14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਪਿੰਡ ਪੱਲੀ-ਝਿੱਕੀ ਨੂੰ ਸਨੀ ਸਿੰਘ ਨੇ ਰਾਊਾਡ ਗਲਾਸ ਅਕੈਡਮੀ ਨਾਲ ਨਿਵਾਜਿਆ

ਅਜੀਤ ਡੈਸਕ 28-03-2026
ਪੱਲੀ ਝਿੱਕੀ, 27 ਮਾਰਚ (ਕੁਲਦੀਪ ਸਿੰਘ ਪਾਬਲਾ)-ਪਿੰਡ ਪੱਲੀ ਝਿੱਕੀ ਟੂਰਨਾਮੈਂਟ ਕਮੇਟੀ ਦੇ ਮੁੱਖ ਪ੍ਰਬੰਧਕ ਜਰਨੈਲ ਸਿੰਘ ਪੱਲੀ-ਝਿੱਕੀ ਦਿਹਾਤੀ ਟੂਰਨਾਮੈਂਟ ਕਲੱਬ ਦੇ ਪ੍ਰਧਾਨ ਨੇ ਮੀਟਿੰਗ ਦੌਰਾਨ ਗੱਲਬਾਤ ਕਰਦਿਆਂ ਦੱਸਿਆ ਕਿ ਸਨੀ ਸਿੰਘ ਵਲੋਂ ਪਿੰਡ ਪੱਲੀ ਝਿੱਕੀ ਨੂੰ ਰਾਉਂਡ ਗਲਾਸ ਅਕੈਡਮੀ ਦੇ ਨਾਲ ਨਿਵਾਜਿਆ ਗਿਆ | ਉਨ੍ਹਾਂ ਨੇ ਦੱਸਿਆ ਕਿ ਪਿੰਡ ਦੇ ਵਿੱਚ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਅਕੈਡਮੀ ਨੂੰ ਚਲਾਣ ਦੇ ਲਈ ਪਿੰਡ ਦੇ ਸਤਵੰਤ ਸਿੰਘ (ਗੋਰਾ) ਕੋਚ ਨੂੰ ਥੋੜੇ ਦਿਨ ਪਹਿਲਾਂ ਹੀ ਆਲ ਇੰਡੀਆ ਨੈਸ਼ਨਲ ਰੈਫਰੀ ਚੁਣਿਆ ਗਿਆ ਹੈ | ਜਰਨੈਲ ਸਿੰਘ ਪ੍ਰਧਾਨ ਨੇ ਦੱਸਿਆ ਕਿ ਪੱਲੀ ਝਿੱਕੀ ਦੀ ਅਕੈਡਮੀ ਵਿੱਚ ਸਤਵੰਤ ਸਿੰਘ (ਗੋਰਾ) ਕੋਚ ਵਜੋਂ ਨਿਯੁਕਤ ਕੀਤਾ ਗਿਆ ਹੈ | ਉਹਨਾਂ ਨੂੰ ਦੱਸਿਆ ਕਿ ਅਰਵਿੰਦ ਸਿੰਘ ਨਵਾਂਸ਼ਹਿਰ ਨੂੰ ਇਸ ਅਕੈਡਮੀ ਦੇ ਸੀਨੀਅਰ ਵਜੋਂ ਅਤੇ ਉਹਨਾਂ ਦੇ ਨਾਲ ਪਰਮਜੀਤ ਸਿੰਘ ਪੰਮਾ ਸੂਰਾਪੁਰ ਤੋਂ ਅੱਗੇ ਇਸ ਅਕੈਡਮੀ ਨੂੰ ਲੈ ਕੇ ਜਾਣ ਦੇ ਲਈ ਸਹਿਯੋਗ ਕਰ ਰਹੇ ਹਨ | ਜਰਨੈਲ ਸਿੰਘ ਨੇ ਪ੍ਰਧਾਨ ਨੇ ਦੱਸਿਆ ਕਿ ਇਹ ਸਾਰਾ ਅਕੈਡਮੀ ਦਾ ਪ੍ਰਬੰਧ ਐੱਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ |
ਇਸ ਮੌਕੇ ਪ੍ਰਬੰਧਕ ਕਮੇਟੀ ਮੈਂਬਰ ਸਤਵੀਰ ਸਿੰਘ ਪੱਲੀ ਝਿੱਕੀ, ਸਰਪੰਚ ਸਰੂਪ ਸਿੰਘ, ਜਰਨੈਲ ਸਿੰਘ ਪੱਲੀ ਝਿੱਕੀ, ਬਲਕਾਰ ਸਿੰਘ, ਤਰਸੇਮ ਲਾਲ ਪੰਚ, ਪਰਮਜੀਤ ਸਿੰਘ ਖਾਲਸਾ, ਮਨਜਿੰਦਰ ਸਿੰਘ ਪਾਬਲਾ, ਬਲਵੀਰ ਸਿੰਘ ਪੰਚ, ਗੌਰਵ ਸੋਹਲ, ਸਾਹਿਬ ਦੀਪ, ਸ਼ਵਿਮ ਦੀਪ, ਏਕਨੂਰ, ਮਨਪ੍ਰੀਤ ਸਿੰਘ, ਆਕਾਸ਼ਦੀਪ, ਰੋਹਿਤ ਪਾਬਲਾ, ਪ੍ਰੀਤ, ਸਤਵੀਰ ਪਾਬਲਾ, ਬੀਰਇੰਦਰ, ਪ੍ਰਭੂ, ਕਵਰਪਾਲ ਸਿੰਘ, ਅਮਨ ਸ਼ੇਰਾ ਤੇ ਸਮੂਹ ਨੌਜਵਾਨ ਹਾਜ਼ਰ ਸਨ |
ਪਿਛਲੀ ਖ਼ਬਰ ਬੰਗਾ ਵਿਖੇ ਕੱਲ੍ਹ ਲਗਾਇਆ ਜਾਏਗਾ ਕਰਾਟੇ ਟ੍ਰੇਨਿੰਗ ਕੈਂਪ- ਰਾਜਵੀਰ ਅਗਲੀ ਖ਼ਬਰ ਗੁਰਮਤਿ ਸਮਾਗਮ ਦੌਰਾਨ ਡਾ. ਗੁਰਪ੍ਰੀਤ ਕੌਰ ਥਿਆੜਾ ਤੇ ਰਮਨਦੀਪ ਸਿੰਘ ਥਿਆੜਾ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।