ਨਵਾਂਸ਼ਹਿਰ, 31 ਮਾਰਚ (ਹਰਮਿੰਦਰ ਸਿੰਘ ਪਿੰਟੂ)-ਐੱਸ. ਐੱਸ. ਜੈਨ ਸਭਾ ਦੇ ਪ੍ਰਧਾਨ ਮੁਨੀਸ਼ ਜੈਨ ਅਤੇ ਜਨਰਲ ਸਕੱਤਰ ਰਤਨ ਕੁਮਾਰ ਜੈਨ ਨੇ ਦੱਸਿਆ ਕਿ ਭਗਵਾਨ ਮਹਾਂਵੀਰ ਦੀ ਜਨਮ ਵਰ੍ਹੇਗੰਢ ਮਹਾਂ ਸਾਧਵੀ ਸੁਯਸ਼ ਪ੍ਰਭਾ ਅਤੇ ਸਾਧਵੀ ਅਰਾਧਨਾ ਦੀ ਮੌਜੂਦਗੀ ਵਿੱਚ ਜੈਨ ਸਭਾ ਦੇ ਪ੍ਰਧਾਨ ਮੁਨੀਸ਼ ਜੈਨ ਦੀ ਅਗਵਾਈ ਹੇਠ ਬਹੁਤ ਧੂਮਧਾਮ ਤੇ ਸ਼ਰਧਾ ਨਾਲ ਮਨਾਈ ਗਈ | ਇਸ ਸ਼ੁੱਭ ਮੌਕੇ 'ਤੇ ਸਾਧਵੀ ਸੁਯਸ਼ ਪ੍ਰਭਾ ਅਤੇ ਅਰਾਧਨਾ ਨੇ ਕਿਹਾ ਕਿ ਪੂਰੀ ਦੁਨੀਆ ਨੂੰ ਭਗਵਾਨ ਮਹਾਂਵੀਰ ਸਵਾਮੀ ਦੇ ਅਹਿੰਸਾ ਅਤੇ ਜੀਓ ਅਤੇ ਜੀਉਣ ਦਿਓ ਦੇ ਸੰਦੇਸ਼ ਦੀ ਸਭ ਤੋਂ ਵੱਧ ਲੋੜ ਹੈ | ਇਸ ਦੁਨੀਆ ਵਿੱਚ ਸ਼ਾਂਤੀ ਭਗਵਾਨ ਮਹਾਂਵੀਰ ਸਵਾਮੀ ਦੀਆਂ ਸਿੱਖਿਆਵਾਂ ਦੀ ਪਾਲਣਾ ਕਰਕੇ ਹੀ ਆ ਸਕਦੀ ਹੈ | ਇਸ ਮੌਕੇ ਤਿ੍ਪਤਾ ਜੈਨ, ਰਿਤੂ ਜੈਨ, ਪ੍ਰਧਾਨ ਮੁਨੀਸ਼ ਜੈਨ ਅਤੇ ਜਨਰਲ ਸਕੱਤਰ ਰਤਨ ਕੁਮਾਰ ਜੈਨ ਨੇ ਵੀ ਭਾਸ਼ਣ ਦਿੱਤੇ | ਰਿਤੂ ਜੈਨ, ਨੀਤੀਕਾ ਜੈਨ ਅਤੇ ਮੀਨਾਕਸ਼ੀ ਜੈਨ ਦੇ ਨਿਰਦੇਸ਼ਨ ਹੇਠ ਚੰਦਨ ਬਾਲਾ ਜੈਨ ਯੁਵਤੀ ਮੰਡਲ ਅਤੇ ਰਮਣੀਕ ਬਾਲ ਕਲਾ ਮੰਡਲ ਦੇ ਮੈਂਬਰਾਂ ਨੇ ਭਗਵਾਨ ਮਹਾਂਵੀਰ ਸਵਾਮੀ ਨੂੰ ਸ਼ਰਧਾਂਜਲੀ ਦਿੰਦੇ ਹੋਏ ਸੁੰਦਰ ਨਾਟਕ ਪੇਸ਼ ਕੀਤੇ | ਜੈਨ ਸਭਾ ਦੇ ਜਨਰਲ ਸਕੱਤਰ ਰਤਨ ਕੁਮਾਰ ਜੈਨ ਤੇ ਖ਼ਜ਼ਾਨਚੀ ਰਾਕੇਸ਼ ਜੈਨ ਬੱਬੀ ਨੇ ਦੱਸਿਆ ਕਿ ਸਵੇਰੇ 5 ਵਜੇ ਜੈਨ ਸਭਾ ਦੇ ਪ੍ਰਧਾਨ ਮੁਨੀਸ਼ ਜੈਨ ਦੀ ਅਗਵਾਈ ਹੇਠ ਸ਼ੋਭਾ ਯਾਤਰਾ ਕੱਢੀ ਗਈ | ਸ਼੍ਰੀ ਮਹਾਂਵੀਰ ਜੈਨ ਯੁਵਕ ਮੰਡਲ ਵੱਲੋਂ ਪੰਜ ਲੱਕੀ ਡਰਾਅ ਵੀ ਕੱਢੇ ਗਏ | ਇਸ ਤੋਂ ਬਾਅਦ ਐੱਸ. ਐੱਸ. ਜੈਨ ਸਭਾ ਦੇ ਪ੍ਰਧਾਨ ਮੁਨੀਸ਼ ਜੈਨ ਨੇ ਜੈਨ ਸਥਾਨਕ ਉੱਤੇ ਜੈਨ ਝੰਡਾ ਲਹਿਰਾਇਆ ਅਤੇ ਜੈਨ ਮਹਿਲਾ ਮੰਡਲ ਦੀ ਪ੍ਰਧਾਨ ਕੰਚਨ ਜੈਨ ਨੇ ਜੈਨ ਮਹਿਲਾ ਸਥਾਨਕ 'ਤੇ ਜੈਨ ਝੰਡਾ ਲਹਿਰਾਇਆ | ਪ੍ਰੋਗਰਾਮ ਵਿਚ ਸ੍ਰੀ ਮਹਾਵੀਰ ਜੈਨ ਯੁਵਕ ਮੰਡਲ ਦੇ ਪ੍ਰਧਾਨ ਪੰਕਜ ਜੈਨ ਦੀ ਅਗਵਾਈ ਹੇਠ ਸਵੇਰ ਦੀ ਸ਼ੋਭਾ ਯਾਤਰਾ ਅਤੇ ਲੰਗਰ ਦੇ ਪ੍ਰਬੰਧ ਸੁੰਦਰ ਢੰਗ ਨਾਲ ਕੀਤੇ ਗਏ | ਜਨਰਲ ਸਕੱਤਰ ਰਤਨ ਜੈਨ ਨੇ ਸਟੇਜ ਸੰਚਾਲਨ ਕੀਤਾ | ਰੋਹਿਤ ਜੈਨ ਅਤੇ ਸਿੰਮੀ ਜੈਨ ਵਲੋਂ ਪੰਜ ਖ਼ੁਸ਼ਕਿਸਮਤ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ | ਵਰਧਮਾਨ ਜੈਨ ਸੇਵਾ ਸੰਘ ਵਲੋਂ ਇਕ ਮੁਫ਼ਤ ਖ਼ੂਨ ਜਾਂਚ ਕੈਂਪ ਲਗਾਇਆ ਗਿਆ | ਪ੍ਰੋਗਰਾਮ ਦੇ ਅੰਤ ਵਿਚ ਮਹਾਂ ਸਾਧਵੀ ਸੁਯਸ਼ ਪ੍ਰਭਾ ਅਤੇ ਸਾਧਵੀ ਅਰਾਧਨਾ ਨੇ ਭਗਵਾਨ ਮਹਾਂਵੀਰ ਸਵਾਮੀ ਜੀ ਦੇ ਜੀਵਨ 'ਤੇ ਚਾਨਣਾ ਪਾਇਆ ਅਤੇ ਮੰਗਲ ਪਾਠ ਦਾ ਪਾਠ ਕਰਕੇ ਸਾਰਿਆਂ ਨੂੰ ਅਸ਼ੀਰਵਾਦ ਦਿੱਤਾ |