ਸੜੋਆ, 30 ਮਾਰਚ (ਹਰਮੇਲ ਸਹੂੰਗੜਾ)-ਪੰਜਾਬ ਸਰਕਾਰ ਵਲੋਂ ਬਲਾਕ ਸੜੋਆ ਦੇ ਵੱਖ-ਵੱਖ ਪਿੰਡਾਂ ਨੂੰ ਭੇਜੀਆਂ ਗਈਆਂ ਗ੍ਰਾਂਟਾਂ ਵਿਚ ਕਥਿਤ ਤੌਰ 'ਤੇ ਹੋ ਰਹੀ ਦੁਰਵਰਤੋਂ ਸਬੰਧੀ ਇਕ ਲਿਖਤੀ ਸ਼ਿਕਾਇਤ 5/3/2026 ਡਾਇਰੀ ਨੰ. 54 ਦੇ ਅਨੁਸਾਰ ਭਾਰਤੀ ਵਸ਼ਿਸ਼ਟ ਪੰਚ ਤੇ ਪ੍ਰਵੀਨ ਵਸ਼ਿਸ਼ਟ ਆਮ ਆਦਮੀ ਪਾਰਟੀ ਦੇ ਸਾਬਕਾ ਬਲਾਕ ਪ੍ਰਧਾਨ ਸੁਖਵਿੰਦਰ ਸਿੰਘ ਪੰਚ, ਪਰਮਜੀਤ ਕੁਮਾਰ ਪੰਚ, ਸੋਨੀਆ ਪੰਚ ਅਤੇ ਹੇਮਾ ਰਾਣੀ ਪੰਚ ਨੇ 2/3/2026 ਨੂੰ ਬੀ. ਡੀ. ਪੀ. ਓ ਸੜੋਆ ਨੂੰ ਹੋ ਰਹੀ ਦੁਰਵਰਤੋਂ ਬਾਰੇ ਇਨ੍ਹਾਂ ਮੈਂਬਰਾਂ ਵਲੋਂ ਦਿੱਤੀ ਗਈ ਸੀ | ਹਲੇ ਤੱਕ ਵਿਭਾਗ ਵਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ ਨਾਲ ਹੀ ਇਹ ਵੀ ਦੱਸਿਆ ਗਿਆ ਕਿ ਕਚਰਾ ਚੁੱਕਣ ਵਾਲੀਆਂ ਪਲਾਸਟਿਕ ਦੀਆਂ ਬਾਲਟੀ ਦੀ ਖਰੀਦੋ ਫਰੋਖਤ ਤੇ ਸੀਵਰੇਜ ਪਲਾਸਟਿਕ ਪਾਈਪ ਜਿਸ ਦਾ ਮਾਰਕਾ ਐਸ. ਐਨ 8 ਨਾਲ ਜਾਣਿਆ ਜਾਂਦਾ ਜਿਸ ਪਾਈਪ ਪ੍ਰਤੀ ਮਗਰੋਂ 1 ਹਜ਼ਾਰ ਤੋਂ ਲੈ ਕੇ 1500 ਰੁਪਏ ਤੱਕ ਵੱਧ ਰੇਟ ਨਾਲ ਖਰੀਦੇ ਗਏ ਹਨ | ਜਦ ਪੰਚਾਇਤ ਮੈਂਬਰਾਂ ਨੂੰ ਇਸ ਘਪਲੇ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਸਬੰਧਤ ਬੀ. ਡੀ. ਪੀ. ਓ ਨੂੰ ਜਾਂਚ ਕਰਾਉਣ ਲਈ ਕਿਹਾ ਸੀ | ਪ੍ਰਵੀਨ ਵਸ਼ਿਸ਼ਟ ਨੇ ਕਿਹਾ ਕਿ 5/8/2022 ਨੂੰ ਕਾਂਗਰਸ ਸਰਕਾਰ ਵਲੋਂ ਡਾਇਰੀ ਨੰ. 563 ਜੋ ਕਿ ਨਰੇਗਾ 'ਚ ਪਾਰਕ ਬਣਾਉਣ ਲਈ ਜੋ ਗਬਨ ਹੋਇਆ ਸੀ | ਡਾਇਰੀ ਨੰ. 310 ਆਈ. ਸੀ. ਉਸ ਗ੍ਰਾਂਟ ਬਾਰੇ ਮਹਿਕਮੇ ਦੇ ਬਾਬੂਆਂ ਵਲੋਂ ਪਤਾ ਨਹੀਂ ਲੱਗਣ ਦਿੱਤਾ ਉਹ ਗ੍ਰਾਂਟ ਕਿੱਥੇ ਗਈ ਹੈ | ਜੋ 4 ਲੱਖ 92 ਹਜ਼ਾਰ ਛੇ ਸੌ 88 ਰੁ ਕਾਗਜਾਂ ਵਿੱਚ ਸ਼ੋਅ ਕਰਕੇ ਹੱੜਪਣ ਦਾ ਦੋਸ਼ ਲਾਇਆ ਹੈ | ਉਨ੍ਹਾਂ ਕਿਹਾ ਸਿਆਸੀ ਦਬਾ ਹੇਠ ਪਾਰਕ ਦੀ ਫਾਈਲ ਖੰੂਜੇ 'ਚ ਲਾ ਕੇ ਰੱਖ ਦਿੱਤੀ |
ਕੀ ਕਹਿਣਾ ਸੈਕਟਰੀ ਦਾ- ਇਸ ਸੰਬੰਧੀ ਜਦੋਂ ਵਿਭਾਗ ਦੇ ਸਬੰਧਤ ਸੈਕਟਰੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਹ ਦੋਸ਼ ਬਿਲਕੁਲ ਗ਼ਲਤ ਲਗਾਏ ਜਾ ਰਹੇ ਹਨ ਅਤੇ ਸਾਰਾ ਸਮਾਨ ਪੰਚਾਇਤ ਵਲੋਂ ਮਤਾ ਪਾ ਕੇ ਹੀ ਖਰੀਦਿਆ ਜਾ ਰਿਹਾ ਹੈ, ਜੋ ਵੀ ਸਮਾਨ ਖਰੀਦਿਆ ਹੈ ਉਹ ਸਰਕਾਰੀ ਰੇਟਾਂ ਦੇ ਅਨੁਸਾਰ ਖਰੀਦਿਆਂ ਗਿਆ, ਨਾਲ ਹਰ ਫਰਮ ਨੂੰ ਆਨ ਲਾਇਨ ਪੇਮੈਂਟ ਕੀਤੀ ਜਾਂਦੀ ਹੈ |
ਵੱਖ-ਵੱਖ ਪਿੰਡਾਂ ਦੀਆਂ ਗ੍ਰਾਂਟਾਂ ਦੀ ਦੁਰਵਰਤੋਂ ਸੰਬੰਧੀ ਬੀ. ਡੀ. ਪੀ. ਓ. ਸੜੋਆ ਨੂੰ ਕੀਤੀ ਲਿਖਤੀ ਸ਼ਿਕਾਇਤ
ਅਜੀਤ ਡੈਸਕ
31-03-2026