26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਸ਼ਹੀਦ ਸੰਤੋਖ ਸਿੰਘ ਸਰਕਾਰੀ ਸਕੂਲ ਫਰਾਲਾ ਵਿਖੇ ਵਿਦਿਆਰਥੀਆਂ ਨੂੰ ਕਿੱਟਾਂ ਵੰਡੀਆਂ <br/>

ਅਜੀਤ ਡੈਸਕ 01-04-2026
ਕਟਾਰੀਆਂ, 31 ਮਾਰਚ (ਪ੍ਰੇਮੀ ਸੰਧਵਾਂ)-ਸ਼ਹੀਦ ਸੰਤੋਖ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਰਾਲਾ ਵਿਖੇ ਇੰਚਾਰਜ ਜਸਵਿੰਦਰ ਕੌਰ, ਲੈਕ. ਦਲਜੀਤ ਸਿੰਘ ਢੇਸੀ, ਲੈਕ. ਹਰਬੰਸ ਲਾਦੀਆਂ, ਮੈਡਮ ਸਰੋਜ ਰਾਣੀ ਅਤੇ ਮਾਸਟਰ ਭਗਵਾਨ ਦਾਸ ਜੱਸੋਮਜਾਰਾ ਆਦਿ ਸਟਾਫ਼ ਮੈਂਬਰਾਂ ਵਲੋਂ 10+2 ਜਮਾਤ ਦੇ ਐੱਨ. ਐੱਸ. ਕਿਉ. ਐੱਫ. ਅਧੀਨ ਬਿਊਟੀ ਐਂਡ ਵੈਲਨੈੱਸ ਦੇ 24 ਵਿਦਿਆਰਥੀ ਅਤੇ ਹੈਲਥ ਕੇਅਰ ਦੇ 28 ਵਿਦਿਆਰਥੀਆਂ ਨੂੰ ਆਤਮ ਨਿਰਭਰ ਬਣਾਉਣ ਦੇ ਉਦੇਸ਼ ਨਾਲ ਕਿੱਟਾਂ ਵੰਡੀਆਂ ਗਈਆਂ | ਬਿਊਟੀ ਅਧਿਆਪਕਾ ਮੈਡਮ ਸਰੋਜ ਰਾਣੀ ਅਤੇ ਹੈਲਥ ਕੇਅਰ ਅਧਿਆਪਕਾ ਮੈਡਮ ਸੁਮਨਜੀਤ ਕੌਰ ਨੇ ਦੱਸਿਆ ਕਿ ਸਰਕਾਰ ਵਲੋਂ ਵਿਦਿਆਰਥੀਆਂ ਵਿਚ ਨਿਪੁਨਤਾ ਲਿਆਉਣ ਲਈ 27 ਸੌ ਰੁਪਏ ਪ੍ਰਤੀ ਵਿਦਿਆਰਥੀ ਦੇ ਹਿਸਾਬ ਨਾਲ ਸਕੂਲ ਦੇ 10+ 2 ਜਮਾਤ ਦੇ 52 ਵਿਦਿਆਰਥੀਆਂ ਨੂੰ 14 ਹਜ਼ਾਰ ਚਾਰ ਸੌ ਰੁਪਏ ਦੇ ਮੁੱਲ ਦੀਆਂ ਕਿੱਟਾਂ ਵੰਡੀਆਂ ਗਈਆਂ ਤਾਂ ਜੋ ਵਿਦਿਆਰਥੀ ਸਰਕਾਰੀ ਨੌਕਰੀਆਂ ਦੀ ਭਾਲ ਦੀ ਬਜਾਏ ਆਪਣੇ ਕਾਰੋਬਾਰ ਕਰਨ ਲਈ ਪ੍ਰੇਰਿਤ ਹੋਣ | ਇਸ ਮੌਕੇ ਲੈਕ. ਦਲਜੀਤ ਸਿੰਘ, ਲੈਕ. ਹਰਬੰਸ ਲਾਦੀਆਂ, ਰਣਜੋਧ ਸਿੰਘ, ਭਗਵਾਨ ਦਾਸ, ਬੂਟਾ ਸਿੰਘ, ਚੇਅਰਮੈਨ ਨਸੀਬ ਚੰਦ, ਰਜਿੰਦਰ ਬਸਰਾ, ਰਵੀ ਬਸਰਾ, ਬਲਵਿੰਦਰ ਕੁਮਾਰ, ਜਸਵਿੰਦਰ ਸਿੰਘ, ਹਰਮੇਸ਼ ਲਾਲ, ਮੈਡਮ ਸੁਰਿੰਦਰ ਕੌਰ, ਪ੍ਰਮਿੰਦਰ ਕੌਰ, ਹਰਵਿੰਦਰ ਮਾਨ, ਸਰੋਜ ਰਾਣੀ, ਸੰਤੋਸ਼ ਰਾਣੀ, ਸੁਮਨਜੀਤ ਕੌਰ, ਮਨਪ੍ਰੀਤ ਕੌਰ, ਨੀਲਮ ਤੇ ਚਰਨਜੀਤ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਰਸੋਈ ਗੈਸ ਦੀ ਸਪਲਾਈ ਹਰ ਘਰ ਤਕ ਨਿਰਵਿਘਨ ਕੀਤੀ ਜਾਵੇ- ਕਰਨ ਸਿੰਘ ਰਾਣਾ <br/> ਅਗਲੀ ਖ਼ਬਰ ਇੰਸਪੈਕਟਰ ਸੁਭਾਸ਼ ਲਾਲ ਖੇਪੜ ਹੋਏ ਸੇਵਾਮੁਕਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।