14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਬੰਗਾ ਵਿਖੇ ਕੱਲ੍ਹ ਲਗਾਇਆ ਜਾਏਗਾ ਕਰਾਟੇ ਟ੍ਰੇਨਿੰਗ ਕੈਂਪ- ਰਾਜਵੀਰ

ਅਜੀਤ ਡੈਸਕ 28-03-2026
ਬੰਗਾ, 27 ਮਾਰਚ (ਧਰਮਵੀਰ ਪਾਲ)-ਭਾਈ ਸੰਗਤ ਸਿੰਘ ਖਾਲਸਾ ਕਾਲਜ ਬੰਗਾ ਵਿਖੇ ਕੱਲ੍ਹ ਕਰਾਟੇ ਟ੍ਰੇਨਿੰਗ ਕੈਂਪ ਤੇ ਸੈਮੀਨਾਰ ਮਾਰਸ਼ਲ ਆਰਟ ਕੋਚ ਰਾਜਵੀਰ ਸਿੰਘ ਕੈਂਥ ਦੀ ਅਗਵਾਈ ਹੇਠ 10 ਵਜੇ ਤੋਂ 4 ਵਜੇ ਤੱਕ ਲਗਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕ ਕਮੇਟੀ ਮੈਂਬਰਾਂ ਨੇ ਦੱਸਿਆ ਇਹ ਕੈਂਪ ਤੇ ਸੈਮੀਨਾਰ ਨੌਜਵਾਨਾਂ ਅਤੇ ਬੱਚਿਆਂ ਨੂੰ ਖੇਡਾਂ ਨਾਲ ਜੁੜਨ ਵਾਸਤੇ ਪ੍ਰੇਰਿਤ ਕਰਨ ਲਈ ਰੱਖਿਆ ਗਿਆ ਹੈ | ਇਸ ਕੈਂਪ ਵਿੱਚ ਮਾਹਿਰ ਕਰਾਟੇ ਕੋਚਾਂ ਵਲੋਂ ਕਰਾਟੇ ਟੂਰਨਾਮੈਂਟਾਂ ਦੇ ਨਵੇਂ ਰੂਲਾਂ ਦੀ ਜਾਣਕਾਰੀ ਦਿੱਤੀ ਜਾਵੇਗੀ, ਆਤਮ ਰੱਖਿਆ ਦੇ ਗੁਰ ਦੱਸੇ ਜਾਣਗੇ ਅਤੇ ਬੈਲਟ ਟੈੱਸਟ ਵੀ ਲਏ ਜਾਣਗੇ, ਕਰਾਟੇ ਕੋਚਾਂ ਲਈ ਸੈਮੀਨਾਰ ਵੀ ਰੱਖਿਆ ਗਿਆ ਹੈ ਜਿਸ ਵਿੱਚ ਮਾਹਿਰ ਜੱਜਾਂ ਵੱਲੋਂ ਸਿਖਲਾਈ ਦਿੱਤੀ ਜਾਵੇਗੀ | ਇਸ ਮੌਕੇ ਪ੍ਰਬੰਧਕ ਕਮੇਟੀ ਦੇ ਮੈਂਬਰ ਕੁਲਦੀਪ ਸਿੰਘ ਰਾਣਾ ਨੇ ਕਿਹਾ ਲੜਕੇ ਲੜਕੀਆਂ ਨੂੰ ਵੱਧ ਚੜ੍ਹ ਕੇ ਇਸ ਕੈਂਪ ਵਿੱਚ ਭਾਗ ਲੈਣਾ ਚਾਹੀਦਾ ਹੈ ਤਾਂ ਜੋ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਨਸ਼ਿਆਂ ਤੋਂ ਦੂਰ ਰਹ ਸਕੇ ਅਤੇ ਤੰਦਰੁਸਤ ਜੀਵਨ ਜੀਅ ਸਕੇ | ਇਸ ਮੌਕੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਾਜਵੀਰ ਸਿੰਘ ਕੈਂਥ, ਕੁਲਦੀਪ ਸਿੰਘ ਰਾਣਾ, ਸੁਦੇਸ਼ ਕੁਮਾਰ, ਅਜੇ ਸਿੱਧੂ, ਤਰੁਣ ਤੇ ਰਕੇਸ਼ ਗੋਗਨਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਨਵਜੋਤ ਸਾਹਿਤ ਸੰਸਥਾ ਵਲੋਂ ਬੰਗਾ 'ਚ ਸਾਹਿਤਕ ਸਮਾਗਮ ਅਗਲੀ ਖ਼ਬਰ ਪਿੰਡ ਪੱਲੀ-ਝਿੱਕੀ ਨੂੰ ਸਨੀ ਸਿੰਘ ਨੇ ਰਾਊਾਡ ਗਲਾਸ ਅਕੈਡਮੀ ਨਾਲ ਨਿਵਾਜਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।