06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਸਮਾਜ ਸੇਵਾ ਦੇ ਖੇਤਰ 'ਚ ਲੇਖ ਲਕਸ਼ਮੀ ਫਾਊਾਡੇਸ਼ਨ ਆਸਟ੍ਰੇਲੀਆ ਦੀ ਅਹਿਮ ਭੂਮਿਕਾ-ਡਾ. ਸੂਰੀ

ਅਜੀਤ ਡੈਸਕ 30-03-2026
ਬਲਾਚੌਰ, 29 ਮਾਰਚ (ਦੀਦਾਰ ਸਿੰਘ ਬਲਾਚੌਰੀਆ)-ਬਲਾਚੌਰ ਸ਼ਹਿਰ ਦੀ ਸਭ ਤੋਂ ਪੁਰਾਤਨ ਤੇ ਨਾਮਵਰ ਵਿਦਿਅਕ ਸੰਸਥਾ ਬੀ.ਏ.ਵੀ ਸੀਨੀਅਰ ਸੈਕੰਡਰੀ ਸਕੂਲ ਬਲਾਚੌਰ ਵਿਖੇ ਲੇਖ ਲਕਸ਼ਮੀ ਫਾਊਾਡੇਸ਼ਨ ਆਸਟ੍ਰੇਲੀਆ ਦੁਆਰਾ ਬਣਾਈ ਗਈ ਟੈਕਨੋ ਗੈਲਰੀ ਦਾ ਉਦਘਾਟਨ ਬਲਾਚੌਰ ਦੇ ਉੱਘੇ ਡਾਕਟਰ ਅਤੇ ਸਮਾਜ ਸੇਵੀ ਡਾ. ਭੁਪਿੰਦਰਜੀਤ ਸਿੰਘ ਸੂਰੀ ਮੁੱਖ ਮਹਿਮਾਨ ਨੇ ਆਪਣੇ ਕਰ-ਕਮਲਾਂ ਨਾਲ ਕੀਤਾ | ਇਸ ਮੌਕੇ ਮੁੱਖ ਮਹਿਮਾਨ ਡਾ. ਭੂਪਿੰਦਰਜੀਤ ਸਿੰਘ ਸੂਰੀ ਨੇ ਆਖਿਆ ਕਿ ਸਮਾਜ ਸੇਵਾ ਦੇ ਖੇਤਰ ਵਿੱਚ ਲੇਖ ਲਕਸ਼ਮੀ ਫਾਊਾਡੇਸ਼ਨ ਆਸਟ੍ਰੇਲੀਆ ਦੀ ਅਹਿਮ ਭੂਮਿਕਾ ਹੈ ਅਤੇ ਖੁਸ਼ੀ ਵਾਲੀ ਗੱਲ ਇਹ ਹੈ ਕਿ ਇਸ ਫਾਊਾਡੇਸ਼ਨ ਦੇ ਬਾਨੀ ਰਾਜ ਕੁਮਾਰ ਗੁਲਾਟੀ ਤੇ ਹੋਰ ਬਲਾਚੌਰ ਨਾਲ ਸਬੰਧਤ ਹਨ | ਇਸ ਮੌਕੇ ਲੇਖ ਲਕਸ਼ਮੀ ਫਾਊਾਡੇਸ਼ਨ ਦੇ ਮੈਂਬਰ ਰਾਜ ਕੁਮਾਰ ਗੁਲਾਟੀ ਅਤੇ ਪ੍ਰਸਿੱਧ ਸਮਾਜ ਸੇਵੀ ਰਾਣਾ ਸੁਰੇਸ਼ ਕੌਸ਼ਲ ਨੇ ਵਿਦਿਆਰਥੀਆਂ ਨੂੰ ਇਨਾਮ ਵੰਡੇ | ਸਕੂਲ ਦੀ ਮੈਨੇਜਿੰਗ ਕਮੇਟੀ ਦੇ ਮੈਂਬਰ ਕੇ.ਕੇ ਹਰੀਸ਼, ਜਗਦੀਸ਼ ਕਪਿਲ, ਵਿਨੋਦ ਕੁਮਾਰ ਅਤੇ ਨੀਲ ਕਾਂਤ ਰਾਣਾ ਨੇ ਮੁੱਖ ਮਹਿਮਾਨ ਡਾ. ਭੂਪਿੰਦਰਜੀਤ ਸਿੰਘ ਸੂਰੀ ਅਤੇ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ | ਵਿਦਿਆਰਥਣ ਈਸ਼ਾ, ਅਰਸ਼ ਅਤੇ ਨੈਨਾ ਨੇ ਬੜੇ ਸੁੰਦਰ ਤਰੀਕੇ ਨਾਲ ਸਟੇਜ ਨੂੰ ਸਾਂਭਿਆ | ਗੁਰਵਿੰਦਰ ਅਤੇ ਈਸ਼ਾ ਨੇ ਬਹੁਤ ਸੁੰਦਰ ਗੀਤ ਗਾਏ | ਉਭਰ ਰਹੀ ਕਵਿਤਰੀ ਮੈਡਮ ਅਨਮੋਲ ਨੇ ਆਪਣੀ ਲਿਖੀ ਕਵਿਤਾ ਪੇਸ਼ ਕੀਤੀ | ਮੈਡਮ ਦੀਸ਼ਾ ਨੇ ਸਵਾਗਤੀ ਭਾਸ਼ਣ ਦਿੱਤਾ | ਪਿ੍ੰਸੀਪਲ ਚੰਦਰੇਸ਼ ਸੌਰੀ ਨੇ ਆਏ ਹੋਏ ਸਾਰੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ | ਪ੍ਰੋਗਰਾਮ ਨੂੰ ਤਿਆਰ ਕਰਨ ਵਾਲੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਗੁਰਮੀਤ ਸਿੰਘ, ਲਲਿਤ ਰਾਣਾ, ਸੋਢੀ ਸਿੰਘ, ਰਾਹੁਲ, ਸੰਗਰਾਮ, ਮੈਡਮ ਮਧੂ, ਮੈਡਮ ਮੀਨਾਕਸ਼ੀ, ਰਜਨੀਸ਼, ਪੂਨਮ ਅਤੇ ਅਜੇ ਆਦਿ ਹਾਜ਼ਰ ਸਨ | ਪਿ੍ੰਸੀਪਲ ਚੰਦਰੇਸ਼ ਸ਼ੌਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੇਖ ਲਕਸ਼ਮੀ ਫਾਊਡੇਸ਼ਨ ਆਸਟਰੇਲੀਆ ਦੀ ਇੱਕ ਸਮਾਜ ਸੇਵੀ ਸੰਸਥਾ ਹੈ ਜਿਸ ਨੇ ਸਕੂਲ ਦੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਸਕੂਲ ਨੂੰ 13 ਲੈਪਟਾਪ ਪ੍ਰਦਾਨ ਕੀਤੇ ਹਨ | ਇਸ ਸੰਸਥਾ ਦੇ ਪ੍ਰਧਾਨ ਰਵਿੰਦਰ ਕੁਮਾਰ ਗੁਲਾਟੀ ਹਨ | ਜਤਿੰਦਰ ਗੇਰਾ, ਦੀਪਤੀ ਗੇਰਾ, ਡਾ. ਅਨੀਸ਼ਾ ਗੁਲਾਟੀ ਗੇਰਾ ਇਸ ਸਮਾਜ ਸੇਵੀ ਸੰਸਥਾ ਦੇ ਮੁੱਖ ਮੈਂਬਰ ਹਨ |
ਪਿਛਲੀ ਖ਼ਬਰ ਘੁੰਮਣਾਂ 'ਚ ਵਿਸ਼ਾਲ ਭਗਵਤੀ ਜਾਗਰਣ ਕਰਵਾਇਆ ਅਗਲੀ ਖ਼ਬਰ ਪੀ.ਐਮ. ਸ਼੍ਰੀ ਸਰਕਾਰੀ ਸਕੂਲ ਲੰਗੜੋਆ ਦਾ ਨਤੀਜਾ ਰਿਹਾ ਸ਼ਾਨਦਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।