19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਅਮਰਦੀਪ ਕਾਲਜ 'ਚ ਵਿਦਿਆਰਥੀਆਂ ਨੇ ਪੁਸਤਕ ਗੋਸ਼ਟੀ ਕਰਵਾਈ

ਅਜੀਤ ਡੈਸਕ 31-03-2026
ਮੁਕੰਦਪੁਰ, 30 ਮਾਰਚ (ਅਮਰੀਕ ਸਿੰਘ ਢੀਂਡਸਾ)-ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ ਮੁਕੰਦਪੁਰ 'ਚ ਪਿ੍ੰਸੀਪਲ ਮਨਜੀਤ ਸਿੰਘ ਦੀ ਅਗਵਾਈ ਹੇਠਾਂ ਐੱਸ. ਐੱਸ. ਜੌਹਲ ਲਾਇਬ੍ਰੇਰੀ ਵਲੋਂ ਪੁਸਤਕ ਗੋਸ਼ਟੀ ਕਰਵਾਈ ਗਈ | ਮੈਡਮ ਸ਼ਵੇਤਾ ਵਲੋਂ ਜਾਣਕਾਰੀ ਦਿੰਦਿਆ ਦੱਸਿਆ ਕਿ ਕਾਲਜ ਦੇ ਵਿਦਿਆਰਥੀਆਂ ਨੂੰ ਮੋਬਾਇਲ ਫੋਨ ਤੋਂ ਦੂਰ ਕਰਨ ਅਤੇ ਸਾਹਿਤ ਨਾਲ਼ ਜੋੜਨ ਲਈ ਇਹ ਉਪਰਾਲਾ ਕੀਤੀ ਗਿਆ | ਇਸ ਪ੍ਰੋਗਰਾਮ 'ਚ ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇਹਾ ਭਾਰਦਵਾਜ, ਸਾਗਰ, ਪੰਕਜ਼, ਨੇਹਾ, ਸੰਜਨਾ, ਕਿਰਨ, (ਬੀ. ਏ. ਸਮੈਸਟਰ ਦੂਸਰਾ) ਤੇ ਗੁਰਸਿਮਰਨ, ਗੁਰਲੀਨ, ਮਨੀਸ਼ਾ, (ਬੀ.ਕਾਮ ਚੌਥਾ ਸਮੈਸਟਰ) ਹਰਮਨ, ਸਿਮਰਨ, ਦਿਲਪ੍ਰੀਤ (ਬੀ. ਏ. ਚੌਥਾ ਸਮੈਸਟਰ), ਰਾਜਪ੍ਰੀਤ (ਐੱਮ. ਏ. ਚੌਥਾ ਸਮੈਸਟਰ) ਨੇਬੜੇ ਚਾਅ ਨਾਲ਼ ਹਿੱਸਾ ਲਿਆ | ਉਨ੍ਹਾਂ ਖੁਸ਼ਵੰਤ ਸਿੰਘ, ਅਜ਼ਮੇਰ ਸਿੱਧੂ, ਸੁਰਜੀਤ ਪਾਤਰ, ਸ਼ਿਵ ਕੁਮਾਰ ਬਟਾਲਵੀ ਵਰਗੇ ਪ੍ਰਸਿੱਧ ਸਾਹਿਤਕਾਰਾਂ ਦੀਆਂ ਰਚਨਾਵਾਂ ਨੂੰ ਪੜਿਆ, ਸਮਝਿਆ ਅਤੇ ਆਪਣੇ ਵਿਚਾਰਾਂ ਵਿੱਚ ਪੇਸ਼ ਕੀਤਾ | ਇਸ ਮੌਕੇ ਪ੍ਰੋ. ਜਗਵਿੰਦਰ ਸਿੰਘ ਅਤੇ ਪ੍ਰੋ. ਭਜਨ ਸਿੰਘ ਨੇ ਪੁਸਤਕ ਸਮੀਖਿਆ ਦੀ ਮਹੱਤਤਾ ਬਾਰੇ ਵਿਚਾਰ ਸਾਂਝੇ ਕੀਤੇ ਅਤੇ ਪੁਸਤਕਾਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ | ਡਾ. ਨਿਰਦੋਸ਼ ਕੌਰ ਨੇ ਜ਼ਿੰਦਗੀ 'ਚ ਕਿਤਾਬਾਂ ਦੀ ਮਹੱਤਤਾ ਬਾਰੇ ਰੌਸ਼ਨੀ ਪਾਈ ਤੇ ਕਿਹਾ ਕਿ ਪੁਸਤਕਾਂ ਸਾਨੂੰ ਮਾਨਸਿਕ ਤੌਰ 'ਤੇ ਮਜ਼ਬੂਤ ਕਰਦੀਆਂ ਹਨ | ਡਾ. ਆਸ਼ਿਮਾ ਪਾਸੀ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਹਰ ਕਿਤਾਬ ਸਾਨੂੰ ਕੁੱਝ ਨਾ ਕੁੱਝ ਸਿੱਖਣ ਨੂੰ ਜ਼ਰੂਰ ਦਿੰਦੀ ਹੈ, ਜਿਸ ਨਾਲ ਮਨੁੱਖ ਸਹੀ ਤੇ ਗ਼ਲਤ ਦੀ ਪਛਾਣ ਕਰਕੇ ਆਪਣੇ ਜੀਵਨ 'ਚ ਆਨੰਦ, ਆਤਮ ਵਿਸ਼ਵਾਸ, ਮਾਨਸਿਕ ਅਤੇ ਸ਼ਾਂਤੀ ਨੂੰ ਪ੍ਰਾਪਤ ਕਰਦਾ ਹੈ | ਪਿ੍ੰਸੀਪਲ ਮਨਜੀਤ ਸਿੰਘ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ | ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਨਵੀਂ ਪੀੜ੍ਹੀ ਨੂੰ ਆਪਣਾ ਵਧੇਰੇ ਸਮਾਂ ਸੋਸ਼ਲ ਮੀਡੀਆ ਤੇ ਬਤੀਤ ਨਾ ਕਰਕੇ ਸਗੋਂ ਲਾਇਬ੍ਰੇਰੀ 'ਚ ਬਤੀਤ ਕਰਨਾ ਚਾਹੀਦਾ ਹੈ | ਅੰਤ ਵਿੱਚ ਭਾਗੀਦਾਰਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਡਾ. ਕਰਮਜੀਤ ਕੌਰ, ਡਾ. ਸੰਗੀਤਾ, ਪ੍ਰੋ. ਸੁਖਮਿੰਦਰ ਬਾਵਾ, ਪ੍ਰੋ. ਸਰਬਜੀਤ ਸਿੰਘ, ਡਾ. ਮੇਘਨਾ ਅਗਰਵਾਲ, ਡਾ. ਮਨਦੀਪ ਕੌਰ, ਪ੍ਰੋ. ਦੀਪਕ ਚੌਟਾਲਾ, ਪ੍ਰੋ. ਗੁਰਜੀਤ ਕੌਰ ਤੇ ਵਿਦਿਆਰਥੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸ਼ਾਮ ਲਾਲ ਮਹੈਸ਼ੀ ਆਦੋਆਣਾ ਨੂੰ ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਇਗੀ ਅਗਲੀ ਖ਼ਬਰ -ਏਸ਼ੀਅਨ ਬਾਕਸਿੰਗ ਚੈਂਪੀਅਨਸ਼ਿਪ- ਪ੍ਰੀਤੀ ਤੇ ਦੀਪਕ ਵਲੋਂ ਜੇਤੂ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।