ਸੜੋਆ, 26 ਮਾਰਚ (ਬਲਵਿੰਦਰ ਨਾਨੋਵਾਲੀਆ)-ਪ੍ਰਭੂ ਸਿਮਰਨ ਤੋਂ ਬਿਨਾ ਇਨਸਾਨ ਨੂੰ ਸੁੱਖਾਂ ਦੀ ਪ੍ਰਾਪਤੀ ਨਹੀ ਹੋ ਸਕਦੀ | ਇਹ ਵਿਚਾਰ ਵੇਦਾਂਤ ਅਚਾਰੀਆ ਚੇਤਨਾ ਨੰਦ ਭੂਰੀ ਵਾਲਿਆਂ ਨੇ ਬ੍ਰਹਮ ਨਿਵਾਸ ਕੁਟੀਆ ਭੂਰੀਵਾਲੇ ਪਿੰਡ ਨਾਨੋਵਾਲ ਵਿਖੇ ਆਰੰਭੇ ਗਰੀਬਦਾਸੀ ਅੰਮਿ੍ਤਮਈ ਬਾਣੀ ਦੇ ਤਿੰਨ ਰੋਜ਼ਾ ਸਮਾਗਮ ਦੇ ਆਖਰੀ ਦਿਨ ਪਾਠ ਦੇ ਭੋਗ ਪਾਉਣ ਸਮੇਂ ਪ੍ਰਗਟਾਏ | ਉੁਨ੍ਹਾਂ ਕਿਹਾ ਕਿ ਅੱਜ ਇਨਸਾਨ ਅੰਦਰੋਂ ਆਪਸੀ ਭਾਈਚਾਰਕ ਸਾਂਝ ਦਿਨ ਪ੍ਰਤੀ ਦਿਨ ਖਤਮ ਹੁੰਦੀ ਜਾ ਰਹੀ ਹੈ | ਇਸ ਕਰਕੇ ਸਾਨੂੰ ਆਪਣੇ ਘਰਾਂ ਅੰਦਰ ਸੁਖਾਵਾਂ ਮਾਹੌਲ ਬਣਾਉਣ ਦੇ ਨਾਲ-ਨਾਲ ਆਪਣੇ ਬੱਚਿਆਂ ਨੂੰ ਉੱਚ ਦਰਜੇ ਦੀ ਵਿੱਦਿਆ ਗ੍ਰਹਿਣ ਕਰਵਾਉਣੀ ਚਾਹੀਦੀ ਹੈ | ਇਸ ਮੌਕੇ ਉਨ੍ਹਾਂ ਮਹਾਰਾਜ ਭੂਰੀ ਵਾਲਿਆਂ ਵਲੋਂ ਇਲਾਕੇ ਅੰਦਰ ਕੀਤੇ ਜਾ ਰਹੇ ਧਰਮ ਦੇ ਕੰਮਾਂ 'ਤੇ ਵਿਚਾਰਾਂ ਕਰਦਿਆਂ ਕਿਹਾ ਕਿ ਸਮੂਹ ਸੰਗਤਾਂ ਨੂੰ ਆਪਣੇ ਬੱਚਿਆਂ ਨੂੰ ਬਾਣੀ ਅਤੇ ਵਿੱਦਿਆ ਨਾਲ ਜੋੜਨਾ ਚਾਹੀਦਾ ਹੈ, ਇਸੇ ਵਿੱਚ ਹੀ ਸਰਬੱਤ ਦਾ ਭਲਾ ਹੈ | ਇਸ ਮੌਕੇ ਨਗਰ ਨਿਵਾਸੀ ਸੰਗਤ ਪਿੰਡ ਨਾਨੋਵਾਲ ਵਲੋਂ ਪੀ.ਜੀ.ਆਈ ਚੰਡੀਗੜ੍ਹ ਲਈ ਲੰਗਰਾਂ ਦੀ ਸੇਵਾ ਵੀ ਭੇਜੀ ਗਈ | ਸਮਾਗਮ ਦੇ ਆਖਰ 'ਚ ਚੌਧਰੀ ਤੀਰਥ ਰਾਮ, ਰਵੀ ਕਾਂਤ ਸਾਬਕਾ ਸਰਪੰਚ, ਅਸ਼ੋਕ ਨਾਨੋਵਾਲ, ਬਲਦੇਵ ਰਾਜ ਸਰਪੰਚ ਸਮੇਤ ਸਮੁਚੀਆ ਸੰਗਤਾਂ ਨੇ ਵੇਦਾਂਤ ਅਚਾਰੀਆ ਦਾ ਪਿੰਡ ਪਹੁੰਚਣ 'ਤੇ ਫੁੱਲਾਂ ਨਾਲ ਸਵਾਗਤ ਕੀਤਾ | ਇਸ ਮੌਕੇ ਚੌਧਰੀ ਤੀਰਥ ਰਾਮ ਭੂੰਬਲਾ, ਰਵੀ ਕਾਂਤ ਭੂੰਬਲਾ, ਅਸ਼ੋਕ ਕੁਮਾਰ ਨਾਨੋਵਾਲ, ਗੁਰਮੀਤ ਲਾਲ, ਇੰਸਪੈਕਟਰ ਪੂਰਨ ਚੰਦ ਚੰਡੀਗੜ੍ਹ, ਨਰੇਸ਼ ਕੁਮਾਰ ਰਿੰਕੂ, ਕਰਨ ਕੁਮਾਰ, ਚਮਨ ਲਾਲ, ਧਰਮਵੀਰ ਭੂੰਬਲਾ, ਪਿ੍ਸੀਪਲ ਸੁਖਦੇਵ ਭੂੰਬਲਾ, ਜਸਮਨ ਸਿੰਘ, ਦੇਵ ਰਾਜ, ਵਿਜੈ ਕੁਮਾਰ, ਬਲਵੀਰ ਸਿੰਘ, ਪ੍ਰਸ਼ੋਤਮ ਲਾਲ, ਮਨੋਹਰ ਲਾਲ, ਸੁਭਾਸ ਚੰਦਰ, ਹਰਮੇਸ਼ ਲਾਲ, ਸੁਰਜੀਤ ਲਾਲ, ਰਾਕੇਸ ਕੁਮਾਰ, ਵਿਕੀ ਭੂੰਬਲਾ, ਨੰਦ ਲਾਲ, ਪਵਨ ਕੁਮਾਰ, ਕਮਲਦੇਵ ਚੂਹੜਾ, ਜਸਵੀਰ ਸਿੰਘ, ਅਸ਼ਵਨੀ ਕੁਮਾਰ, ਭਗਤ ਹਰਬੰਸ ਲਾਲ, ਗੁਰਦੇਵ ਕਸਾਣਾ ਡਾਕਟਰ, ਜੋਗਿੰਦਰ ਪਾਲ ਤੇ ਮੁਕੇਸ਼ ਕੁਮਾਰ ਕਾਲਾ ਆਦਿ ਹਾਜ਼ਰ ਸਨ |