12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਸਾਈਾ ਲੋਕਾਂ ਦੀ ਯਾਦ 'ਚ ਸ਼ੋਭਾ ਯਾਤਰਾ 8 ਨੂੰ

ਅਜੀਤ ਡੈਸਕ 04-03-2026
ਕਟਾਰੀਆਂ, 3 ਮਾਰਚ (ਪ੍ਰੇਮੀ ਸੰਧਵਾਂ)-ਸਾਈਾ ਲੋਕਾਂ ਦੀ ਬੰਦਗੀ ਵਿਚ ਸਦਾ ਹੀ ਲੀਨ ਰਹਿਣ ਵਾਲੇ ਸਾਈਾ ਬਿੰਦਰ ਭਗਤ ਯੂ. ਕੇ ਦੀ ਅਗਵਾਈ 'ਚ ਪਿੰਡ ਸੰਧਵਾਂ ਵਿਖੇ ਸਾਈਾ ਲੋਕਾਂ ਦੀ ਯਾਦ 'ਚ 8 ਤੋਂ 15 ਮਾਰਚ ਤੱਕ ਮਨਾਏ ਜਾ ਰਹੇ ਸਲਾਨਾ ਜੋੜ ਮੇਲੇ ਸਬੰਧੀ ਸਾਈਾ ਬਿੰਦਰ ਭਗਤ ਯੂ. ਕੇ ਨੇ ਦੱਸਿਆ ਕਿ 8 ਮਾਰਚ ਨੂੰ ਸਵੇਰੇ ਕਰੀਬ 11 ਵਜੇ ਸਾਈਾ ਲੋਕਾਂ ਦੀ ਸ਼ੋਭਾ ਯਾਤਰਾ ਰੱਥ 'ਤੇ ਕੱਢੀ ਜਾਵੇਗੀ, ਜੋ ਕਿ ਸਾਰੇ ਨਗਰ ਦੀ ਪਰਕਰਮਾ ਕਰਕੇ ਮੁੜ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਪਿੰਡ ਸੰਧਵਾਂ ਦੇ ਨੇੜੇ ਸਾਈਾ ਲੋਕਾਂ ਦੇ ਇਲਾਹੀ ਦਰਬਾਰ 'ਤੇ ਦੇਰ ਰਾਤ ਸਮਾਪਤ ਹੋਵੇਗੀ | ਉਨ੍ਹਾਂ ਕਿਹਾ ਕਿ ਸ਼ੋਭਾ ਯਾਤਰਾ ਦਾ ਵੱਖ-ਵੱਖ ਥਾਵਾਂ 'ਤੇ ਸੰਗਤਾਂ ਵਲੋਂ ਫੁੱਲਾਂ ਦੀ ਵਰਖਾ ਕਰਕੇ ਜਿੱਥੇ ਭਰਵਾਂ ਸਵਾਗਤ ਕੀਤਾ ਜਾਵੇਗਾ | ਉੱਥੇ ਹੀ ਸੰਗਤਾਂ ਨੂੰ ਤਰ੍ਹਾਂ-ਤਰ੍ਹਾਂ ਦੇ ਪਕਵਾਨ ਵਰਤਾਏ ਜਾਣਗੇ | ਸਾਈਾ ਬਿੰਦਰ ਭਗਤ ਯੂ. ਕੇ ਨੇ ਦੱਸਿਆ ਕਿ ਇਹ ਸ਼ੋਭਾ ਯਾਤਰਾ ਤੋਂ ਬਾਅਦ 8 ਤੋਂ 14 ਮਾਰਚ ਤੱਕ ਸੰਗਤਾਂ ਵਲੋਂ ਸ਼ਬਦ ਚੌਂਕੀਆਂ ਲਗਾਈਆਂ ਜਾਣਗੀਆਂ ਤੇ 15 ਮਾਰਚ ਸ਼ਾਮ ਨੂੰ ਸਰਦਾਰ ਅਲੀ, ਪ੍ਰਵੇਜ਼ ਖਾਨ ਅਤੇ ਸੱਭਿਆਚਾਰਕ ਮੇਲਿਆਂ ਦੇ ਬਾਦਸ਼ਾਹ ਗਾਇਕ ਕੰਠ ਕਲੇਰ, ਕਮਲ ਕੇਲਰ ਆਦਿ ਕਲਾਕਾਰ ਸਾਈਾ ਲੋਕਾਂ ਦੀ ਮਹਿਮਾ ਦਾ ਗੁਣਗਾਨ ਕਰਕੇ ਸੰਗਤਾਂ ਨੂੰ ਨਿਹਾਲ ਕਰਨਗੇ | ਇਸ ਮੌਕੇ ਸਰਪੰਚ ਡਾ. ਜਗਨ ਨਾਥ ਹੀਰਾ, ਜੈਲ ਰਾਮ, ਬਲਵਿੰਦਰ ਕੁਮਾਰ ਹੀਰਾ, ਗੁਰਪ੍ਰੀਤ ਸਿੰਘ ਸੰਧੂ ਯੂ. ਕੇ, ਘੁੱਗਾ ਹੀਰਾ, ਮੱਲੀ ਲਾਖਾ, ਦੇਸ ਰਾਜ ਹੀਰਾ, ਦੀਪਕ ਹੀਰਾ, ਚੰਦਰ ਪਾਲ ਹੀਰਾ, ਸੀਮਾ ਹੀਰਾ, ਚਮਨ ਲਾਲ ਹੀਰਾ, ਜੋਗਿੰਦਰ ਪਾਲ ਹੀਰਾ, ਅਰਜਨ ਰਾਮ, ਕਾਲਾ ਹੀਰਾ, ਪਾਲੀ ਹੀਰ, ਮੱਲੀ ਸੰਧਵਾਂ, ਜਤਿਨ ਹੀਰਾ, ਜੋਗਿੰਦਰ ਪਾਲ ਲੁਧਿਆਣਾ ਤੇ ਰਾਮ ਸਰਨਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ 'ਆਵਾਜ਼' ਵਲੋਂ ਹੋਲੇ ਮਹੱਲੇ 'ਤੇ ਸ੍ਰੀ ਅਨੰਦਪੁਰ ਸਾਹਿਬ ਜਾ ਰਹੀ ਸੰਗਤ ਲਈ ਮੁਫ਼ਤ ਮੈਡੀਕਲ ਕੈਂਪ ਸ਼ੁਰੂ ਅਗਲੀ ਖ਼ਬਰ ਐੱਨ. ਆਰ. ਆਈ. ਭਰਾਵਾਂ ਸ਼ੇਰਮਾਰ ਤੇ ਕਰਨੈਲ ਸਿੰਘ ਨੌਰਦ ਵਲੋਂ ਅਸ਼ੋਕ ਭੌਰਾ ਦੀ ਪੁਸਤਕ 'ਪੰਜਾਬੀ ਰੂਟਸ ਅਮਰੀਕਨ ਡਰੀਮਜ'...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।