ਪੱਲੀ-ਝਿੱਕੀ, 31 ਮਾਰਚ (ਕੁਲਦੀਪ ਸਿੰਘ ਪਾਬਲਾ)-ਬੀਤੀ ਰਾਤ ਪੱਲੀ-ਝਿੱਕੀ 'ਚ ਬੇਖੌਫ ਹੋ ਕੇ ਕਿਸਾਨ ਸਰਦਾਰਾ ਸਿੰਘ ਦਾਰਾ ਦੀਆਂ ਤਿੰਨ ਮੋਟਰਾਂ 'ਤੇ ਕੀਤੀ ਚੋਰੀ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਸਰਦਾਰਾ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਸ਼ਾਮ ਦੇ ਟਾਈਮ ਅਸੀਂ ਖੇਤਾਂ ਵਿੱਚੋਂ ਪਸ਼ੂਆਂ ਦਾ ਚਾਰਾ ਲੈ ਕੇ ਆਏ ਸੀ ਅਤੇ ਦੂਸਰੇ ਦਿਨ ਸਵੇਰੇ ਖੇਤਾਂ ਵਿੱਚ ਜਾ ਕੇ ਦੇਖਿਆ ਤਾਂ ਸਾਡੀਆਂ ਤਿੰਨ ਮੋਟਰਾਂ 'ਤੇ ਚੋਰਾਂ ਵੱਲੋਂ ਮੋਟਰਾਂ ਵਿੱਚ ਲੱਗੀਆਂ ਤਾਰਾਂ ਖਿੱਚ ਕੇ ਅਤੇ ਅੰਦਰ ਬਿਜਲੀ ਦੀ ਫਿਟਿੰਗ ਦਾ 10-12 ਹਜ਼ਾਰ ਦਾ ਸਮਾਨ ਚੋਰੀ ਕਰਕੇ ਫਰਾਰ ਹੋ ਗਏ | ਉਨ੍ਹਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਮੋਟਰ ਦੀਆਂ ਤਾਰਾਂ ਕੱਟ ਕੇ ਚੋਰ ਲੈ ਗਏ ਸਨ | ਇਸ ਸਬੰਧੀ ਸਰਦਾਰਾ ਸਿੰਘ ਦਾਰਾ ਨੇ ਕਿਹਾ ਕਿ ਇਨ੍ਹਾਂ ਚੋਰਾਂ ਨੂੰ ਪੁਲਿਸ ਦਾ ਕੋਈ ਡਰ ਨਹੀਂ ਹੈ, ਬੇਖੌਫ ਹੋ ਕੇ ਇਸ ਤਰ੍ਹਾਂ ਦੀਆਂ ਚੋਰੀਆਂ ਨੂੰ ਅੰਜਾਮ ਦੇ ਰਹੇ ਹਨ | ਉਨ੍ਹਾਂ ਨੇ ਪ੍ਰਸ਼ਾਸਨ ਕੋਲੋਂ ਮੰਗ ਕਰਦਿਆਂ ਕਿਹਾ ਕਿ ਇਹੋ ਜਿਹੇ ਲੁਟੇਰਿਆਂ ਨੂੰ ਪੁਲਿਸ ਜਲਦੀ ਕਾਬੂ ਕਰਕੇ ਬਣਦੀ ਸਜ਼ਾ ਦਿੱਤੀ ਜਾਵੇ ਤਾਂ ਕਿ ਅੱਗੇ ਤੋਂ ਦੁਬਾਰਾ ਇਹੋ ਜਿਹੀਆਂ ਵਾਰਦਾਤਾਂ ਨੂੰ ਅੰਜਾਮ ਨਾ ਦੇ ਸਕਣ |
ਪੱਲੀ-ਝਿੱਕੀ 'ਚ ਇੱਕੋ ਰਾਤ ਤਿੰਨ ਮੋਟਰਾਂ 'ਤੇ ਕੀਤੀ ਚੋਰੀ <br/>
ਅਜੀਤ ਡੈਸਕ
01-04-2026