ਬਲਾਚੌਰ, 29 ਮਾਰਚ (ਨਰੇਸ਼ ਧੌਲ)-ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮਜਾਰਾ ਮੌਜੋਵਾਲ ਵਿਖੇ ਇਨਾਮ ਵੰਡ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਨਤੀਜਿਆਂ ਦਾ ਐਲਾਨ ਵੀ ਕੀਤਾ ਗਿਆ | ਪਹਿਲੀ ਜਮਾਤ ਤੋਂ ਚੌਥੀ ਜਮਾਤ ਤੱਕ ਅਵੱਲ ਆਏ ਬੱਚਿਆਂ ਨੂੰ ਵਿਦਿਆ ਹਿਤਕਾਰੀ ਕਮੇਟੀ ਡਾ. ਦਰਸ਼ਨ ਸਿੰਘ, ਮਾਸਟਰ ਸੰਤੋਖ ਸਿੰਘ, ਸਾਬਕਾ ਮੈਨੇਜਰ ਸੁਰਿੰਦਰ ਸਿੰਘ, ਸਾਬਕਾ ਸਰਪੰਚ ਦਿਲਾਵਰ ਸਿੰਘ ਥਿਆੜਾ ਅਤੇ ਥਾਣੇਦਾਰ ਰੇਸ਼ਮ ਸਿੰਘ ਆਦਿ ਵੱਲੋਂ ਨਕਦੀ 'ਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ | ਸਕੂਲੀ ਬੱਚਿਆਂ ਵੱਲੋਂ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ | ਪ੍ਰਬੰਧਕ ਕਮੇਟੀ ਅਤੇ ਪੰਚਾਇਤ ਵੱਲੋਂ ਸਮੁੱਚੇ ਸਟਾਫ਼ ਮੈਂਬਰਾਂ ਨੂੰ ਵਧੀਆ ਕਾਰਗੁਜ਼ਾਰੀ ਦਿਖਾਉਣ 'ਤੇ ਧੰਨਵਾਦ ਕੀਤਾ ਗਿਆ | ਇਸ ਮੌਕੇ ਸਕੂਲ ਮੁੱਖੀ ਸਰਬਜੀਤ ਕੌਰ, ਰੇਣੂਕਾ ਈ.ਟੀ.ਟੀ, ਆਰਤੀ ਮਾਨ ਪੀ.ਟੀ.ਏ ਟੀਚਰ, ਦਿਲਵਰ ਸਿੰਘ ਸਰਪੰਚ ਮਜਾਰਾ, ਪਾਖਰ ਸਿੰਘ ਸਰਪੰਚ ਮੌਜੋਵਾਲ, ਅਵਤਾਰ ਸਿੰਘ ਸਾਬਕਾ ਸਰਪੰਚ, ਬਲਦੇਵ ਸਿੰਘ ਭੱਠਲ, ਸੀਤਲ ਸਿੰਘ ਨੰਬਰਦਾਰ, ਕਮਲਜੀਤ ਸਿੰਘ ਪੰਚ, ਜੋਗਾ ਸਿੰਘ, ਅਵਤਾਰ ਸਿੰਘ, ਜਸਪ੍ਰੀਤ ਕੌਰ ਪੰਚ ਅਤੇ ਹੋਰ ਵੱਖ-ਵੱਖ ਸ਼ਖਸੀਅਤਾਂ ਹਾਜ਼ਰ ਸਨ |