ਸੜੋਆ, 29 ਮਾਰਚ (ਹਰਮੇਲ ਸਹੂੰਗੜਾ)-ਪਿੰਡ ਅਟਾਲ ਮਜਾਰਾ ਦੇ ਸਰਪੰਚ ਕੁਲਵਿੰਦਰ ਕੌਰ ਨੇ ਦੱਸਿਆ ਕਿ ਰਸੋਈ ਗੈਸ ਦੀ ਸਪਲਾਈ ਪਿੰਡ 'ਚ ਨਾ ਆਉਣ ਕਰਕੇ ਪਿੰਡ ਦੀਆਂ ਬਜ਼ੁਰਗ ਔਰਤਾਂ ਜ਼ਿਨ੍ਹਾਂ ਦਾ ਕੋਈ ਸਾਧਨ ਨਾ ਹੋਣ ਕਰਕੇ ਗੈਸ ਮੰਗਵਾਉਣਾ ਔਖਾ ਹੋ ਗਿਆ ਸੀ | ਇਸ ਸੰਬੰਧ ਵਿੱਚ ਸਰਪੰਚ ਨੇ ਐਸ.ਡੀ.ਐਮ ਬਲਾਚੌਰ ਸੁਨੀਲ ਫੋਗਾਟ ਨਾਲ ਗੈਸ ਦੀ ਗੱਡੀ ਨਾ ਆਉਣ ਕਰਕੇ ਉਨ੍ਹਾਂ ਨੂੰ ਮਿਲ ਕੇ ਉਹਨਾਂ ਦੇ ਧਿਆਨ 'ਚ ਲਿਆਂਦਾ ਗਿਆ | ਐਸ.ਡੀ.ਐਮ ਬਲਾਚੌਰ ਨੇ ਸਰਪੰਚ ਨੂੰ ਵਿਸ਼ਵਾਸ਼ ਦਿਵਾਇਆ ਤੇ ਉਹਨਾਂ ਵੱਲੋਂ ਏਜੰਸੀ ਦੇ ਮਾਲਕਾਂ ਨਾਲ ਗੱਲ ਕਰਕੇ ਪਿੰਡ ਵਿੱਚ ਗੈਸ ਦੀ ਸਪਲਾਈ ਦੀ ਕਿੱਲਤ ਨੂੰ ਦੂਰ ਕੀਤਾ ਗਿਆ | ਸਰਪੰਚ ਕੁਲਵਿੰਦਰ ਕੌਰ ਨੇ ਐਸ.ਡੀ.ਐਮ ਬਲਾਚੌਰ ਤੇ ਗੈਸ ਏਜੰਸੀ ਮਾਲਕਾਂ ਦਾ ਧੰਨਵਾਦ ਕੀਤਾ, ਜਿਨਾਂ ਨੇ ਪਿੰਡ ਦੀ ਸਮੱਸਿਆ ਨੂੰ ਸਮਝਦੇ ਹੋਏ ਗੈਸ ਦੀ ਗੱਡੀ ਭੇਜ ਕੇ ਪਿੰਡ ਦੀਆਂ ਬਜ਼ੁਰਗ ਮਹਿਲਾਵਾਂ ਨੂੰ ਰਾਹਤ ਦਿੱਤੀ ਹੈ |
ਗੈਸ ਦੀ ਗੱਡੀ ਭੇਜਣ 'ਤੇ ਐਸ.ਡੀ.ਐਮ. ਦਾ ਕੀਤਾ ਧੰਨਵਾਦ
ਅਜੀਤ ਡੈਸਕ
30-03-2026