04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਮਲਟੀਡਿਸਪਲਨਰੀ ਅਪਰੋਚ ਰਾਸ਼ਟਰੀ ਕਾਨਫਰੰਸ ਸਮਾਪਤ

ਅਜੀਤ ਡੈਸਕ 30-03-2026
ਨਵਾਂਸ਼ਹਿਰ, 29 ਮਾਰਚ (ਜਸਬੀਰ ਸਿੰਘ ਨੂਰਪੁਰ)-ਕੇ.ਸੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਸਸਟੇਨੇਬਲ ਡੇਵਲਪਮੈਂਟ ਅਤੇ ਕਲਾਈਮੇਟ ਰੇਜੀਲਿਐੰਸ ਦੇ ਲਈ ਮਲਟੀਡਿਸਪਲਨਰੀ ਅਪਰੋਚ ਰਾਸ਼ਟਰੀ ਦੋ ਰੋਜਾ ਕਾਨਫਰੰਸ ਸਮਾਪਤ ਹੋ ਗਈ | ਰਾਸ਼ਟਰੀ ਕਾਨਫਰੰਸ ਵਿੱਚ ਵੱਖੋ-ਵੱਖ ਰਾਜਾਂ ਦੇ ਹੋਟਲ ਮੈਨਜਮੈਂਟ, ਮੈਨਜਮੈਂਟ ਅਤੇ ਐਜੁਕੇਸ਼ਨ ਕਾਲਜਾਂ ਦੇ 250 ਵਿਦਿਆਰਥੀਆਂ ਨੇ ਹਿਸਾ ਲਿਆ ਅਤੇ 25 ਵਿਦਵਾਨਾਂ ਨੇ ਆਪਣੇ ਪੇਪਰ ਆਨਲਾਈਨ ਅਤੇ ਆਫਲਾਈਨ ਪੇਸ਼ ਕੀਤੇ | ਦੂਜੇ ਦਿਨ ਮੁੱਖ ਬੁਲਾਰੇ ਡਾ. ਸ਼ੇਫ਼ ਪਰਮਿੰਦਰ ਸਿੰਘ ਢਿੱਲੋਂ ਸਹਾਇਕ ਪ੍ਰੋਫੈਸਰ ਸੈਰ-ਸਪਾਟਾ ਅਤੇ ਪ੍ਰਾਹੁਣਚਾਰੀ ਵਿਭਾਗ ਹੋਟਲ ਮੈਨੇਜਮੈਂਟ ਪੰਜਾਬੀ ਯੂਨੀਵਰਸਿਟੀ ਪਟਿਆਲਾ. ਡਾ. ਕਰਮਜੀਤ, ਪ੍ਰੋਫੈਸਰ ਕਾਮਰਸ ਅਤੇ ਵਪਾਰ ਮੈਨਜਮੈਂਟ ਵਿਭਾਗ ਅਮਰਦੀਪ ਸ਼ੇਰਗਿੱਲ ਕਾਲਜ ਮੁਕੰਦਪੁਰ ਅਤੇ ਡਾ. ਅਨੁਰਾਧਾ ਸੇਖਰੀ ਸਹਾਇਕ ਪ੍ਰੋਫੈਸਰ ਸੰਚਾਰ ਵਿਭਾਗ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਰਹੇ | ਸਭ ਤੋਂ ਪਹਿਲਾਂ ਮੁੱਖ ਬੁਲਾਰਿਆਂ ਨੇ ਕੈਂਪਸ ਡਾਇਰੈਕਟਰ ਡਾ. ਅਵਤਾਰ ਚੰਦ ਰਾਣਾ, ਡਾ. ਬਲਜੀਤ ਕੌਰ, ਡਾ. ਕੁਲਜਿੰਦਰ ਕੌਰ, ਡਾ. ਵਿਕਾਸ ਕੁਮਾਰ, ਇੰਜ. ਜਫ਼ਤਾਰ ਅਹਿਮਦ ਅਤੇ ਐਸ.ਏ.ਓ ਇੰਜ. ਆਰ.ਕੇ ਮੂੰਮ ਦੇ ਨਾਲ ਜੋਤ ਜਗਾਉਣ ਦੀ ਰਸਮ ਅਦਾ ਕੀਤੀ | ਸਰਸਵਤੀ ਵੰਦਨਾ ਤੋਂ ਬਾਅਦ, ਦੇਸ਼ ਭਗਤੀ ਦੇ ਗੀਤ ਗਾਏ | ਡਾ. ਪਰਮਿੰਦਰ ਸਿੰਘ ਢਿੱਲੋਂ ਨੇ ਸੰਵੇਦਨਸ਼ੀਲ ਵਪਾਰਕ ਅਭਿਆਸ ਹਾਉਸਪਿਟੇਲਟੀ ਪ੍ਰਣਾਲੀਆਂ ਵਿਸ਼ੇ 'ਤੇ ਆਪਣੇ ਵਿਚਾਰ ਸਾਂਝੇ ਕੀਤੇ? ਉਨ੍ਹਾਂ ਨੇ ਜਲਵਾਯੂ ਸਮਰਥਾ ਨੂੰ ਬਿਹਤਰ ਬਣਾਉਣ ਲਈ ਰੋਜ਼ਾਨਾ ਯਤਨ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ | ਡਾ. ਕਰਮਜੀਤ ਨੇ ਹਰਿਆਲੀ ਅਤੇ ਇਸਦੀ ਸੰਭਾਲ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ | ਡਾ.ਅਨੁਰਾਧਾ ਸੇਖੜੀ ਨੇ ਸਮਝਾਇਆ ਕਿ ਨੌਜਵਾਨਾਂ ਨੂੰ ਵਾਤਾਵਰਣ ਦੀ ਰੱਖਿਆ ਲਈ ਅੱਗੇ ਆਉਣਾ ਚਾਹੀਦਾ ਹੈ |
ਪਿਛਲੀ ਖ਼ਬਰ ਸੜਕਾਂ 'ਤੇ ਦੌੜਦੇ ਓਵਰਲੋਡ ਵਾਹਨ ਬਣਦੇ ਨੇੇ ਲੋਕਾਂ ਲਈ ਭਾਰੀ ਸਮੱਸਿਆ ਦਾ ਕਾਰਨ ਅਗਲੀ ਖ਼ਬਰ ਪਠਲਾਵਾ-ਮੋਰਾਂਵਾਲੀ ਸਕੂਲ ਵਿਖੇ ਤਿੰਨ ਜਮਾਤਾਂ ਦੇ ਨਤੀਜੇ ਐਲਾਨੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।