ਕਾਠਗੜ੍ਹ, 26 ਮਾਰਚ (ਹਰਸਿਮਰਨ ਜੋਤ ਸਿੰਘ ਕਲੇਰ)-ਰੈਲਮਾਜਰਾ ਦੇ ਸ਼ੀਤਲਾ ਮਾਤਾ ਮੰਦਿਰ ਵਿਚ ਭਗਤ ਵਿਨੋਦ ਬਾਬਾ ਦੀ ਅਗਵਾਈ ਵਿਚ ਵਿਸ਼ਾਲ ਭੰਡਾਰੇ ਦਾ ਪ੍ਰਬੰਧ ਕੀਤਾ ਗਿਆ | ਸਵੇਰ ਸਮੇਂ ਤੋਂ ਹੀ ਸੰਗਤਾਂ ਨੇ ਮੰਦਿਰ ਵਿੱਚ ਪਹੰੁਚਣਾ ਸ਼ੁਰੂ ਕਰ ਦਿੱਤਾ ਸੀ | ਪੰਡਿਤ ਮੁਕੇਸ਼ ਨੇ ਵਿਧੀ ਪੂਰਵਕ ਹਵਨ ਪੂਜਾ ਅਰਚਨਾ ਕਰਵਾਈ | ਇਸ ਉਪਰੰਤ ਝੰਡਾ ਚੜ੍ਹਾਉਣ ਦੀ ਰਸਮ ਕਾਂਗਰਸ ਪਾਰਟੀ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਨੇ ਅਦਾ ਕੀਤੀ | ਮਾਤਾ ਰਾਣੀ ਨੂੰ ਚੁਨਰੀ ਚੜ੍ਹਾਉਣ ਦੀ ਰਸਮ ਬਲਾਕ ਸੰਮਤੀ ਮੈਂਬਰ ਬੰਦਨਾ ਚੌਧਰੀ ਅਤੇ ਸੀਨੀਅਰ ਅਕਾਲੀ ਆਗੂ ਗੁਰਪ੍ਰੀਤ ਗੁੱਜਰ ਰੈਲਮਾਜਰਾ ਦੁਆਰਾ ਨਿਭਾਈ ਗਈ | ਰਿਸ਼ੂ ਜਤਿੰਦਰ ਐਂਡ ਪਾਰਟੀ ਚੰਡੀਗੜ੍ਹ ਵਾਲਿਆਂ ਵਲੋਂ ਮਾਤਾ ਰਾਣੀ ਦੀਆਂ ਭੇਟਾਂ ਗਾ ਕੇ ਸੰਗਤ ਨੂੰ ਨਿਹਾਲ ਕੀਤਾ | ਬਾਅਦ ਦੁਪਹਿਰ ਅਤੁੱਟ ਭੰਡਾਰਾ ਵਰਤਾਇਆ ਗਿਆ ਜੋ ਕਿ ਦੇਰ ਰਾਤ ਤੱਕ ਚੱਲਦਾ ਰਿਹਾ | ਇਸ ਮੌਕੇ ਪ੍ਰਧਾਨ ਸੁਰਿੰਦਰ ਛਿੰਦਾ, ਸੁਖਦੇਵ ਬੌਬੀ ਪ੍ਰਧਾਨ, ਪੰਚ ਦਲੀਪ ਘਈ, ਪੰਚ ਦਰਸ਼ਨ ਲਾਲ, ਚੌਧਰੀ ਦਲਜੀਤ ਸਿੰਘ, ਰਾਣਾ ਕੁਸ਼ਲ ਸਿੰਘ, ਸੰਦੀਪ ਰਾਣਾ, ਦਿਲਬਾਗ ਮੁਹੰਮਦ, ਸ਼ਿਵ ਘਈ, ਵਿਸ਼ਾਲ ਕੁਮਾਰ ਅਤੇ ਸਮੂਹ ਪਿੰਡ ਵਾਸੀ ਮੌਜੂਦ ਸਨ |