27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-03-2026

ਸਾਹਿਤ ਸਭਾ ਜਗਰਾਉਂ ਦੇ ਸਾਲਾਨਾ ਸਮਾਰੋਹ ਮੌਕੇ 7 ਵੱਖ-ਵੱਖ ਸ਼ਖ਼ਸੀਅਤਾਂ ਦਾ ਸਨਮਾਨ

ਅਜੀਤ ਡੈਸਕ 26-03-2026
ਜਗਰਾਉਂ, 25 ਮਾਰਚ (ਸ਼ਮਸ਼ੇਰ ਸਿੰਘ ਗਾਲਿਬ)-ਸਾਹਿਤ ਸਭਾ ਜਗਰਾਉਂ (ਰਜਿ.) ਦਾ ਸਾਲਾਨਾ ਸਮਾਗਮ ਪੁਲਿਸ ਪੈਨਸ਼ਨਰ ਭਵਨ ਵਿਖੇ ਕਰਵਾਇਆ ਗਿਆ | ਇਹ ਸਮਾਗਮ ਬੀਬਾ ਬਲਵੰਤ ਦੀ ਅਗਵਾਈ ਹੇਠ ਪ੍ਰਭਾਵਸ਼ਾਲੀ ਹੋ ਨਿੱਬਿੜਿਆ | ਇਸ ਸਮਾਗਮ 'ਚ ਲੇਖਕ ਸੁਮੇਲ ਸਿੰਘ ਸਿੱਧੂ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਆਰੰਭਤਾ ਵੇਲੇ ਸਭਾ ਦੇ ਪ੍ਰਧਾਨ ਅਵਤਾਰ ਜਗਰਾਉਂ ਨੇ ਆਏ ਹੋਏ ਹਾਜ਼ਰੀਨ ਨੂੰ ਜੀ ਆਇਆਂ ਆਖਿਆ ਤੇ ਸਭਾ ਦੀ ਸਾਲਾਨਾ ਰਿਪੋਰਟ ਪੜ੍ਹੀ | ਉਪਰੰਤ ਅਜੀਤ ਪਿਆਸਾ ਦੀ ਕਿਤਾਬ 'ਤੇਰੇ ਕਰਕੇ' ਉੱਪਰ ਗੋਸ਼ਟੀ ਕਰਵਾਈ ਗਈ | ਜਿਸਦਾ ਪੇਪਰ ਐੱਚ.ਐੱਸ .ਡਿੰਪਲ ਨੇ ਪੜਿ੍ਹਆ | ਉਨ੍ਹਾ ਪਿਆਸਾ ਦੀ ਕਵਿਤਾ ਦਾ ਵਿਸ਼ਾ ਤੇ ਰੂਪਕ ਪੱਖਾਂ 'ਤੇ ਡੂੰਘੀ ਚਰਚਾ ਕੀਤੀ | ਸਤਵਿੰਦਰ ਕੌਰ ਕੁੱਸਾ ਨੇ ਅਜੀਤ ਪਿਆਸਾ ਦੀ ਸ਼ਾਇਰੀ ਬਾਰੇ ਰੌਚਿਕ ਤੱਥਪੇਸ਼ ਕੀਤੇ | ਇਸ ਤੋਂ ਮਗਰੋਂ ਡਾ: ਪਰਮਜੀਤ ਸਿੰਘ ਢੀਂਗਰਾ ਵਲੋਂ ਸੰਪਾਦਤ ਬੀਬਾ ਬਲਵੰਤ ਦੀ ਕਿਤਾਬ 'ਬੀਬਾ ਬਲਵੰਤ ਸ਼ਖਸੀਅਤ ਤੇ ਕਾਵਿ ਚਿੰਤਨ' ਲੋਕ ਅਰਪਣ ਕੀਤੀ ਗਈ | ਇਸ ਕਿਤਾਬ ਬਾਰੇ ਸੰਖੇਪ ਜਾਣਕਾਰੀ ਅਵਤਾਰ ਜਗਰਾਉਂ ਨੇ ਸਾਂਝੀ ਕੀਤੀ | ਮੁੱਖ ਮਹਿਮਾਨ ਸੁਮੇਲ ਸਿੰਘ ਸਿੱਧੂ ਨੇ ਸਾਹਿਤ ਸਭਾ ਜਗਰਾਉਂ ਦੀਆਂ ਸਰਗਰਮੀਆਂ ਤੇ ਸਭਾ ਬਾਰੇ ਗੱਲਾਂ ਸਾਂਝੀਆਂ ਕੀਤੀਆਂ ਅਤੇ ਅਜੋਕੇ ਸਾਹਿਤ ਤੇ ਸਾਹਿਤਕਾਰਾਂ ਬਾਰੇ ਵੀ ਆਪਣੇ ਵਿਚਾਰ ਸਾਂਝੇ ਕੀਤੇ | ਉਪਰੰਤ ਸਨਮਾਨ ਸਮਾਰੋਹ ਵਿਚ ਸਨਮਾਨਿਤ ਸ਼ਖ਼ਸੀਅਤਾਂ ਬਾਰੇ ਤੇ ਉਨ੍ਹਾਂ ਦੇ ਸਾਹਿਤਕ ਸਫ਼ਰ ਬਾਰੇ ਸਟੇਜ਼ ਸਕੱਤਰ ਰਾਜਦੀਪ ਤੂਰ ਨੇ ਸੰਖੇਪ ਜਾਣਕਾਰੀ ਸਾਂਝੀ ਕੀਤੀ | ਇਸ ਮੌਕੇ ਦੂਰਦਰਸ਼ਨ ਦੇ ਸੇਵਾ ਮੁਕਤ ਡਾਇਰੈਕਟਰ ਹਰਜੀਤ ਸਿੰਘ, ਉੱਘੀ ਤੇ ਹਰਮਨ ਪਿਆਰੀ ਗ਼ਜ਼ਲਗੋ ਸੁਖਵਿੰਦਰ ਅੰਮਿ੍ਤ, ਛੋਟੀ ਬਹਿਰ ਦੇ ਵੱਡੇ ਸ਼ਾਇਰ ਤਰਸੇਮ ਨੂਰ, ਉੱਘੇ ਚਿੰਤਕ, ਲੇਖਕ ਤੇ ਆਲੋਚਕ ਅਰਵਿੰਦਰ ਕੌਰ ਕਾਕੜਾ, ਸੂਫੀ ਰੰਗ ਵਾਲੀ ਸ਼ਾਇਰੀ ਕਰਨ ਵਾਲੀ ਸ਼ਾਇਰਾ ਰਿਤੂ ਵਾਸੂਦੇਵ, ਨੌਜਵਾਨ ਕਹਾਣੀਕਾਰ ਜਸਵਿੰਦਰ ਧਰਮਕੋਟ ਨੂੰ ਵਿਸ਼ੇਸ਼ ਸਨਮਾਨ ਨਾਲ ਨਿਵਾਜਿਆ ਗਿਆ | ਸਨਮਾਨ ਵਿਚ ਨਗਦ ਰਾਸ਼ੀ, ਮਾਣ ਪੱਤਰ, ਦੋਸ਼ਾਲਾ, ਡਾਇਰੀ ਤੇ ਪੈਨ ਭੇਟ ਕੀਤਾ ਗਿਆ | ਸਭਾ ਦੇ ਮੁੱਢਲੇ ਮੈਂਬਰ ਅਤੇ ਪ੍ਰਸਿੱਧ ਕਵੀ ਅਜੀਤ ਪਿਆਸਾ ਨੂੰ ਜ਼ਿੰਦਗੀ ਭਰ ਦੀਆਂ ਪ੍ਰਾਪਤੀਆਂ ਲਈ ਵਿਸ਼ੇਸ਼ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ | ਸਨਮਾਨਿਤ ਸ਼ਖਸੀਅਤਾਂ ਦੇ ਸਾਹਿਤਕ, ਜੀਵਨ ਅਤੇ ਕਲਾਤਮਿਕ ਸਫ਼ਰ ਬਾਰੇ ਸੰਖੇਪ ਚਾਨਣਾ ਪਾਉਂਦਿਆਂ ਪ੍ਰੋ: ਕਰਮ ਸਿੰਘ ਸੰਧੂ, ਸਤਵਿੰਦਰ ਕੁੱਸਾ, ਅਮਰਜੀਤ ਕੌਰ ਮਾਹੀ, ਮੇਜਰ ਸਿੰਘ ਛੀਨਾ, ਦਰਸ਼ਨ ਬੋਪਾਰਾਏ ਤੇ ਪ੍ਰਭਜੋਤ ਸੋਹੀ ਨੇ ਭਾਵਪੂਰਨ ਤੇ ਦਿਲਚਸਪ ਤੱਥ ਪੇਸ਼ ਕੀਤੇ | ਸਭਾ ਵਲੋਂ ਭੁਪਿੰਦਰ ਧਾਲੀਵਾਲ (ਚੌਂਕੀਮਾਨ) ਦਸਤੂਰ ਪੰਜਾਬੀ ਅਤੇ ਬੀਬਾ ਬਲਵੰਤ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ |
ਉਪਰੰਤ ਕਵੀ ਦਰਬਾਰ ਵਿਚ ਗੁਲਸ਼ਨ ਦਿਆਲ ਯੂ.ਐੱਸ.ਏ., ਜਸਪ੍ਰੀਤ ਅਮਲਤਾਸ, ਮੇਜਰ ਸਿੰਘ ਛੀਨਾ, ਦਰਸ਼ਨ ਬੋਪਾਰਾਏ, ਹਰਕੋਮਲ ਬਰਿਆਰ, ਜਗਦੀਸ਼ਪਾਲ ਮਹਿਤਾ, ਗੁਰਮੀਤ ਸਿੰਘ, ਮਨੀ ਹਠੂਰ, ਸਰਦੂਲ ਸਿੰਘ ਲੱਖਾ, ਦੀਪ ਕੁਲਦੀਪ ਕੈਨੇਡਾ, ਗੁਰਪ੍ਰੀਤ ਧਰਮਕੋਟ, ਪਵਨਦੀਪ ਚੌਹਾਨ ਹੋਰਾਂ ਨੇ ਆਪਣੀਆਂ ਰਚਨਾਵਾਂ ਪੜ੍ਹੀਆਂ | ਇਸ ਮੌਕੇ ਪਿ੍ੰ: ਦਲਜੀਤ ਕੌਰ, ਰਛਪਾਲ ਸਿੰਘ ਚਕਰ, ਜੋਗਿੰਦਰ ਆਜ਼ਾਦ, ਅਵਿਨਾਸ਼ਦੀਪ ਸਿੰਘ, ਕੁਲਦੀਪ ਸਿੰਘ ਲੋਹਟ, ਗੁਰਜੀਤ ਸਹੋਤਾ, ਡਾ: ਜਸਵੰਤ ਸਿੰਘ ਢਿੱਲੋਂ, ਪਿ੍ੰਸੀਪਲ ਦਲਜੀਤ ਕੌਰ ਹਠੂਰ, ਮੈਨੇਜਰ ਗੁਰਦੀਪ ਸਿੰਘ, ਭਗਵਾਨ ਢਿੱਲੋਂ, ਅਮਰਜੀਤ ਕੌਰ ਮਾਹੀ, ਪ੍ਰਭਜੋਤ ਸੋਹੀ, ਅਰਸ਼ਦੀਪ ਪਾਲ ਸਿੰਘ, ਹਰਬੰਸ ਸਿੰਘ ਅਖਾੜਾ, ਸੰਜੀਵ ਝਾਂਜੀ, ਪ੍ਰੇਮ ਸਿੰਘ, ਹੰਸ ਰਾਜ, ਸੌਰਵ ਵਰਮਾ, ਸੁਖਦੇਵ ਸਿੰਘ, ਪਲਵਿੰਦਰ ਸਿੰਘ, ਭੁਪਿੰਦਰ ਸਿੰਘ ਸ਼ਾਮਿਲ ਸਨ |
ਪਿਛਲੀ ਖ਼ਬਰ ਡਾ. ਸਾਂਤੀ ਬੱਸੀ ਦਾ ਕੀਤਾ ਸਨਮਾਨ <br/> ਅਗਲੀ ਖ਼ਬਰ ਸਾਬਕਾ ਕੌਂਸਲਰ ਮੁਲਖ ਰਾਜ ਸਿੰਘ ਦੀ ਮੌਤ 'ਤੇ ਵੱਖ-ਵੱਖ ਸਿਆਸੀ, ਧਾਰਮਿਕ ਤੇ ਮੁਲਾਜ਼ਮ ਆਗੂਆਂ ਵਲੋਂ ਦੁੱਖ ਦਾ ਪ੍ਰਗਟਾਵਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।