ ਤੇ ਉਨ੍ਹਾਂ ਦੇ ਪਰਿਵਾਰ ਨੂੰ ਘਰ ਪਹੁੰਚ ਕੇ ਵਧਾਈਆਂ ਦਿੱਤੀਆਂ | ਇੰਸਪੈਕਟਰ ਸੁਭਾਸ਼ ਲਾਲ ਖੇਪੜ ਨੇ ਆਪਣੀ ਸਾਰੀ ਨੌਕਰੀ ਬਹੁਤ ਇਮਾਨਦਾਰੀ, ਵਫ਼ਾਦਾਰੀ ਅਤੇ ਸੇਵਾ ਭਾਵਨਾ ਦੇ ਨਾਲ ਪੰਜਾਬ ਦੇ ਵੱਖ-ਵੱਖ ਥਾਵਾਂ 'ਤੇ ਕੀਤੀ | ਇਸ ਮੌਕੇ 'ਤੇ ਉਨ੍ਹਾਂ ਦੀ ਸੇਵਾ ਮੁਕਤੀ 'ਤੇ ਹਲਕੇ ਭਰ ਤੋਂ ਸਮਾਜ ਸੇਵੀਆਂ, ਰਾਜਨੀਤਿਕ, ਧਾਰਮਿਕ ਆਗੂਆਂ ਤੇ ਸੰਸਥਾਵਾਂ ਦੇ ਪ੍ਰਤੀਨਿਧੀਆਂ ਵੱਲੋਂ ਉਨ੍ਹਾਂ ਦੇ ਨਿਵਾਸ ਸਥਾਨ 'ਤੇ ਪਹੁੰਚ ਕੇ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ | ਇਸ ਮੌਕੇ ਸਾਬਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ, ਅਸ਼ੋਕ ਕਟਾਰੀਆ, ਹਰਮੇਸ਼ ਲਾਲ, ਹੰਸ ਰਾਜ ਭਾਟੀਆ, ਮਨਿੰਦਰਪਾਲ ਖੇਪੜ, ਸੁਖਦੇਵ ਖੇਪੜ, ਰਾਮ ਲਾਲ ਖੇਪੜ, ਸਤਪਾਲ, ਰਾਜ ਕੁਮਾਰ, ਪਵਨ ਕੁਮਾਰ, ਰਾਕੇਸ਼ ਚੇਚੀ, ਹਰਮੇਸ਼ ਚੇਚੀ, ਪਵਨ ਕੁਮਾਰ ਬਾਂਠ, ਸ਼ਿਵ ਰਾਮ ਕਿਸਾਨਾਂ, ਵਾਸਦੇਵ ਬਨ੍ਹਾ ਤੇ ਹੋਰ ਮੌਜੂਦ ਸਨ |

ਪਿਛਲੀ ਖ਼ਬਰ ਸ਼ਹੀਦ ਸੰਤੋਖ ਸਿੰਘ ਸਰਕਾਰੀ ਸਕੂਲ ਫਰਾਲਾ ਵਿਖੇ ਵਿਦਿਆਰਥੀਆਂ ਨੂੰ ਕਿੱਟਾਂ ਵੰਡੀਆਂ <br/> ਅਗਲੀ ਖ਼ਬਰ ਭਗਵਾਨ ਮਹਾਂਵੀਰ ਦਾ ਜਨਮ ਦਿਵਸ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।