07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਕਵਿਤਾ ਕੁੰਭ 'ਚ ਹਰਪ੍ਰੀਤ ਸਿੰਘ ਪਾਲਾ ਕੰਗ ਦੀ ਹੋਈ ਚੋਣ

ਅਜੀਤ ਡੈਸਕ 08-03-2026
ਨਵਾਂਸ਼ਹਿਰ, 7 ਮਾਰਚ (ਜਸਬੀਰ ਸਿੰਘ ਨੂਰਪੁਰ)-ਪੰਜਾਬੀ ਭਵਨ ਲੁਧਿਆਣਾ ਵਿਖੇ 8 ਮਾਰਚ ਨੂੰ ਹੋਣ ਵਾਲੇ ਕਵਿਤਾ ਕੁੰਭ 10 ਵਿਚ ਨਵਾਂਸ਼ਹਿਰ ਦੇ ਪਿੰਡ ਮੱਲਪੁਰ ਤੋਂ ਲੇਖਕ ਹਰਪ੍ਰੀਤ ਸਿੰਘ ਪਾਲਾ ਕੰਗ ਆਪਣੀ ਕਵਿਤਾ ਨਾਲ ਹਾਜ਼ਰੀ ਲਗਾਉਣਗੇ | ਇਹ ਕਵਿਤਾ ਕੁੰਭ ਹਰ ਸਾਲ ਲੁਧਿਆਣਾ ਵਿਖੇ ਕਰਵਾਇਆ ਜਾਂਦਾ ਹੈ | ਪੰਜਾਬ ਭਰ ਤੋਂ ਤਕਰੀਬਨ 400 ਕਵੀਆਂ ਵਿਚੋਂ 52 ਕਵੀ ਚੁਣੇ ਗਏ | ਜਿਸ ਵਿੱਚ ਹਰਪ੍ਰੀਤ ਸਿੰਘ ਪਾਲਾ ਕੰਗ ਦਾ ਚੌਥਾ ਸਥਾਨ ਬਣਿਆ | ਜ਼ਿਕਰਯੋਗ ਹੈ ਕਿ ਪੰਜਾਬੀ ਸੰਗੀਤ ਇੰਡਸਟਰੀ ਵਿੱਚ ਪਾਲਾ ਕੰਗ ਦਾ ਸਥਾਪਿਤ ਨਾਮ ਹੈ, ਉਸਦੇ ਲਿਖੇ ਗੀਤ ਪੰਜਾਬ ਦੇ ਗਾਇਕਾਂ ਦੁਆਰਾ ਰਿਕਾਰਡ ਕਰਵਾਏ ਜਾ ਚੁੱਕੇ ਨੇ | ਢਾਡੀ ਸਿੰਘਾਂ ਨੇ ਵੀ ਇਹਨਾਂ ਦੇ ਲਿਖੇ ਧਾਰਮਿਕ ਗੀਤ, ਪ੍ਰਸੰਗ ਕਾਫ਼ੀ ਗਾਏ ਹਨ | ਇਹ ਕਵਿਤਾ ਕੁੰਭ ਪਾਲੀ ਖਾਦਿਮ ਤੇ ਰਵਿੰਦਰ ਰਵੀ ਦੇ ਯਤਨਾਂ ਸਦਕਾ ਉਲੀਕਿਆ ਗਿਆ ਹੈ |
ਪਿਛਲੀ ਖ਼ਬਰ ਰੈੱਡ ਕਰਾਸ ਵਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਅਗਲੀ ਖ਼ਬਰ ਭਲਕੇ ਹੋਣ ਜਾ ਰਹੀ 'ਪੰਜਾਬ ਬਚਾਓ' ਰੈਲੀ ਰਾਹੀਂ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਦੀ ਅਕਾਲੀ ਦਲ 'ਚ ਹੋਵੇਗੀ ਘਰ ਵਾਪਸੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।