18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਖੇਤੀਬਾੜੀ ਕਾਲਜ ਬੱਲੋਵਾਲ ਸੌਂਖੜੀ ਵਿਖੇ ਕੰਢੀ ਇਲਾਕੇ ਦੇ ਪੇਂਡੂ ਵਿਦਿਆਰਥੀਆਂ ਲਈ 10 ਫ਼ੀਸਦੀ ਸੀਟਾਂ ਰੱਖੀਆਂ ਰਾਖਵੀਂਆਂ- ਡਾ. ਮਨਮੋਹਨਜੀਤ

ਅਜੀਤ ਡੈਸਕ 22-02-2026
ਬਲਾਚੌਰ, 21 ਫਰਵਰੀ (ਨਰੇਸ਼ ਧੌਲ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪ੍ਰਬੰਧਕੀ ਬੋਰਡ ਡਾ. ਸਤਬੀਰ ਸਿੰਘ ਗੋਸਲ, ਵਾਈਸ ਚਾਂਸਲਰ ਪੀ.ਏ.ਯੂ ਲੁਧਿਆਣਾ ਦੀ ਅਗਵਾਈ ਵਿੱਚ ਖੇਤੀਬਾੜੀ ਕਾਲਜ ਬੱਲੋਵਾਲ ਸੌਂਖੜੀ ਵਿਖੇ ਦਾਖਲਾ ਲੈਣ ਲਈ 10 ਫ਼ੀਸਦੀ ਸੀਟਾਂ ਕੰਢੀ ਇਲਾਕੇ ਦੇ ਵਿਦਿਆਰਥੀਆਂ ਲਈ ਰਾਖਵੀਂਆਂ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ | ਡਾ. ਮਨਮੋਹਨਜੀਤ ਸਿੰਘ ਡੀਨ ਖੇਤੀਬਾੜੀ ਕਾਲਜ ਬੱਲੋਵਾਲ ਸੌਂਖੜੀ ਨੇ ਦੱਸਿਆ ਕਿ ਇਹ ਕਾਲਜ ਕੰਢੀ ਇਲਾਕੇ ਵਿੱਚ ਖੇਤੀਬਾੜੀ ਵਿੱਦਿਆ ਨੂੰ ਪ੍ਰਫੁਲਿਤ ਕਰਨ ਲਈ ਖੋਲਿ੍ਹਆ ਗਿਆ ਹੈ | ਹੁਣ ਪ੍ਰਬੰਧਕੀ ਬੋਰਡ ਦੇ ਫ਼ੈਸਲੇ ਅਨੁਸਾਰ ਇਸ ਕਾਲਜ ਦੇ ਦਾਖ਼ਲੇ ਵਿੱਚ ਹਰ ਸਾਲ 10 ਫ਼ੀਸਦੀ ਵਾਧੂ ਸੀਟਾਂ ਕੰਢੀ ਇਲਾਕੇ ਦੇ ਵਿਦਿਆਰਥੀਆਂ ਲਈ ਰਾਖਵੀਂਆਂ ਕਰ ਦਿੱਤੀਆਂ ਗਈਆਂ ਹਨ | ਉਨ੍ਹਾਂ ਨੇ ਦੱਸਿਆ ਕਿ ਇਸ ਤਰਾਂ ਕੰਢੀ ਇਲਾਕੇ ਦੇ ਕਿਸਾਨਾਂ ਦੇ ਪਰਿਵਾਰਾਂ ਨੂੰ ਅਤੇ ਕੰਢੀ ਇਲਾਕੇ ਦੀ ਖੇਤੀਬਾੜੀ ਨੂੰ ਬਹੁਤ ਫ਼ਾਇਦਾ ਹੋਵੇਗਾ | ਉਨ੍ਹਾਂ ਦੱਸਿਆ ਕਿ ਇਹ ਫ਼ੈਸਲਾ ਇਸ ਸਾਲ ਹੋਣ ਵਾਲੇ ਦਾਖ਼ਲਿਆਂ ਵਿੱਚ ਹੀ ਲਾਗੂ ਹੋ ਜਾਵੇਗਾ | ਉਨ੍ਹਾਂ ਸਮੁੱਚੇ ਕੰਢੀ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਸਹੂਲਤ ਦਾ ਵੱਧ ਤੋਂ ਵੱਧ ਲਾਹਾ ਪ੍ਰਾਪਤ ਕਰਨ |
ਪਿਛਲੀ ਖ਼ਬਰ ਲਾਇਨਜ਼ ਕਲੱਬ ਨਵਾਂਸ਼ਹਿਰ ਗੋਲਡ ਬੰਦਗੀ 321-ਡੀ ਨੇ ਲਗਾਏ ਸਵਾਗਤੀ ਬੋਰਡ ਅਗਲੀ ਖ਼ਬਰ ਫੀਫਾ ਦੇ 'ਫੁੱਟਬਾਲ ਫਾਰ ਸਕੂਲ' ਪੋ੍ਰਗਰਾਮ ਤਹਿਤ ਨਵੋਦਿਆ ਪੋਜੇਵਾਲ ਵਿਖੇ 25 ਸਕੂਲਾਂ ਨੂੰ ਫੁੱਟਬਾਲ ਵੰਡੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।