ਬੰਗਾ, 31 ਮਾਰਚ (ਧਰਮਵੀਰ ਪਾਲ)-ਥਾਣਾ ਸਦਰ ਬੰਗਾ ਦੀ ਪੁਲਿਸ ਵੱਲੋਂ 7 ਗ੍ਰਾਮ ਹੈਰੋਇਨ ਸਮੇਤ ਇਕ ਨੌਜਵਾਨ ਨੂੰ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਐੱਸ. ਐੱਚ. ਓ. ਸਤਨਾਮ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਬਲਜਿੰਦਰ ਕੁਮਾਰ ਆਪਣੇ ਸਾਥੀ ਕਰਮਚਾਰੀਆਂ ਦੇ ਨਾਲ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਗਸ਼ਤ ਕਰਦੇ ਹੋਏ ਥਾਣਾ ਤੋਂ ਪਿੰਡ ਭਰੋਮਜਾਰਾ, ਕਰਨਾਣਾ ਆਦਿ ਤੋਂ ਹੁੰਦੇ ਹੋਏ ਕਮਾਮ ਵੱਲ ਜਾ ਰਹੇ ਸੀ | ਜਦੋਂ ਪੁਲਿਸ ਪਾਰਟੀ ਦੀ ਗੱਡੀ ਪੁਲੀ ਸੁਆ ਕਮਾਮ ਪਾਸ ਪੁੱਜੀ ਤਾਂ ਇੱਕ ਵਿਅਕਤੀ ਸਾਹਮਣੇ ਖੜ੍ਹਾ ਦਿਖਾਈ ਦਿੱਤਾ, ਜਿਸ ਨੇ ਕਿ ਪੁਲਿਸ ਪਾਰਟੀ ਦੀ ਅਚਾਨਕ ਗੱਡੀ ਦੀਆਂ ਲਾਈਟਾਂ ਦੇਖ ਕੇ ਆਪਣੀ ਜੇਬ ਵਿਚੋਂ ਇੱਕ ਵਜ਼ਨਦਾਰ ਪਾਰਦਰਸ਼ੀ ਲਿਫਾਫੀ ਯਕਦਮ ਪੈਰਾਂ ਵਿੱਚ ਸੁੱਟ ਦਿੱਤੀ ਅਤੇ ਆਪ ਸੱਜੇ ਪਾਸੇ ਸੂਏ ਦੇ ਨਾਲ ਤੇਜ਼ ਕਦਮੀ ਚੱਲ ਪਿਆ, ਸ਼ੱਕ ਪੈਣ 'ਤੇ ਗੱਡੀ ਰੋਕ ਕੇ ਇਸ ਨੌਜਵਾਨ ਨੂੰ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ | ਜਿਸਨੇ ਆਪਣਾ ਨਾਮ ਬਲਵਿੰਦਰ ਕੁਮਾਰ ਉਰਫ਼ ਸੋਨੂੰ ਪੁੱਤਰ ਜੋਗਾ ਵਾਸੀ ਰਸੂਲਪੁਰ ਥਾਣਾ ਸਦਰ ਬੰਗਾ ਦੱਸਿਆ | ਬਲਵਿੰਦਰ ਕੁਮਾਰ ਉਰਫ਼ ਸੋਨੂੰ ਉਕਤ ਵੱਲੋਂ ਸੁੱਟੀ ਹੋਈ ਮੋਮੀ ਲਿਫਾਫੀ ਪਾਰਦਰਸ਼ੀ ਨੂੰ ਚੈੱਕ ਕਰਨ 'ਤੇ ਵਿਚੋਂ 7 ਗ੍ਰਾਮ ਹੈਰੋਇਨ ਬਰਾਮਦ ਹੋਈ |
ਪੁਲਿਸ ਵਲੋਂ ਹੈਰੋਇਨ ਸਮੇਤ ਨੌਜਵਾਨ ਕਾਬੂ
ਅਜੀਤ ਡੈਸਕ
01-04-2026