13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਵਿਧਾਇਕਾ ਸੰਤੋਸ਼ ਕਟਾਰੀਆ ਨੇ ਗੁੱਲਪੁਰ ਦੀ ਪੰਚਾਇਤ ਨੂੰ ਚੈੱਕ ਸੌਂਪਿਆ

ਅਜੀਤ ਡੈਸਕ 04-03-2026
ਮਜਾਰੀ/ਸਾਹਿਬਾ, 3 ਮਾਰਚ (ਨਿਰਮਲਜੀਤ ਸਿੰਘ ਚਾਹਲ)-ਪਿੰਡ ਗੁੱਲਪੁਰ ਵਲੋਂ ਸਰਬ ਸੰਮਤੀ ਨਾਲ ਚੁਣੀ ਗਈ ਪੰਚਾਇਤ ਨੂੰ ਪੰਜਾਬ ਸਰਕਾਰ ਵਲੋਂ ਭੇਜੀ ਗਈ ਪੰਜ ਲੱਖ ਰੁਪਏ ਦੀ ਗ੍ਰਾਂਟ ਦਾ ਚੈੱਕ ਹਲਕਾ ਵਿਧਾਇਕਾ ਮੈਡਮ ਸੰਤੋਸ਼ ਕਟਾਰੀਆ ਵਲੋਂ ਪਿੰਡ ਗੁੱਲਪੁਰ ਵਿਖੇ ਸਮੂਹ ਨਗਰ ਦੀ ਹਾਜ਼ਰੀ ਵਿਚ ਸਰਪੰਚ ਕਸ਼ਮੀਰ ਸਿੰਘ ਖਾਲਸਾ ਅਤੇ ਪੰਚਾਇਤ ਨੂੰ ਸੌਂਪਿਆ ਗਿਆ | ਇਸ ਮੌਕੇ ਕਟਾਰੀਆ ਨੇ ਕਿਹਾ ਕਿ ਪਿੰਡਾਂ ਵਿੱਚ ਰਹਿੰਦੇ ਵਿਕਾਸ ਦੇ ਕੰਮ ਸਮੂਹ ਨਗਰ ਤੇ ਪੰਚਾਇਤ ਦੀ ਸਲਾਹ ਨਾਲ ਪੂਰੇ ਕੀਤੇ ਜਾਣਗੇ | ਗ੍ਰਾਂਟਾ ਦੀ ਕੋਈ ਵੀ ਦਿੱਕਤ ਨਹੀ ਆਣ ਦਿੱਤੀ ਜਾਵੇਗੀ | ਇਸ ਮੌਕੇ ਅਸ਼ੋਕ ਕਟਾਰੀਆ, ਸਰਪੰਚ ਕਸ਼ਮੀਰ ਸਿੰਘ ਖਾਲਸਾ, ਗੁਰਬਿੰਦਰ ਸਿੰਘ, ਪਰਮਜੀਤ ਕੌਰ, ਜਸਵਿੰਦਰ ਕੌਰ, ਮਹਿੰਦਰ ਕੌਰ ਸਾਰੇ ਪੰਚ, ਅਮਰਜੀਤ ਸਿੰਘ ਸਾਬਕਾ ਸਰਪੰਚ, ਮਾ. ਮੋਹਣ ਸਿੰਘ, ਝਲਮਣ ਸਿੰਘ, ਸਤਨਾਮ ਸਿੰਘ, ਬਲਦੇਵ ਸਿੰਘ, ਕਰਨੈਲ ਸਿੰਘ ਛੋਕਰ, ਉਮਰਾਓ ਸਿੰਘ, ਮੱਖਣ ਸਿੰਘ ਭਾਲੜੂ, ਜੋਗਾ ਸਿੰਘ, ਸੋਮ ਨਾਥ ਥਾਣੇਦਾਰ, ਯੁਧਵੀਰ ਸਿੰਘ ਆਦਿ ਹਾਜਰ ਸਨ |
ਪਿਛਲੀ ਖ਼ਬਰ ਨੌਜਵਾਨ ਤੇ ਬੱਚੇ ਸਾਦੇ ਰੰਗਾਂ ਨਾਲ ਹੀ ਹੋਲੀ ਦਾ ਪਵਿੱਤਰ ਤਿਉਹਾਰ ਮਨਾਉਣ- ਬੰਗਾ ਅਗਲੀ ਖ਼ਬਰ ਬਛੌੜੀ ਵਿਖੇ ਪਹਿਲੇ ਸੈਵਨ ਸਾਈਡ ਫੁੱਟਬਾਲ ਕੱਪ ਦੀ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।