ਨਵਾਂਸ਼ਹਿਰ, 29 ਮਾਰਚ (ਹਰਮਿੰਦਰ ਸਿੰਘ ਪਿੰਟੂ)-ਪਾਠਸ਼ਾਲਾ ਪਲੇਅ ਵੈਡ ਐਂਡ ਡੇਅ ਕੇਅਰ ਸਕੂਲ ਬਰਨਾਲਾ ਕਲਾਂ ਵਿਖੇ ਬੱਚਿਆਂ ਦਾ ਸਲਾਨਾ ਨਤੀਜਾ ਅਤੇ ਗ੍ਰੈਜੂਏਸ਼ਨ ਡੇ ਸਕੂਲ ਦੇ ਡਾਇਰੈਕਟਰ 'ਤੇ ਪਿ੍ੰਸੀਪਲ ਕੰਵਲਜੀਤ ਕੌਰ ਦੀ ਅਗਵਾਈ ਹੇਠ ਐਲਾਨਿਆ ਗਿਆ | ਇਸ ਮੌਕੇ ਬੱਚਿਆਂ ਵਲੋਂ ਕੋਰਿਓਗ੍ਰਫੀ ਤੇ ਡਾਂਸ ਕੀਤਾ ਗਿਆ | ਇਸ ਮੌਕੇ ਕਰਵਾਏ ਗਏ ਸਮਾਗਮ ਵਿਚ ਪੜ੍ਹਾਈ 'ਚ ਅੱਵਲ ਰਹਿਣ ਵਾਲੇ ਬੱਚਿਆਂ ਦਾ ਸਕੂਲ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਸਨਮਾਨ ਚਿੰਨ੍ਹ ਦੇ ਕੇ ਸਨਮਾਨ ਕੀਤਾ ਗਿਆ | ਇਸ ਮੌਕੇ ਡਾਇਰੈਕਟਰ ਕੰਵਲਜੀਤ ਕੌਰ ਨੇ ਕਿਹਾ ਕਿ ਇਹ ਸਭ ਸਟਾਫ ਅਤੇ ਬੱਚਿਆਂ ਦੇ ਮਾਪਿਆਂ ਵਲੋਂ ਕੀਤੀ ਗਈ ਮਿਹਨਤ ਸਦਕਾ ਹੀ ਸੰਭਵ ਹੋਇਆ ਹੈ | ਇਸ ਮੌਕੇ ਹਰਤੇਸਵਰ ਕੌਰ, ਜਸਵਿੰਦਰ ਜੱਸੀ, ਸਰਬਜੀਤ ਕੌਰ, ਹਰਪ੍ਰੀਤ ਕੌਰ, ਵਿਦਿਆ ਆਦਿ ਵੀ ਹਾਜ਼ਰ ਸਨ |