ਬੰਗਾ, 29 ਮਾਰਚ (ਧਰਮਵੀਰ ਪਾਲ)- ਆਦਰਸ਼ ਸਕੂਲ ਮੁਲਾਜ਼ਮ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗਲੋਟੀ ਅਤੇ ਸੂਬਾ ਸਕੱਤਰ ਸੁਖਦੀਪ ਕੌਰ ਸਰਾਂ ਨੇ ਮੀਟਿੰਗ ਉਪਰੰਤ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਦੀ ਕੈਬਨਟ ਸਬ-ਕਮੇਟੀ ਅਤੇ ਡਿਪਾਰਟਮੈਂਟ ਵੱਲੋਂ ਜੋ ਤਨਖਾਹਾਂ 'ਤੇ ਸਹਿਮਤੀ ਬਣਾਈ ਗਈ, ਉਹਨਾਂ ਤਨਖਾਹਾਂ ਨੂੰ ਹੀ ਜਥੇਬੰਦੀ ਵੱਲੋਂ ਸਵੀਕਾਰਿਆ ਗਿਆ | ਪਰ ਹਾਲੇ ਤੱਕ ਆਦਰਸ਼ ਸਕੂਲ ਮੁਲਾਜ਼ਮਾਂ ਦੇ ਹੱਥ ਖਾਲੀ ਦੇ ਖਾਲੀ ਹਨ | ਇਸ ਮੌਕੇ ਜਥੇਬੰਦੀ ਦੇ ਸੂਬਾਈ ਆਗੂਆਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਕਈ ਤਰੀਕਾਂ ਦਿੱਤੀਆਂ ਗਈਆਂ ਜਿਸ ਵਿੱਚ ਭਰੋਸਾ ਦਵਾਇਆ ਗਿਆ ਕਿ ਜਲਦੀ ਆਦਰਸ਼ ਸਕੂਲਾਂ ਦਾ ਮਸਲਾ ਸਰਕਾਰ ਵੱਲੋਂ ਹੱਲ ਕੀਤਾ ਜਾਣਾ ਹੈ ਪਰ ਆਦਰਸ਼ ਸਕੂਲਾਂ ਦਾ ਪਰਨਾਲਾ ਉੱਥੇ ਦਾ ਉੱਥੇ ਹੀ ਹੈ, ਅਫਸੋਸ ਹੈ ਕੇ ਸਿੱਖਿਆ ਮੰਤਰੀ ਸਾਹਿਬ ਦੇ ਕਹਿਣ ਤੋਂ ਬਾਅਦ ਵੀ ਮੁਲਾਜ਼ਮਾਂ ਦੀਆਂ ਤਨਖਾਹਾਂ ਵਿੱਚ ਕੋਈ ਵਾਧਾ ਜਾਂ ਕੋਈ ਇੰਕਰੀਮੈਂਟ ਨਹੀਂ ਲੱਗਾ | ਜੇਕਰ ਉਹਨਾਂ ਦੀਆਂ 2 ਅਪ੍ਰੈਲ ਨੂੰ ਹੱਕੀ ਤੇ ਜਾਇਜ਼ ਮੰਗਾਂ ਨਾ ਮੰਨੀਆਂ ਗਈਆਂ ਤਾਂ ਜਥੇਬੰਦੀ ਵੱਲੋਂ ਸੂਬਾ ਪੱਧਰ 'ਤੇ ਤਿੱਖਾ ਸੰਘਰਸ਼ ਤੇ ਪੰਜਾਬ ਸਰਕਾਰ ਦੇ ਹਰ ਇੱਕ ਜ਼ਿਲ੍ਹੇ ਦੇ 'ਚ ਪੱਕਾ ਮੋਰਚਾ ਲਾ ਕੇ ਤੇ ਆਦਰਸ਼ ਸਕੂਲਾਂ 'ਚ ਕਲਮ ਛੋੜ ਹੜਤਾਲਾਂ ਵੀ ਕੀਤੀਆਂ ਜਾਣਗੀਆਂ | ਸੂਬਾ ਪ੍ਰਧਾਨ ਜਸਵੀਰ ਗਲੋਟੀ, ਸੂਬਾ ਸਕੱਤਰ ਸੁਖਦੀਪ ਕੌਰ ਸਰਾਂ, ਮੈਡਮ ਮੀਨੂੰ ਬਾਲਾ ਮੀਤ ਪ੍ਰਧਾਨ, ਚੰਦਰ ਸ਼ੇਖਰ, ਸੁਬਕਰਨ, ਮਨਮੋਹਨ ਸਿੰਘ, ਮੈਡਮ ਓਮਾ ਮਾਧਵੀ, ਹਰਪ੍ਰੀਤ ਕੌਰ, ਪਵਨ ਕੁਮਾਰ, ਗੁਰਚਰਨ ਸਿੰਘ, ਗੁਰਿੰਦਰ ਸਿੰਘ, ਹਰਦੀਪ ਕੌਰ, ਜਸਵੀਰ ਕੌਰ, ਅਮਰਜੋਤ ਜੋਸ਼ੀ, ਸਲੀਮ ਮੁਹੰਮਦ, ਭਗਤ ਸਿੰਘ ਮਾਨਸਾ, ਸੁਰਿੰਦਰ ਕੌਰ, ਅਮਨ ਸ਼ਾਸਤਰੀ, ਕੁੰਜਨ ਅਰੋੜਾ, ਭੁਪਿੰਦਰ ਕੌਰ, ਅਮਨਦੀਪ ਕੌਰ ਰਸ਼ਪਾਲ ਸਿੰਘ ਆਦਿ ਹਾਜ਼ਰ ਸਨ |
ਆਦਰਸ਼ ਸਕੂਲ ਮੁਲਾਜ਼ਮਾਂ ਦੀਆਂ ਤਨਖਾਹਾਂ 'ਚ ਵਾਧਾ ਨਹੀਂ ਹੋਇਆ ਤਾਂ ਲਾਵਾਂਗੇ ਪੱਕਾ ਮੋਰਚਾ- ਗਲੋਟੀ
ਅਜੀਤ ਡੈਸਕ
30-03-2026