26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਪਿੰਡ ਦੁਸਾਂਝ ਖੁਰਦ ਵਿਖੇ ਸਲਾਨਾ ਜੋੜ ਮੇਲਾ ਕਰਵਾਇਆ <br/>

ਅਜੀਤ ਡੈਸਕ 01-04-2026
ਬੰਗਾ, 31 ਮਾਰਚ (ਧਰਮਵੀਰ ਪਾਲ)-ਪਿੰਡ ਦੁਸਾਂਝ ਖੁਰਦ ਵਿਖੇ ਦਰਬਾਰ ਲੱਖ ਦਾਤਾ ਪੀਰ ਗਿਆਰਵੀਂ ਵਾਲੀ ਸਰਕਾਰ ਦੇ ਪਵਿੱਤਰ ਦਰਬਾਰ 'ਤੇ ਗੱਦੀ ਨਸ਼ੀਨ ਸਾਈਾ ਸੋਮੇ ਸ਼ਾਹ ਮੁੱਖ ਸਲਾਹਕਾਰ ਸੂਫੀਆਨਾ ਦਰਗਾਹ ਪ੍ਰਬੰਧਕ ਕਮੇਟੀ (ਰਜਿ:) ਪੰਜਾਬ ਦੀ ਯੋਗ ਅਗਵਾਈ ਵਿਚ ਤਿੰਨ ਦਿਵਸੀ 43ਵਾਂ ਸਾਲਾਨਾ ਜੋੜ ਮੇਲਾ ਕਰਵਾਇਆ ਗਿਆ | ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਮੁਰਸ਼ਦ ਸਾਈਾ ਜੀਵਨ ਸ਼ਾਹ ਜੀ ਕਾਦਰੀ ਨਾਰੇ ਵਾਲੀ ਸਰਕਾਰ ਹਾਜ਼ਰ ਹੋਏ | ਉਨ੍ਹਾਂ ਆਈਆਂ ਸੰਗਤਾਂ ਨੂੰ ਆਪਣਾ ਆਸ਼ੀਰਵਾਦ ਦਿੱਤਾ | ਪਹਿਲੇ ਦਿਨ ਦਰਬਾਰ ਵਿਖੇ ਚਿਰਾਗ ਰੌਸ਼ਨ ਕੀਤੇ ਗਏ ਤੇ ਮਹਿੰਦੀ ਦੀ ਰਸਮ ਤੋਂ ਉਪਰੰਤ ਧਾਰਮਿਕ ਪ੍ਰੋਗਰਾਮ ਕੀਤਾ ਗਿਆ | ਦੂਸਰੇ ਦਿਨ ਪੰਜਾਬੀ ਲੋਕ ਗਾਇਕ ਰਣਵੀਰ ਰਾਣਾ, ਬ੍ਰਦਰਜ਼ ਕਵਾਲ, ਸ਼ਕੀਲ ਸਾਬਰੀ ਅਤੇ ਜੁਲਕਰ ਅਲੀ ਨੇ ਕਵਾਲੀਆਂ ਅਤੇ ਧਾਰਮਿਕ ਗੀਤਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਪ੍ਰੋਗਰਾਮ ਦੇ ਤੀਸਰੇ ਦਿਨ ਮਾਣਕ ਅਲੀ ਨੇ ਕਵਾਲੀਆਂ ਬੁਲੰਦ ਅਵਾਜ਼ ਵਿਚ ਗਾ ਕੇ ਸੰਗਤਾਂ ਨੂੰ ਝੂੰਮਣ ਲਈ ਮਜਬੂਰ ਕਰ ਦਿੱਤਾ | ਇਸ ਉਪਰੰਤ ਕਵਾਲ ਮਨਵਰ ਅਲੀ ਨੇ ਕਵਾਲੀਆਂ ਰਾਹੀਂ ਦਰਬਾਰ ਵਿੱਚ ਹਾਜ਼ਰੀ ਲਗਵਾਈ | ਇਸ ਉਪਰੰਤ ਪੰਮਾ ਨਸਰਾਲੇ ਵਾਲੇ ਨੇ ਲੱਖ ਦਾਤਾ ਪੀਰ ਗਿਆਰਵੀਂ ਵਾਲੀ ਸਰਕਾਰ ਦੀਆਂ ਧਾਰਮਿਕ ਭੇਟਾਂ ਪੇਸ਼ ਕੀਤੀਆਂ | ਇਸ ਸਲਾਨਾ ਜੋੜ ਮੇਲੇ ਵਿੱਚ ਸੂਫੀਆਨਾ ਦਰਗਾਹ ਪ੍ਰਬੰਧਕ ਕਮੇਟੀ (ਰਜਿ:) ਪੰਜਾਬ ਦੇ ਪ੍ਰਦੇਸ਼ ਪ੍ਰਧਾਨ ਸਾਈ ਪੱਪਲ ਸ਼ਾਹ, ਸਾਈ ਪਰਮਜੀਤ ਸਿੰਘ ਬਛੂਆਂ ਵਾਲੇ, ਬਾਬਾ ਪਰਵਿੰਦਰ ਮੁਕੰਦਪੁਰ ਵਾਲੇ, ਸਾਈ ਮਹਿਤਾਬ ਮੁਹੰਮਦ ਮਹਾਲੋਂ ਵਾਲੇ, ਬੀਬਾ ਸੁਖਰਾਜ ਰਾਹੋ ਦਰਬਾਰ ਲੱਖ ਦਾਤਾ ਪੀਰ ਰਾਹੋਂ, ਸਾਈ ਪ੍ਰੀਤੀ ਮਹੰਤ, ਸਾਈਾ ਜਸਵੀਰ ਸਾਬਰੀ ਖਾਨਖਾਨਾ ਵਾਲੇ, ਅਮਰੀਕ ਸਿੰਘ ਕਾਹਮਾ ਦਰਬਾਰ ਸ਼ਾਹ ਜਿੰਦਾ ਪੀਰ ਵਾਲੇ, ਸਾਈਾ ਬਿੱਲੇ ਸ਼ਾਹ ਕਰੀਹੇ ਵਾਲੇ, ਗੋਪੀ ਸ਼ਾਹ ਜਲੰਧਰ ਵਾਲੇ ਆਦਿ ਨੇ ਸਾਈਾ ਸੋਮੇ ਸ਼ਾਹ ਨੂੰ ਸਨਮਾਨਿਤ ਕੀਤਾ | ਸਟੇਜ ਸਕੱਤਰ ਦੀ ਭੂਮਿਕਾ ਕੁਲਰਾਜ ਮੁਹੰਮਦ ਵੱਲੋਂ ਬਾਖੂਬੀ ਨਿਭਾਈ ਗਈ |

ਪਿਛਲੀ ਖ਼ਬਰ ਕਾਂਗਰਸ ਦੀ ਅਸਲੀ ਤਾਕਤ ਵਰਕਰ ਹੀ ਹਨ- ਚੌ. ਮੀਨਾ ਸੂੰਢ <br/> ਅਗਲੀ ਖ਼ਬਰ ਪੱਲੀ-ਝਿੱਕੀ 'ਚ ਇੱਕੋ ਰਾਤ ਤਿੰਨ ਮੋਟਰਾਂ 'ਤੇ ਕੀਤੀ ਚੋਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।