ਘੁੰਮਣਾਂ, 29 ਮਾਰਚ (ਮਹਿੰਦਰਪਾਲ ਸਿੰਘ)-ਪਿੰਡ ਘੁੰਮਣਾਂ 'ਚ ਪਹਿਲਾਂ ਵਿਸ਼ਾਲ ਭਗਵਤੀ ਜਾਗਰਣ ਜੈ ਸ੍ਰੀ ਰਾਧੇ ਕਿ੍ਸ਼ਨਾ ਪ੍ਰਬੰਧਕ ਕਮੇਟੀ ਅਤੇ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਸ਼ਰਧਾ ਪੂਰਵਕ ਕਰਵਾਇਆ ਗਿਆ | ਪਹਿਲੇ ਦਿਨ ਮਾਤਾ ਜੀ ਦੀ ਜੋਤ ਚਿੰਤਪੂਨੀ ਤੋਂ ਲਿਆ ਕੇ ਪਿੰਡ ਦੀ ਪ੍ਰਕਰਮਾ ਕੀਤੀ ਗਈ | ਦੂਜੇ ਦਿਨ ਹਵਨ ਯੱਗ ਤੇ ਜੋਤੀ ਪ੍ਰਯੰਡ ਕਰਨ ਉਪਰੰਤ ਬੰਦਨਾ ਕਰਕੇ ਭਗਵਤੀ ਜਾਗਰਨ ਦਾ ਆਰੰਭ ਕੀਤਾ ਗਿਆ | ਗਾਇਕ ਲਵਿਸ਼ ਨੇ ਗਣੇਸ਼ ਜੀ ਦੇ ਸ਼ਬਦ ਗਾਇਨ ਕਰਕੇ ਚੇਤ ਚਾਲੇ ਦੇ ਸੰਬੰਧ 'ਚ ਬਾਬਾ ਬਾਲਕ ਨਾਥ ਦੇ ਗੁਣਗਾਨ ਕੀਤੇ | ਇਸ ਜਾਗਰਣ 'ਚ ਗਾਇਕ ਨਵਨੀਤ ਨਰ, ਹਿਮਾਂਸ਼ੂ ਤੇ ਹੈਪੀ ਸ਼ਾਹਨੀ ਨੇ ਹਾਜ਼ਰੀ ਲਗਵਾਈ | ਤਾਰਾ ਰਾਣੀ ਕਥਾ ਉਪਰੰਤ ਜਾਗਰਣ ਦੀ ਸਮਾਪਤੀ ਕੀਤੀ ਗਈ | ਪ੍ਰਬੰਧਕ ਕਮੇਟੀ ਵੱਲੋਂ ਬਾਬਾ ਮਾਣੇ ਸ਼ਾਹ, ਬਬਲੀ ਦੇਵਾ, ਸਨੀ ਭਗਤ, ਬਲਾਕ ਸੰਮਤੀ ਮੈਂਬਰ ਪ੍ਰੀਤੀ ਸਪਰੂ 'ਤੇ ਹੋਰ ਮਹਾਨ ਸ਼ਖਸੀਅਤਾਂ ਦਾ ਸਨਮਾਨ ਕੀਤਾ ਗਿਆ | ਇਸ ਮੌਕੇ 'ਤੇ ਮਨੋਜ ਕੁਮਾਰ ਫੌਜੀ, ਬਿੱਟੂ ਕਰਿਆਨਾ, ਵਰਿੰਦਰ ਸਿੰਘ ਸੋਨੂੰ, ਯੋਗੇਸ਼ ਕੁਮਾਰ ਬਿੱਟੂ, ਸੰਜੀਵ ਕੁਮਾਰ, ਅਜਮੇਰ ਸਿੰਘ ਬਿੱਲਾ, ਹੰਵਸ ਰਾਜ, ਸ਼ਸ਼ੀ ਅਰੋੜਾ, ਸੋਨੂੰ ਪੰਡਿਤ, ਪਰਮਜੀਤ ਭੋਗਲ, ਜੱਸੂ ਤੇ ਸਮੂਹ ਸੰਗਤਾਂ ਹਾਜ਼ਰ ਸਨ |