ਪੋਜੇਵਾਲ ਸਰਾਂ, 25 ਮਾਰਚ (ਨਵਾਂਗਰਾਈਾ)-ਪਿੰਡ ਕਰੀਮਪੁਰ ਚਾਹਵਾਲਾ ਦੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਵਿੰਗ ਨਵਾਂਸ਼ਹਿਰ ਸਾਂਤੀ ਬੱਸੀ ਦਾ ਆਲ ਇੰਡੀਆ ਮੈਡੀਕਲ ਪ੍ਰੈਕਟੀਸ਼ਨਰਜ਼ ਫੈਡਰੇਸ਼ਨ ਵਲੋਂ ਸਨਮਾਨ ਕੀਤਾ ਗਿਆ | ਸਾਂਤੀ ਬੱਸੀ ਨੂੰ ਸਨਮਾਨਿਤ ਕਰਦੇ ਸਮੇਂ ਆਲ ਇੰਡੀਆ ਮੈਡੀਕਲ ਪ੍ਰੈਕਟੀਸ਼ਨਰਜ਼ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਰਮੇਸ਼ ਕੁਮਾਰ ਬਾਲੀ ਨੇ ਕਿਹਾ ਪੰਜਾਬ ਵਿੱਚ ਅੱਧੀ ਸਦੀ ਦੇ ਕਰੀਬ ਪਿੰਡਾਂ ਤੇ ਸ਼ਹਿਰਾਂ ਵਿੱਚ ਦਿਨ ਰਾਤ ਮੈਡੀਕਲ ਪ੍ਰੈਕਟੀਸ਼ਨਰਜ਼ ਸਿਹਤ ਸਹੂਲਤਾਂ ਦੇ ਰਹੇ ਹਨ | ਆਲ ਇੰਡੀਆ ਮੈਡੀਕਲ ਪ੍ਰੈਕਟੀਸ਼ਨਰਜ਼ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਬਾਲੀ ਨੇ ਕਿਹਾ ਜਿਨ੍ਹਾਂ ਨੂੰ ਸ਼ਹੀਦਾਂ ਦੀ ਯਾਦ 'ਚ ਬੈਸਟ ਸ਼ੋਸ਼ਲ ਐਕਟੀਵਿਸਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ ਇਨ੍ਹਾਂ ਨੇ 25 ਸਾਲਾਂ ਤੋਂ ਵੱਧ ਸਮੇਂ ਤੋਂ ਮੁਫ਼ਤ ਮੈਡੀਕਲ, ਖ਼ੂਨਦਾਨ, ਅੱਖਾਂ ਦਾਨ ਕਰਨ ਦੇ ਕੈਂਪ ਲਗਾ ਕੇ ਸੇਵਾ ਨਿਭਾ ਰਹੇ ਹਨ | ਇਨ੍ਹਾਂ ਨੇ ਸਰਕਾਰ ਦੇ ਨੈਸ਼ਨਲ ਪ੍ਰੋਗਰਾਮ ਪਲਸ ਪੋਲੀਓ ਤੇ ਇੰਟਰਨੈਸ਼ਨਲ ਪੱਧਰ ਦੀ ਮਹਾਂਮਾਰੀ ਕਰੋਨਾ ਸਮੇਂ ਘਰ-ਘਰ ਜਾ ਕੇ ਲੋਕਾਂ ਨੂੰ ਭੈਅ ਤੋਂ ਰਾਹਤ ਦਿੱਤੀ ਹੈ | ਇਸ ਸਮੇਂ ਗੁਰਬਖਸ਼ ਸਿੰਘ ਗਿੱਲ, ਚੰਪਾ ਦੇਵੀ ਅਤੇ ਗੁਰਮੀਤ ਸਿੰਘ ਨੂੰ ਬੈਸਟ ਸ਼ੋਸ਼ਲ ਐਕਟਿਵਿਸਟ ਅਵਾਰਡ ਨਾਲ ਸਨਮਾਨਿਤ ਕਰਦੇ ਹੋਏ ਮਾਣ ਮਹਿਸੂਸ ਕਰਦੇ ਹਾਂ ਜੋ ਹੁਣ ਤੱਕ ਵੀ ਸੇਵਾ ਨਿਭਾ ਰਹੇ ਹਨ |