10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਜਲ ਸਪਲਾਈ ਤੇ ਸੈਨੀਟੇਸ਼ਨ ਵਲੋਂ ਡਵੀਜ਼ਨ ਦਫ਼ਤਰ ਅੱਗੇ 10 ਨੂੰ ਦਿੱਤਾ ਜਾਵੇਗਾ ਰੋਸ ਧਰਨਾ

ਅਜੀਤ ਡੈਸਕ 07-03-2026
ਨਵਾਂਸ਼ਹਿਰ, 6 ਮਾਰਚ (ਹਰਮਿੰਦਰ ਸਿੰਘ ਪਿੰਟੂ)-ਪੀ. ਡਬਲਿਊ. ਡੀ ਫੀਲਡ ਐਂਡ ਵਰਕਸ਼ਾਪ ਵਰਕਰ ਯੂਨੀਅਨ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਹਰਮੇਸ਼ ਲਾਲ ਮਾਹੀਪੁਰ ਅਤੇ ਚੇਅਰਮੈਨ ਗੁਰਵਿੰਦਰ ਸਿੰਘ ਸੋਨਾ ਦੀ ਪ੍ਰਧਾਨਗੀ ਹੇਠ ਹੋਈ | ਜਾਣਕਾਰੀ ਦਿੰਦੇ ਹੋਏ ਚੇਅਰਮੈਨ ਗੁਰਵਿੰਦਰ ਸਿੰਘ ਸੋਨਾ ਨੇ ਦੱਸਿਆ ਜਲ ਸਪਲਾਈ ਵਿਭਾਗੀ ਮੁਖੀ ਵੱਲੋਂ ਆਊਟ ਸੋਰਸ ਤੇ ਇੰਨਲਿਸਟ ਦੇ ਲਗਪਗ 320 ਮੁਲਾਜ਼ਮਾਂ ਨੂੰ ਵਿਭਾਗ ਵਿੱਚੋਂ ਕੱਢਣ ਦਾ ਫੁਰਮਾਨ ਜਾਰੀ ਕੀਤਾ ਗਿਆ ਹੈ ਅਤੇ ਜਲ ਸਪਲਾਈ ਸਕੀਮਾਂ ਪੰਚਾਇਤ ਹਵਾਲੇ ਕਰਨ ਦਾ ਹੁਕਮ ਕੀਤਾ ਗਿਆ ਹੈ ਜਿਸ 'ਤੇ ਵਿਰੋਧ ਦੇ ਚਲਦਿਆਂ ਸੂਬਾ ਕਮੇਟੀ ਦੇ ਲਏ ਫੈਸਲੇ ਅਨੁਸਾਰ ਡਿਵੀਜ਼ਨ ਪੱਧਰ 'ਤ 10 ਮਾਰਚ ਦਿਨ ਮੰਗਲਵਾਰ ਨੂੰ ਜਲ ਸਪਲਾਈ ਤੇ ਸੈਨੀਟੇਸ਼ਨ ਵਲੋਂ ਡਿਵੀਜ਼ਨ ਦਫਤਰ ਅੱਗੇ ਰੋਸ ਰੈਲੀ ਕਰਕੇ ਮੰਗ ਪੱਤਰ ਭੇਜੇ ਜਾਣਗੇ ਅਤੇ 18 ਮਾਰਚ ਨੂੰ ਵਿਭਾਗੀ ਮੁੱਖ ਦਫਤਰ ਮੁਹਾਲੀ ਵਿਖੇ ਹਜ਼ਾਰਾਂ ਮੁਲਾਜ਼ਮ ਰੋਸ ਰੈਲੀ ਕਰਨਗੇ | ਇਸ ਮੌਕੇ ਸੁਰਿੰਦਰ ਕੁਮਾਰ ਜਨਰਲ ਸਕੱਤਰ, ਸੁਖਰਾਮ, ਕੁਲਵੀਰ ਪ੍ਰਧਾਨ, ਦਵਿੰਦਰ ਸਿੰਘ, ਗੁਰਦੇਵ ਸਿੰਘ, ਜਸਪਾਲ ਸਿੰਘ ਤੇ ਦਿਲਬਾਗ ਰਾਏ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪੰਜਾਬ ਵਿਧਾਨ ਸਭਾ ਦਾ ਘਿਰਾਓ ਕਰਨ 'ਚ ਸਹਿਯੋਗ ਦੇਣ ਵਾਲੇ ਕਾਂਗਰਸੀ ਵਰਕਰਾਂ ਦਾ ਧੰਨਵਾਦ- ਚੌਧਰੀ ਮੀਨਾ ਸੂੰਢ ਅਗਲੀ ਖ਼ਬਰ ਪੰਜਾਬ ਵਿਧਾਨ ਸਭਾ ਦਾ ਘਿਰਾਓ ਕਰਨ 'ਚ ਸਹਿਯੋਗ ਦੇਣ ਵਾਲੇ ਕਾਂਗਰਸੀ ਵਰਕਰਾਂ ਦਾ ਧੰਨਵਾਦ- ਚੌਧਰੀ ਮੀਨਾ ਸੂੰਢ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।