14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਗੁਰਮਤਿ ਸਮਾਗਮ ਦੌਰਾਨ ਡਾ. ਗੁਰਪ੍ਰੀਤ ਕੌਰ ਥਿਆੜਾ ਤੇ ਰਮਨਦੀਪ ਸਿੰਘ ਥਿਆੜਾ ਦਾ ਸਨਮਾਨ

ਅਜੀਤ ਡੈਸਕ 28-03-2026
ਨਵਾਸ਼ਹਿਰ, 27 ਮਾਰਚ (ਜਸਬੀਰ ਸਿੰਘ ਨੂਰਪੁਰ)-ਪਿੰਡ ਖੰਡੂਪਰ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਰਮਨਦੀਪ ਸਿੰਘ ਥਿਆੜਾ ਤੇ ਡਾ. ਗੁਰਪ੍ਰੀਤ ਕੌਰ ਥਿਆੜਾ ਦਾ ਭਾਈ ਰਜਿੰਦਰ ਸਿੰਘ ਵਲੋਂ ਕਰਵਾਏ ਜਾਂਦੇ ਸਾਲਾਨਾ ਗੁਰਮਤਿ ਸਮਾਗਮ ਦੌਰਾਨ ਸਨਮਾਨ ਕੀਤਾ ਗਿਆ | ਉਨ੍ਹਾਂ ਆਖਿਆ ਕਿ ਡਾ. ਗੁਰਪ੍ਰੀਤ ਕੌਰ ਥਿਆੜਾ ਵਲੋਂ ਉਦਮ ਕਰਕੇ ਜੋ ਖੂਨਦਾਨ ਕੈਂਪ ਲਗਾਏ ਜਾ ਰਹੇ ਹਨ, ਇਹ ਬਹੁਤ ਹੀ ਸ਼ਲਾਘਾਯੋਗ ਉਦਮ ਹਨ | ਉਨ੍ਹਾਂ ਆਖਿਆ ਕਿ ਡਾ. ਗੁਰਪ੍ਰੀਤ ਕੌਰ ਥਿਆੜਾ ਆਪਣੇ ਪਰਿਵਾਰਿਕ ਵਿਰਸੇ ਨੂੰ ਸੰਭਾਲ ਰਹੇ ਹਨ ਅਤੇ ਉਹਨਾਂ ਵੱਲੋਂ ਸਮਾਜ ਸੇਵੀ ਕੰਮ ਕਰਕੇ ਇਲਾਕੇ 'ਚ ਨਾਮਣਾ ਖੱਟਿਆ ਜਾ ਰਿਹਾ ਹੈ | ਸੀਨੀਅਰ ਅਕਾਲੀ ਆਗੂ ਰਮਨਦੀਪ ਸਿੰਘ ਥਿਆੜਾ ਨੇ ਆਖਿਆ ਕਿ ਸਾਨੂੰ ਸਮਾਜ ਸੇਵਾ ਦੇ ਖੇਤਰ 'ਚ ਅੱਗੇ ਆਉਣਾ ਚਾਹੀਦਾ ਹੈ | ਉਹਨਾਂ ਆਖਿਆ ਕਿ ਖੂਨਦਾਨ ਇੱਕ ਮਹਾਨ ਦਾਨ ਹੈ ਜੋ ਵੱਖ-ਵੱਖ ਪਿੰਡਾਂ 'ਚ ਖੂਨਦਾਨ ਕੈਂਪ ਲਗਾਏ ਜਾ ਰਹੇ ਹਨ, ਇਹ ਮਨੁੱਖੀ ਜਾਨਾਂ ਨੂੰ ਬਚਾਉਣ ਦਾ ਵੱਡਾ ਉਪਰਾਲਾ ਹੈ |
ਇਸ ਮੌਕੇ ਪਿੰਡ ਖੰਡੂਪਰ ਦੇ ਸਾਬਕਾ ਸਰਪੰਚ ਅਮਰੀਕ ਸਿੰਘ, ਮੌਜੂਦਾ ਸਰਪੰਚ ਸਰਦਾਰ ਗੁਰਨਾਮ ਸਿੰਘ, ਸੁਰਜੀਤ ਸਿੰਘ ਯੂ. ਕੇ., ਜਥੇਦਾਰ ਤਾਰਾ ਸਿੰਘ ਸ਼ੇਖੂਪੁਰ, ਅਮਰੀਕ ਸਿੰਘ ਸ਼ੇਖੂਪੁਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪਿੰਡ ਪੱਲੀ-ਝਿੱਕੀ ਨੂੰ ਸਨੀ ਸਿੰਘ ਨੇ ਰਾਊਾਡ ਗਲਾਸ ਅਕੈਡਮੀ ਨਾਲ ਨਿਵਾਜਿਆ ਅਗਲੀ ਖ਼ਬਰ ਨਵਾਂਸ਼ਹਿਰ ਬਲਾਕ ਸੰਮਤੀ ਚੇਅਰਮੈਨ ਦੀ ਚੋਣ ਚੌਥੀ ਵਾਰ ਰੱਦ ਹੋਣ 'ਤੇ ਕਾਂਗਰਸ ਵਲੋਂ ਰੋਸ ਮੁਜ਼ਾਹਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।