ਸੜੋਆ, 29 ਮਾਰਚ (ਬਲਵਿੰਦਰ ਨਾਨੋਵਾਲੀਆ)-ਭਾਰਤੀ ਫ਼ੌਜ ਵਿਚੋਂ ਬਤੌਰ ਕਰਨਲ ਸੇਵਾਮੁਕਤ ਹੋਣ ਵਾਲੇ ਕਰਨਲ ਸੌਰਵ ਸ਼ੀਹਮਾਰ ਅਤੇ ਉਨ੍ਹਾਂ ਦੇ ਪਿਤਾ ਕਰਨਲ ਅਮਰ ਚੰਦ ਸ਼ੀਹਮਾਰ ਦੇ ਆਪਣੇ ਜੱਦੀ ਪਿੰਡ ਨਾਨੋਵਾਲ ਵਿਖੇ ਪਹੁੰਚਣ 'ਤੇ ਪਿੰਡ ਵਾਸੀਆਂ ਅਤੇ ਸਕੇ-ਸਬੰਧੀਆਂ ਵਲੋਂ ਭਰਵਾ ਸਵਾਗਤ ਕੀਤਾ ਗਿਆ | ਇਸ ਮੌਕੇ ਕਰਨਲ ਸੋਰਵ ਸ਼ੀਹਮਾਰ ਨੇ ਕਿਹਾ ਕਿ ਸਾਡੀ ਇਸ ਪ੍ਰਾਪਤੀ ਪਿਛੇ ਸਾਡੇ ਮਾਤਾ ਸਨੇਹ ਸ਼ੀਹਮਾਰ, ਸਾਡੇ ਦਾਦਾ ਗੇਂਦੂ ਰਾਮ ਅਤੇ ਨਾਨਾ ਠਾਕਰ ਦਾਸ ਵਾਸੀ ਬਿਲੜੋਂ ਅਤੇ ਸਮੁਚੇ ਸ਼ੀਹਮਾਰ ਪਰਿਵਾਰ ਦੀ ਸਖਤ ਮਿਹਨਤ ਰਹੀ ਹੈ, ਜ਼ਿਨ੍ਹਾਂ ਦੀ ਸਮੇਂ-ਸਮੇਂ 'ਤੇ ਯੋਗ ਅਗਵਾਈ ਕਰਕੇ ਹੀ ਮੇਰੇ ਪਿਤਾ ਕਰਨਲ ਏ.ਸੀ ਸ਼ੀਹਮਾਰ ਭਾਵ ਅਸੀ ਦੋਵੇ ਪਿਓ-ਪੁਤਰ ਨੂੰ ਭਾਰਤੀ ਫ਼ੌਜ ਅੰਦਰ ਸਨਮਾਨਯੋਗ ਆਹੁਦੇ 'ਤੇ ਪਹੁੰਚਣ ਦਾ ਮਾਣ ਪ੍ਰਾਪਤ ਹੋਇਆ ਹੈ | ਇਸ ਮੌਕੇ ਉਨ੍ਹਾਂ ਕਿਹਾ ਕਿ ਅਗਰ ਇਨਸਾਨ ਦਾ ਨਿਸ਼ਾਨਾ ਉਚਾ ਹੋਵੇ ਅਤੇ ਇਰਾਦਾ ਨੇਕ ਹੋਵੇ ਤਾਂ ਉਹ ਹਰ ਉਚੀ ਪਦਵੀ ਨੂੰ ਵੀ ਪ੍ਰਾਪਤ ਕਰ ਸਕਦਾ ਹੈ | ਇਸ ਮੌਕੇ ਉਨ੍ਹਾਂ ਮਾਪਿਆਂ ਖਾਸ ਕਰਕੇ ਬਚਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਜੀਵਨ ਦਾ ਬਚਪਨ ਤੋਂ ਹੀ ਇਕ ਨਿਸ਼ਾਨਾ ਲੈ ਕੇ ਚੱਲਣ, ਸਫਲਤਾ ਤਾਂ ਉਨਾਂ ਦੇ ਪਿਛੇ-ਪਿਛੇ ਚਲੇਗੀ | ਦੋਵੇਂ ਪਿਓ-ਪੁੱਤਰ ਕਰਨਲਾਂ ਦਾ ਪਿੰਡ ਪਹੁੰਚਣ 'ਤੇ ਉਨ੍ਹਾਂ ਦਾ ਸਵਾਗਤ ਕਰਦਿਆ ਐਚ.ਆਰ ਸ਼ੀਹਮਾਰ ਏ.ਜੀ.ਐਮ ਭਾਰਤੀਆ ਸਟੇਟ ਬੈਂਕ, ਸੋਹਣ ਸਿੰਘ ਵੈਲਫੇਅਰ ਵਿਭਾਗ ਚੰਡੀਗੜ, ਗੁਰਮੀਤ ਸਿੰਘ ਨਵੀ ਦਿੱਲੀ ਅਤੇ ਰਵੀ ਕਾਂਤ ਸਾਬਕਾ ਸਰਪੰਚ ਨੇ ਕਿਹਾ ਕਿ ਜਿਸ ਤਰ੍ਹਾਂ ਇਨਾਂ ਦੋਨਾਂ ਪਿਓ-ਪੁੱਤਰ ਨੇ ਫ਼ੌਜ ਅੰਦਰ ਸਨਮਾਨਯੋਗ ਆਹੁਦੇ 'ਤੇ ਰਹਿ ਕੇ ਦੇਸ਼ ਦੀ ਸੇਵਾ ਕਰਦਿਆ ਆਪਣੇ ਪਿੰਡ ਨਾਨੋਵਾਲ ਦਾ ਨਾਂ ਪੂਰੇ ਭਾਰਤ ਅੰਦਰ ਚਮਕਾਇਆ ਹੈ, ਅੱਜ ਅਸੀਂ ਉਮੀਦ ਕਰਦੇ ਹਾਂ ਕਿ ਇਹ ਦੋਨੋਂ ਅਧਿਕਾਰੀ ਆਪਣੇ ਇਲਾਕੇ ਦੇ ਲੋੜਬੰਦ ਬਚਿਆਂ ਨੂੰ ਭਾਰਤੀ ਫ਼ੌਜ ਵਿਚ ਕਮਿਸ਼ਨ ਦਵਾਉਣ ਵਿਚ ਯੋਗ ਅਗਵਾਈ ਜਰੂਰ ਕਰਨਗੇ | ਇਸ ਮੌਕੇ ਡਾ. ਬੀ.ਆਰ ਅੰਬੇਡਕਰ ਮਿਸ਼ਨ ਸੁਸਾਇਟੀ ਨਾਨੋਵਾਲ ਵਲੋਂ ਕਰਨਲ ਸੋਰਵ ਸ਼ੀਹਮਾਰ ਅਤੇ ਕਰਨਲ ਏ.ਸੀ ਸ਼ੀਹਮਾਰ ਦਾ ਸਿਰੋਪਾਓ ਅਤੇ ਸਨਮਾਨ ਚਿੰਨ ਦੇ ਕੇ ਸਨਮਾਨ ਕੀਤਾ ਗਿਆ | ਪਿੰਡ ਨਾਨੋਵਾਲ ਵਿਖੇ ਦੋਨੋ ਕਰਨਲਾਂ ਅਤੇ ਉਨ੍ਹਾਂ ਦੇ ਪਰਿਵਾਰ ਦਾ ਸਨਮਾਨ ਕਰਨ ਵਾਲਿਆ ਵਿਚ ਜੋਗਿੰਦਰ ਪਾਲ ਥਾਣੇਦਾਰ ਪੁਲਿਸ ਚੌਕੀ ਜਾਡਲਾ, ਰਵੀ ਕਾਂਤ ਭੂੰਬਲਾ ਸੁਨੀਤਾ ਦੇਵੀ ਦੋਵੇ ਸਾਬਕਾ ਸਰਪੰਚ, ਬਲਦੇਵ ਕਸਾਣਾ ਸਰਪੰਚ ਨਾਨੋਵਾਲ, ਰਮਨੀਕ ਕੁਮਾਰ ਵਿਕਾਸ ਅਧਿਕਾਰੀ ਭਾਰਤੀ ਜੀਵਨ ਬੀਮਾ ਨਿਗਮ ਚੰਡੀਗੜ, ਸ਼ਮਸ਼ੇਰ ਸਿੰਘ ਬਿਆਸ ਹਸਪਤਾਲ, ਗੁਰਦੇਵ ਕਸਾਣਾ, ਮੋਹਣ ਸਿੰਘ ਸਨੀ ਇੰਨਕਲੇਵ ਖਰੜ, ਗੁਰਨਾਮ ਸਿੰਘ ਇੰਨਡਸਟਰੀ ਲਿਸਟ ਲੁਧਿਆਣਾ, ਗੁਰਮੇਲ ਸਿੰਘ ਫ਼ੌਜੀ ਹਿਆਤਪੁਰ ਰੁੜਕੀ, ਕੈਪਟਨ ਤਰਸੇਮ ਸਿੰਘ ਖੁਰਦਾ, ਲੈਕਚਰਾਰ ਓਕਾਰ ਚੰਦ ਥੋਪੀਆ, ਗਿਆਨ ਚੰਦ ਭੱਟੀ, ਕਰਨੈਲ ਸਿੰਘ ਹਿਆਤਪੁਰ ਜੱਟਾਂ, ਸੋਨੀ, ਛਿੰਦਰ ਪਾਲ, ਬੌਬੀ ਮੌਹਾਲੀ, ਪੁਨੀਤ ਕੁਮਾਰ, ਸੁਰਿੰਦਰ ਕੁਮਾਰ ਲਿਬੜਾ ਗਰੁਪ, ਅਮਰ ਚੰਦ ਬੀ.ਬੀ.ਐਮ.ਬੀ ਖਰੜ, ਸੁਰਜੀਤ ਲਾਲ ਭਾਰਤੀਆ ਸਟੇਟ ਬੈਂਕ, ਸੁਰਿੰਦਰ ਪਾਲ ਸਿੰਘ ਏ.ਈ.ਓ ਸੜੋਆ, ਗੁਰਦਿਆਲ ਮਾਨ ਮੁਲਾਜਮ ਆਗੂ ਨਵਾਸ਼ਹਿਰ, ਹੀਰਾ ਲਾਲ ਮੈਨਜਰ ਕੈਨਰਾ ਬੈਂਕ, ਨਿਰਮਲ ਸਿੰਘ ਪੈਲੀ ਨਿਊਜ ਪੇਪਰ ਏਜੰਟ, ਸਤਨਾਮ ਮਾਨ ਬਿਜਲੀ ਬੋਰਡ ਸੜੋਆ, ਥਾਣੇਦਾਰ ਗੁਰਮੀਤ ਸਿੰਘ ਕਰੀਮਪੁਰ ਧਿਆਨੀ, ਸੋਮ ਨਾਥ ਸਾਹਧੜਾ, ਕੁਲਦੀਪ ਸਿੰਘ ਬੰਗਾ, ਹਰਪਾਲ ਸਿੰਘ ਅਸਿਸਟੈਂਟ ਸਟੇਟ ਅਫਸਰ ਪੁੱਡਾ ਮੋਹਾਲੀ, ਪਰਦੀਪ ਸਿੰਘ ਅਤੇ ਜਗਦੀਸ਼ ਚੇਲਾ ਸੜੋਆ ਆਦਿ ਵੀ ਹਾਜ਼ਰ ਸਨ |