13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਛਦੌੜੀ ਵਿਖੇ ਸਿਹਤ ਕਾਰਡ ਬਣਾਉਣ ਲਈ ਕੈਂਪ ਲਗਾਇਆ

ਅਜੀਤ ਡੈਸਕ 27-03-2026
ਮਜਾਰੀ/ਸਾਹਿਬਾ, 26 ਮਾਰਚ (ਨਿਰਮਲਜੀਤ ਸਿੰਘ ਚਾਹਲ)-ਪੰਜਾਬ ਸਰਕਾਰ ਵਲੋਂ ਹਰ ਪਰਿਵਾਰ ਦੀ ਸਿਹਤ ਸੁਰੱਖਿਆ ਲਈ 10 ਲੱਖ ਰੁਪਏ ਦਾ ਮੁਫ਼ਤ ਇਲਾਜ ਕਰਵਾਉਣ ਸਬੰਧੀ ਬਣਾਏ ਜਾਣ ਵਾਲੇ ਕਾਰਡਾਂ ਹਿੱਤ ਪਿੰਡ ਛਦੌੜੀ ਵਿਖੇ ਵਿਸ਼ੇਸ਼ ਕੈਂਪ ਲਗਾਇਆ ਗਿਆ, ਜਿਸ ਵਿਚ ਪਿੰਡ ਵਾਸੀਆਂ ਨੂੰ ਸਿਹਤ ਕਾਰਡ ਬਣਾਉਣ ਵਾਸਤੇ ਸੂਚਿਤ ਕੀਤਾ ਗਿਆ | ਇਸ ਮੌਕੇ ਕੈਂਪ 'ਚ ਬਹੁ ਗਿਣਤੀ ਪਿੰਡ ਵਾਸੀਆਂ ਵਲੋਂ ਕੈਂਪ ਦਾ ਲਾਹਾ ਲੈ ਕੇ ਸਿਹਤ ਕਾਰਡ ਬਣਾਏ ਗਏ | ਉਨ੍ਹਾਂ ਪੰਜਾਬ ਸਰਕਾਰ ਤੇ ਹਲਕਾ ਵਿਧਾਇਕਾ ਮੈਡਮ ਸੰਤੋਸ਼ ਕਟਾਰੀਆ ਦਾ ਤਹਿ ਦਿਲੋਂ ਧੰਨਵਾਦ ਕੀਤਾ | ਇਸ ਮੌਕੇ ਮਾ. ਤੇਲੂ ਰਾਮ, ਸੁਖਵਿੰਦਰ ਸਿੰਘ ਰਿੰਕੂ, ਭਾਗ ਸਿੰਘ, ਸੋਹਣ ਸਿੰਘ, ਸੰਤੋਖ ਸਿੰਘ, ਜਗੀਰ ਕੌਰ ਤੇ ਨਰਿੰਦਰਜੀਤ ਕੌਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸ਼ੀਤਲਾ ਮਾਤਾ ਮੰਦਿਰ ਰੈਲਮਾਜਰਾ 'ਚ ਭੰਡਾਰਾ ਕਰਵਾਇਆ ਅਗਲੀ ਖ਼ਬਰ ਪ੍ਰਭੂ ਦੇ ਸਿਮਰਨ ਤੋਂ ਬਿਨਾਂ ਸੁੱਖਾਂ ਦੀ ਪ੍ਰਾਪਤੀ ਨਹੀਂ ਹੋ ਸਕਦੀ- ਵੇਦਾਂਤ ਅਚਾਰਿਆ ਚੇਤਨਾ ਨੰਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।