ਉੜਾਪੜ/ਲਸਾੜਾ, 29 ਮਾਰਚ (ਲਖਵੀਰ ਸਿੰਘ ਖੁਰਦ)-ਐਮ.ਜੇ ਮੈਡੀਕਲ ਕਲੀਨਿਕ, ਗਰਾਮ ਪੰਚਾਇਤ ਲਸਾੜਾ ਅਤੇ ਸਟੂਡੈਂਟ ਵੈਲਫੇਅਰ ਟਰੱਸਟ ਵਲੋਂ ਟੱਚ ਆਫ ਕਲਰ ਦੇ ਸਹਿਯੋਗ ਨਾਲ ਫਰੀ ਮੈਡੀਕਲ ਕੈਂਪ ਲਗਾਇਆ ਗਿਆ | ਗੁਰਦਵਾਰਾ ਸਿੰਘ ਸਭਾ ਵਿਖੇ ਅਰਦਾਸ ਕਰਨ ਉਪਰੰਤ ਇਸ ਕੈਂਪ ਦੀ ਸ਼ੁਰੂਆਤ ਹੋਈ | ਕੈਂਪ ਦਾ ਰਸਮੀ ਉਦਘਾਟਨ ਟੱਚ ਆਫ ਕਲਰ ਟਰੱਸਟ ਦੇ ਪ੍ਰਧਾਨ ਮੈਡਮ ਬਰਿੰਦਾ ਸਿੰਘ, ਰੀਨੂੰ ਮੈਡਮ ਮੈਨੇਜਰ ਪੰਜਾਬ ਵਲੋਂ ਰੀਬਨ ਕੱਟਕੇ ਕੀਤਾ ਗਿਆ | ਇਸ ਮੌਕੇ ਉਨ੍ਹਾਂ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਡੇ ਟਰੱਸਟ ਦਾ ਇਕੋ ਇੱਕ ਉਦੇਸ਼ ਗਰੀਬ ਅਤੇ ਲੋੜਵੰਦ ਲੋਕਾਂ ਨੂੰ ਸਸਤੀਆਂ ਸਿਹਤ ਸੇਵਾਵਾਂ ਅਤੇ ਸਿੱੱਖਿਆ ਪ੍ਰਦਾਨ ਕਰਨਾ ਹੈ | ਇਸ ਮਕਸਦ ਨੂੰ ਪੂਰਾ ਕਰਨ ਲਈ ਇਲਾਕੇ ਦੇ ਲੋਕਾਂ ਲਈ ਮੈਡੀਕਲ ਕਲੀਨਿਕ ਦੀ ਸਹੂਲਤ ਪ੍ਰਦਾਨ ਕੀਤੀ ਹੈ | ਜਿਥੇ 20 ਰਪਏ ਪਰਚੀ ਫੀਸ 'ਤੇ ਕੋਈ ਵੀ ਆਪਣਾ ਇਲਾਜ ਕਰਵਾ ਸਕਦਾ ਹੈ, ਮਰੀਜ ਨੂੰ ਦਵਾਈਆਂ ਵੀ ਮੁਫ਼ਤ ਦਿੱਤੀਆਂ ਜਾਂਦੀਆਂ ਹਨ | ਇਸ ਕੈਂਪ ਵਿਚ ਪੇਟ ਦੀਆਂ ਬਿਮਾਰੀਆਂ ਦੇ ਮਾਹਰ ਡਾ. ਸੁਖਰਾਜ ਸਿੰਘ, ਜਨਰਲ ਬਿਮਾਰੀਆਂ ਦੇ ਮਾਹਰ ਡਾ. ਵਿਸ਼ਾਲ ਚੌਧਰੀ ਤੋਂ ਇਲਾਵਾ ਡਾ. ਬਲਕਾਰ ਸਿੰਘ ਐਮ.ਬੀ.ਬੀ.ਐਸ ਨੇ ਮਰੀਜਾਂ ਦੀ ਜਾਂਚ ਕੀਤੀ | ਨਿਊਟਰੇਸ਼ਨ ਦੇ ਮਾਹਰਾਂ ਵਲੋਂ ਵੀ ਸੰਤੁਲਿਤ ਖੁਰਾਕ ਸਬੰਧੀ ਦੱੱਸਿਆ ਗਿਆ | ਕੈਂਪ 'ਚ 185 ਦੇ ਕਰੀਬ ਲੋਕਾਂ ਨੇ ਇਸ ਕੈਂਪ ਦਾ ਲਾਭ ਉਠਾਇਆ | ਸਟੂਡੈਂਟ ਵੈਲਫੇਅਰ ਟਰੱਸਟ ਵਲੋਂ ਪ੍ਰਧਾਨ ਮਾ. ਮੰਗਲ ਦਾਸ ਅਤੇ ਜਗੀਰ ਸਿੰਘ ਵਲੋਂ ਕੈਂਪ ਲਗਵਾਉਣ ਲਈ ਅਤੇ ਉਹਨਾਂ ਵਲੋਂ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਨੂੰ ਉਚ ਸਿੱੱਖਿਆ ਦਿਵਾਉਣ ਲਈ ਟੱਚ ਆਫ ਕਲਰ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਸਰਪੰਚ ਦਵਿੰਦਰ ਸਿੰਘ, ਅਵਤਾਰ ਸਿੰਘ ਪਾਬਲਾ, ਰਜਿੰਦਰ ਸਿੰਘ ਪਾਬਲਾ, ਕੁਲਦੀਪ ਸਿੰਘ ਪਾਬਲਾ, ਰੀਨਾ ਪਾਬਲੇ, ਮੀਨਾ ਸਿੰਘ, ਕੁਲਦੀਪ ਸਿੰਘ ਮਾਣਕ, ਦਲਜੀਤ ਸਿੰਘ ਆੜ੍ਹਤੀ, ਸਤਵੰਤ ਪ੍ਰਤਾਪ, ਗੁਰਦੇਵ ਰਾਮ, ਰਵਿੰਦਰ ਸਿੰਘ, ਸਤਨਾਮ ਸਿੰਘ ਅਤੇ ਗੁਰਦੀਪ ਸਿੰਘ ਮੈਨੇਜਰ ਆਦਿ ਵੀ ਹਾਜ਼ਰ ਸਨ |