05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਸ਼੍ਰੋਮਣੀ ਅਕਾਲੀ ਦਲ (ਬ) ਦੀ 2027 'ਚ ਬਣੇਗੀ ਸਰਕਾਰ- ਚੌਧਰੀ ਮੋਹਨ ਲਾਲ

ਅਜੀਤ ਡੈਸਕ 30-03-2026
ਘੁੰਮਣਾਂ, 29 ਮਾਰਚ (ਮਹਿੰਦਰਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ (ਬ) 2027 ਦੀਆਂ ਚੋਣਾਂ ਨੂੰ ਲੈ ਕੇ ਪੱਬਾਂ ਭਾਰ ਹੋਇਆ ਪਿਆ ਹੈ | ਚੌਧਰੀ ਮੋਹਣ ਲਾਲ ਸਾਬਕਾ ਵਿਧਾਇਕ ਬੰਗਾ ਨੇ ਸ਼੍ਰੋਮਣੀ ਅਕਾਲੀ ਦਲ (ਬ) 'ਚ ਘਰ ਵਾਪਸੀ ਕਰਦਿਆਂ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ | ਪਿੰਡ ਮੇਹਲੀਆਣਾਂ 'ਚ ਸ਼੍ਰੀ ਗੁਰੂ ਰਵਿਦਾਸ ਦੇ ਗੁਰਦੁਆਰਾ ਸਾਹਿਬ ਨਤਮਸਤ ਹੋਏ ਬਾਬਾ ਜੋਗਿੰਦਰ ਸਿੰਘ ਵੱਲੋਂ ਪਾਰਟੀ ਦੀ ਚੜ੍ਹਾਈ ਕਲਾਂ ਲਈ ਅਰਦਾਸ ਕੀਤੀ ਗਈ | ਚੌਧਰੀ ਮੋਹਣ ਲਾਲ ਨੇ ਸੰਗਤਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਭਲੇ ਲਈ ਲੋਕਾਂ ਨੂੰ ਸਭ ਤੋਂ ਪਹਿਲਾ ਆਟਾ-ਦਾਲ ਸਕੀਮਾਂ, ਬੁਢਾਪਾਂ ਤੇ ਵਿਧਵਾ ਪੈਨਸ਼ਨਾਂ, ਸ਼ਗਨ ਸਕੀਮਾਂ, ਕਿਸਾਨਾਂ ਨੂੰ ਮੋਟਰਾਂ ਦੇ ਬਿੱਲ ਮਾਫ ਸਾਡੀ ਪਾਰਟੀ ਨੇ ਕੀਤੇ | ਆਪ ਸਰਕਾਰ ਨੇ ਲੋਕਾਂ ਨੂੰ ਲੁੱਟਿਆ ਤੇ ਕੁੱਟਿਆ ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ (ਬ) ਦੀ ਸਰਕਾਰ ਬਣਨ 'ਤੇ ਲੋਕਾਂ ਨੂੰ ਪੰਜ ਮਰਲੇ ਦੇ ਪਲਾਟ ਬੇ-ਘਰਦਿਆਂ ਨੂੰ ਘਰ ਬਣਾ ਕੇ ਦਿੱਤੇ ਜਾਣਗੇ | ਸ਼ਗਨ ਸਕੀਮ ਵੀ ਇੱਕ ਲੱਖ ਰੁਪਏ ਕੀਤੀ ਜਾਵੇਗੀ, 10 ਲੱਖ ਰੁਪਏ ਬਿਨ੍ਹਾਂ ਵਿਆਜ ਤੋਂ ਦਿੱਤਾ ਜਾਵੇਗਾ ਤਾਂ ਜੋ ਬੇਰੋਜਗਾਰ ਨੌਜਵਾਨ ਆਪਣਾ ਕਾਰੋਬਾਰ ਕਰ ਸਕਣ | ਚੌਧਰੀ ਮੋਹਣ ਲਾਲ ਦਾ ਸੁਰਿੰਦਰਪਾਲ ਸਿੰਘ ਮੇਹਲੀਆਣਾਂ, ਸੁਰਿੰਦਰ ਸਿੰਘ ਸ਼ਾਹ, ਤਰਲੋਚਨ ਸਿੰਘ ਪੰਚ, ਨਵਦੀਪ ਸਿੰਘ ਆਨੋਖਵਾਲ, ਸੁਰਜੀਤ ਸਿੰਘ ਮਾਂਗਟ ਤੇ ਸੁਖਦੇਵ ਸਿੰਘ ਮੇਹਲੀਆਣਾਂ ਨੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ 'ਤੇ ਮਨਜੀਤ ਸਿੰਘ, ਸ਼ਿੰਦਰਪਾਲ, ਮੰਗਤ ਸਿੰਘ, ਬੀਰਬਲ, ਜੀਵਨ ਸਿੰਘ, ਜੀਤ ਰਾਮ, ਗੁਰਵਿੰਦਰ ਸਿੰਘ, ਬੰਟੂ ਮਲਕੀਤ ਰਾਮ, ਹਰਬੰਸ ਲਾਲ, ਮਨਜੀਤ ਕੌਰ, ਬਿਮਲਾ ਦੇਵੀ, ਗਿਆਨ ਚੰਦ, ਦੀਪਾ ਲੱਖਾ, ਮੁਖਤਿਆਰ, ਨਿਰਮਲ, ਚਰਨਜੀਤ 'ਤੇ ਹੋਰ ਹਾਜ਼ਰ ਸਨ |
ਪਿਛਲੀ ਖ਼ਬਰ ਸਰਕਾਰੀ ਸਕੂਲ ਮਹਿੰਦਪੁਰ ਵਿਖੇ ਸਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਅਗਲੀ ਖ਼ਬਰ ਆਦਰਸ਼ ਸਕੂਲ ਮੁਲਾਜ਼ਮਾਂ ਦੀਆਂ ਤਨਖਾਹਾਂ 'ਚ ਵਾਧਾ ਨਹੀਂ ਹੋਇਆ ਤਾਂ ਲਾਵਾਂਗੇ ਪੱਕਾ ਮੋਰਚਾ- ਗਲੋਟੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।