04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਸੜਕਾਂ 'ਤੇ ਦੌੜਦੇ ਓਵਰਲੋਡ ਵਾਹਨ ਬਣਦੇ ਨੇੇ ਲੋਕਾਂ ਲਈ ਭਾਰੀ ਸਮੱਸਿਆ ਦਾ ਕਾਰਨ

ਅਜੀਤ ਡੈਸਕ 30-03-2026

ਔੜ, 29 ਮਾਰਚ (ਗੁਰਨਾਮ ਸਿੰਘ ਸੈਣੀ)-ਸੜਕਾਂ ਉੱਤੇ ਦੌੜਦੇ ਓਵਰਲੋਡ ਟਰੱਕ ਅਤੇ ਟਰੈਕਟਰ-ਟਰਾਲੀਆਂ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਅੱਖਾਂ ਵਿਚ ਘੱਟਾ ਪਾ ਕੇ ਜਿੱਥੇ ਹਾਦਿਸਿਆਂ ਦਾ ਕਾਰਨ ਬਣ ਰਹੇ ਹਨ | ਉਥੇ ਆਮ ਲੋਕਾਂ ਲਈ ਭਾਰੀ ਪ੍ਰੇਸ਼ਾਨੀਆਂ ਦਾ ਸਬੱਬ ਵੀ ਬਣੇ ਹੋਏ ਹਨ | ਲੇਕਿਨ ਟੈ੍ਰਫਿਕ ਪੁਲਿਸ ਤੇ ਟਰਾਂਸਪੋਰਟ ਵਿਭਾਗ ਅਜਿਹੇ ਵਾਹਨਾਂ ਨੂੰ ਰੋਕਣ ਪ੍ਰਤੀ ਗੰਭੀਰ ਨਜਰ ਨਹੀ ਆ ਰਿਹਾ ਹੈ | ਹਾਲਾਂਕਿ ਸਾਰੇ ਹੀ ਪੰਜਾਬ ਦੇ ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰਾਂ ਵੱਲੋਂ ਪਿੰਡਾਂ ਤੇ ਸਹਿਰਾਂ ਅੰਦਰ ਟੈ੍ਰਫਿਕ ਨੂੰ ਬਹਾਲ ਰੱਖਣ ਅਤੇ ਹਾਦਸਿਆਂ ਦੇ ਮੱਦੇਨਜ਼ਰ ਵੱਡੇ ਵਾਹਨਾਂ ਦੇ ਸ਼ਹਿਰ ਅੰਦਰ ਪ੍ਰਵੇਸ਼ ਕਰਨ ਉਤੇ ਰੋਕ ਲਾਉਦਿਆਂ ਬਾਈਪਾਸ ਥਾਈ ਲੰਘਣ ਦੇ ਹੁਕਮ ਵੀ ਕੀਤੇ ਹੋਏ ਹਨ | ਪਰ ਇਹ ਹੁਕਮ ਮਹਿਜ਼ ਇੱਕ ਕਾਗਜੀ ਖਾਨਾਪੂਰਤੀ ਅਤੇ ਰੂਟੀਨ ਵਿਚ ਜਾਰੀ ਕੀਤੇ ਹੀ ਸਾਬਤ ਹੋ ਰਹੇ ਹਨ | ਜਿਕਰਯੋਗ ਹੈ ਕਿ ਸੜਕਾਂ ਉੱਤੇ ਬਿਨ੍ਹਾਂ ਕਿਸੇ ਰੋਕ-ਟੋਕ ਦੇ ਓਵਰਲੋਡ ਟਰੱਕ ਤੇ ਟਰੈਕਟਰ-ਟਰਾਲੀਆਂ ਤੋਂ ਇਲਾਵਾ ਹੋਰ ਵੀ ਅਨੇਕਾਂ ਭਾਰੀ ਵਾਹਨ ਖੁਲ੍ਹੇਆਮ ਸੜਕਾਂ ਉਤੇ ਇਧਰ-ਉਧਰ ਦੌੜੇ ਫਿਰਦੇ ਆਮ ਨਜ਼ਰ ਆਉਂਦੇ ਹਨ, ਜਿਨ੍ਹਾਂ ਨੂੰ ਪਾਸ ਕਰਨ ਮੌਕੇ ਛੋਟੇ ਦੋ ਪਹੀਆਂ ਵਾਹਨ, ਕਾਰਾਂ ਅਤੇ ਬੱਸਾਂ ਆਦਿ ਦੇ ਚਾਲਕਾਂ ਨੰੁੂ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾਂ ਪੈਦਾ ਹੈ | ਕਈ ਵਾਰ ਓਵਰਲੋਡ ਤੂੜੀ ਨਾਲ ਭਰੇ ਟਰੈਕਟਰ-ਟਰਾਲੀ ਜਾਂ ਟਰੱਕ ਜਦੋਂ ਪਿੰਡਾਂ ਜਾਂ ਸ਼ਹਿਰਾਂ ਵਿਚੋ ਲੰਘਦੇ ਹਨ ਤਾਂ ਪਿਛੋਂ ਆ ਰਹੇ ਵਾਹਨ ਨੂੰ ਅੱਗੇ ਲੰਘਣ ਲਈ ਜਦੋ ਸਾਇਡ ਨਹੀ ਮਿਲਦੀ ਤਾਂ ਉਸ ਵਕਤ ਅੱਗੇ ਤੋਂ ਆ ਰਹੇ ਵਾਹਨਾਂ ਨਾਲ ਟੱਕਰ ਹੋਣ ਦਾ ਡਰ ਵੀ ਬਣਿਆ ਰਹਿੰਦਾ ਹੈ | ਇਸ ਲਈ ਟਰਾਂਸਪੋਰਟ ਵਿਭਾਗ ਨੂੰ ਓਵਰਲੋਡ ਵਾਹਨਾਂ ਉਪਰ ਸਖਤ ਕਾਨੂੰਨੀ ਸਿਕੰਜਾ ਕੱਸਣ ਦੀ ਲੋੜ ਹੈ |

ਪਿਛਲੀ ਖ਼ਬਰ ਗੈਸ ਦੀ ਗੱਡੀ ਭੇਜਣ 'ਤੇ ਐਸ.ਡੀ.ਐਮ. ਦਾ ਕੀਤਾ ਧੰਨਵਾਦ ਅਗਲੀ ਖ਼ਬਰ ਮਲਟੀਡਿਸਪਲਨਰੀ ਅਪਰੋਚ ਰਾਸ਼ਟਰੀ ਕਾਨਫਰੰਸ ਸਮਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।