26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਬਜਰੀ ਦੇ ਭਰੇ ਟਿੱਪਰ ਦੀ ਦੂਜੇ ਟਿੱਪਰ ਨਾਲ ਹੋਈ ਟੱਕਰ <br/>

ਅਜੀਤ ਡੈਸਕ 01-04-2026
ਰਾਹੋਂ, 31 ਮਾਰਚ (ਉਂਕਾਰ ਸਿੰਘ ਰਾਠੋਰ)-ਰਾਹੋਂ ਤੋਂ ਮਾਛੀਵਾੜਾ ਮੁੱਖ ਮਾਰਗ 'ਤੇ ਗੜ੍ਹੀ ਮੋੜ ਨਜ਼ਦੀਕ ਇਕ ਟਿੱਪਰ ਦੇ ਪਿੱਛੇ ਬਜਰੀ ਦੇ ਭਰੇ ਟਿੱਪਰ ਦੇ ਟਕਰਾਉਣ ਕਾਰਨ ਹਾਦਸਾ ਵਾਪਰ ਗਿਆ, ਜਿਸ ਕਾਰਨ ਬਜ਼ਰੀ ਨਾਲ ਭਰਿਆ ਟਿੱਪਰ ਪੀ. ਬੀ 10 ਜੇ.ਬੀ 0544 ਅੱਗੇ ਤੋਂ ਬੁਰੀ ਤਰ੍ਹਾਂ ਨੁਕਸਾਨਿਆ ਗਿਆ, ਜਿਸ ਵਿਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ, ਪਰ ਜਾਣਕਾਰੀ ਅਨੁਸਾਰ ਟਿੱਪਰ ਚਾਲਕ ਟਿੱਪਰ ਨੰਬਰ ਪੀ.ਬੀ 10 ਜੇ.ਬੀ 0544 ਦੇ ਡਰਾਈਵਰ ਨੂੰ ਸੱਟਾਂ ਲੱਗੀਆਂ ਹਨ ਅਤੇ ਟਿੱਪਰ ਵੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ | ਡਰਾਈਵਰ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਤੁਰੰਤ ਹਸਪਤਾਲ ਰੈਫਰ ਕਰ ਦਿੱਤਾ | ਜਾਣਕਾਰੀ ਅਨੁਸਾਰ ਟਿੱਪਰ ਨੰਬਰ ਪੀ.ਬੀ 07 ਬੀ.ਯੂ. 7978 ਜੋ ਕਿ ਸਤਲੁਜ ਦਰਿਆ ਸਾਈਡ ਜਾ ਰਿਹਾ ਸੀ ਰਸਤੇ 'ਚ ਰੋਡ 'ਤੇ ਟੋਇਆ ਹੋਣ ਕਾਰਨ ਡਰਾਈਵਰ ਵਲੋਂ ਟਿੱਪਰ ਨੂੰ ਹੌਲੀ ਕੀਤਾ ਗਿਆ, ਜਿਸ ਕਾਰਨ ਪਿੱਛੇ ਆ ਰਹੇ ਟਿੱਪਰ ਦੀ ਟੱਕਰ ਹੋ ਗਈ | ਗਣੀਮਤ ਰਹੀ ਕਿ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਪਿੱਛੇ ਆ ਰਹੇ ਟਿੱਪਰ ਦਾ ਕਾਫ਼ੀ ਨੁਕਸਾਨ ਹੋਇਆ ਹੈ | ਇਸ ਮੌਕੇ ਸੜਕ ਸੁਰੱਖਿਆ ਫੋਰਸ ਤੁਰੰਤ ਮੌਕੇ 'ਤੇ ਪਹੁੰਚ ਗਈ ਤੇ ਟ੍ਰੈਫਿਕ ਨੂੰ ਵੀ ਕੰਟਰੋਲ ਕੀਤਾ ਗਿਆ |

ਪਿਛਲੀ ਖ਼ਬਰ ਨੂਰਪੁਰ ਜੱਟਾਂ 'ਚ ਅੰਬੇਡਕਰ ਦੇ ਬੁੱਤ ਦੀ ਬੇਅਦਬੀ ਮੰਦਭਾਗੀ <br/> ਅਗਲੀ ਖ਼ਬਰ ਪੁਲਿਸ ਵਲੋਂ ਹੈਰੋਇਨ ਸਮੇਤ ਨੌਜਵਾਨ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।