12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਸਰਕਾਰ ਤੇ ਪ੍ਰਸ਼ਾਸਨ ਦੀ ਖ਼ਾਮੋਸ਼ੀ ਚਿੰਤਾਜਨਕ- ਰਾਣਾ ਕਰਨ ਸਿੰਘ

ਅਜੀਤ ਡੈਸਕ 27-03-2026
ਰੱਤੇਵਾਲ, 26 ਮਾਰਚ (ਅਸ਼ੋਕ ਕੁਮਾਰ ਲੀਲ)-ਹਲਕਾ ਬਲਾਚੌਰ ਅੰਦਰ ਹੋ ਰਹੇ ਗ਼ੈਰ ਕਾਨੂੰਨੀ ਕੰਮਾਂ ਦਾ ਖ਼ੁਲਾਸਾ ਅਕਸਰ ਪੈੱ੍ਰਸ, ਜਨਤਕ ਜਥੇਬੰਦੀਆਂ ਅਤੇ ਜਾਗਰੂਕ ਨਾਗਰਿਕ ਅਕਸਰ ਕਰਦੇ ਰਹਿੰਦੇ ਹਨ, ਜਿਸ 'ਤੇ ਨਾ ਪ੍ਰਸ਼ਾਸਨ ਅਤੇ ਨਾ ਹੀ ਸਰਕਾਰ ਕੋਈ ਕਾਰਵਾਈ ਕਰਦੀ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਥੀ ਕਰਨ ਸਿੰਘ ਰਾਣਾ ਜਨਰਲ ਸਕੱਤਰ ਸਾਂਝਾ ਕਿਸਾਨ ਮਜ਼ਦੂਰ ਮੋਰਚਾ ਸਬੰਧਿਤ ਭਾਈ ਲਾਲੋ ਲੋਕ ਮੰਚ ਪੰਜਾਬ ਨੇ ਗੱਲਬਾਤ ਕਰਦੇ ਹੋਏ ਕੀਤਾ | ਉਨ੍ਹਾਂ ਕਿਹਾ ਕਿ ਗ਼ੈਰ ਕਾਨੂੰਨੀ ਮਾਈਨਿੰਗ ਦਾ ਇਹ ਧੰਦਾ ਪਿਛਲੇ 20 ਸਾਲਾਂ ਤੋਂ ਚੱਲ ਰਿਹਾ ਹੈ | ਜਿਹੜਾ ਮਾਫ਼ੀਆ 20 ਸਾਲ ਪਹਿਲਾਂ ਇਹ ਗੈਰ ਕਾਨੂੰਨੀ ਕੰਮ ਕਰਦਾ ਸੀ ਉਹ ਅੱਜ ਵੀ ਸਰਗਰਮ ਹੈ | ਬਲਾਚੌਰ ਤੇ ਸੜੋਆ ਬਲਾਕ ਦੇ ਵਿਚ ਇਹ ਗੈਰ ਕਾਨੂੰਨੀ ਧੰਦਾ ਬਹੁਤ ਜ਼ੋਰਾਂ ਨਾਲ ਚੱਲ ਰਿਹਾ ਹੈ | ਲੋਕ ਇਸ ਖ਼ਿਲਾਫ਼ ਜਦੋਂ ਵੀ ਆਵਾਜ਼ ਉਠਾਉਂਦੇ ਹਨ ਤਾਂ ਕੁੱਝ ਦਿਨਾਂ ਲਈ ਇਹ ਗੈਰ ਕਾਨੂੰਨੀ ਕੰਮ ਬੰਦ ਕਰ ਦਿੱਤਾ ਜਾਂਦਾ ਹੈ ਤੇ ਫਿਰ ਤੇਜ਼ੀ ਨਾਲ ਸ਼ੁਰੂ ਕਰ ਦਿੱਤਾ ਜਾਂਦਾ ਹੈ | ਇਸੇ ਤਰ੍ਹਾਂ ਪਿੰਡ ਬੂਲੇਵਾਲ, ਰੱਤੇਵਾਲ, ਉਧਨਵਾਲ ਅਤੇ ਤਾਜੋਵਾਲ ਵਿਖੇ ਰੇਤੇ ਦੀ ਮਾਈਨਿੰਗ ਜ਼ੋਰ-ਸ਼ੋਰ ਨਾਲ ਹੋ ਰਹੀ ਹੈ, ਪਰ ਸਰਕਾਰ ਅਤੇ ਪ੍ਰਸ਼ਾਸਨ ਦੀ ਚੁੱਪੀ ਚਿੰਤਾ ਪੈਦਾ ਕਰਦੀ ਹੈ | ਰਾਣਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਆਪਸੀ ਭਾਈਚਾਰੇ ਨੂੰ ਮਜ਼ਬੂਤ ਕਰਨ ਤੇ ਉਨ੍ਹਾਂ ਸੰਘਰਸ਼ਾਂ ਦੇ ਹਿੱਸੇਦਾਰ ਬਣਨ ਜਿਹੜੇ ਸੰਘਰਸ਼ ਸਰਕਾਰਾਂ ਨੂੰ ਲੋਕ ਪੱਖੀ ਫ਼ੈਸਲੇ ਲੈਣ ਲਈ ਮਜਬੂਰ ਕਰਨਗੇ | ਇਸ ਮੌਕੇ ਸਤਪਾਲ ਸਿੰਘ, ਕਰਨੈਲ ਸਿੰਘ ਭੱਲਾ, ਪ੍ਰਤਾਪ ਸਿੰਘ, ਮਨੋਹਰ ਲਾਲ ਤੇ ਬਲਬੀਰ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪੀਰ ਬਾਬਾ ਦਾਰਾ ਸ਼ਾਹ ਚਿਸ਼ਤੀ ਦੇ ਜੋੜ ਮੇਲੇ ਦੀਆਂ ਤਿਆਰੀਆਂ ਮੁਕੰਮਲ- ਬਾਬਾ ਸਾਧੂ ਸ਼ਾਹ ਚਿਸ਼ਤੀ ਅਗਲੀ ਖ਼ਬਰ ਸ਼ੀਤਲਾ ਮਾਤਾ ਮੰਦਿਰ ਰੈਲਮਾਜਰਾ 'ਚ ਭੰਡਾਰਾ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।