11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਸੜੋਆ ਤੋਂ ਸਹੂੰਗੜਾ ਤੱਕ ਸੜਕ ਬਣ ਕੇ ਹੋਈ ਤਿਆਰ , ਅਸ਼ੋਕ ਕਟਾਰੀਆ ਵਲੋਂ ਉਦਘਾਟਨ

ਸੜੋਆ, 10 ਨਵੰਬਰ (ਸਹੂੰਗੜਾ)-ਸੜੋਆ ਤੋਂ ਸਹੂੰਗੜਾ ਤੱਕ ਇੱਕ ਸਾਲ ਦੇ ਕਰੀਬ ਸਮੇਂ ਤੋਂ ਪੁੱਟੀ ਹੋਈ ਸੜਕ ਲੁੱਕ ਪਾ ਕੇ ਤਿਆਰ ਕੀਤੀ ਗਈ। ਜਿਸ ਦਾ ਉਦਘਾਟਨ ‘ਆਪ’ ਦੇ ਸੀਨੀਅਰ ਆਗੂ ਅਸ਼ੋਕ ਕਟਾਰੀਆ ਨੇ ਰੀਬਨ ਕੱਟ ਕੇ ਕੀਤਾ।

ਅਜੀਤ ਡੈਸਕ 11-11-2026
ਸੜੋਆ, 10 ਨਵੰਬਰ (ਸਹੂੰਗੜਾ)-ਸੜੋਆ ਤੋਂ ਸਹੂੰਗੜਾ ਤੱਕ ਇੱਕ ਸਾਲ ਦੇ ਕਰੀਬ ਸਮੇਂ ਤੋਂ ਪੁੱਟੀ ਹੋਈ ਸੜਕ ਲੁੱਕ ਪਾ ਕੇ ਤਿਆਰ ਕੀਤੀ ਗਈ। ਜਿਸ ਦਾ ਉਦਘਾਟਨ ‘ਆਪ’ ਦੇ ਸੀਨੀਅਰ ਆਗੂ ਅਸ਼ੋਕ ਕਟਾਰੀਆ ਨੇ ਰੀਬਨ ਕੱਟ ਕੇ ਕੀਤਾ। ਉਨ੍ਹਾਂ ਦੱਸਿਆ ਕਿ ਇਸ ਸੜਕ ’ਤੇ 45 ਲੱਖ ਰੁਪਏ ਦੀ ਲਾਗਤ ਆਈ ਹੈ ਇਸ ਦੀ ਲੰਬਾਈ 2 ਕਿਲੋਮੀਟਰ ਪੁਆਇੰਟ 66 ਬਣਦੀ ਹੈ ਜੋ ਕਿ ਆਉਣ ਜਾਣ ਵਾਲੇ ਰਾਹਗੀਰਾਂ ਲਈ ਲੰਘਣ ਯੋਗ ਹੋ ਗਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜਿਹੜੀਆਂ ਸੜਕਾਂ ਬਾਕੀ ਰਹਿੰਦੀਆਂ ਹਨ ਉਹ ਵੀ ਜਲਦੀ ਤਿਆਰ ਹੋ ਜਾਣਗੀਆਂ। ਇਸ ਮੌਕੇ ਸਰਪੰਚ ਹਰਭਜਨ ਸਿੰਘ ਸਹੂੰਗੜਾ, ਸੰਤੋਖ ਸਿੰਘ ਖੇਲਾ, ਅਜੀਤ ਪਾਲ ਸਿੰਘ ਖੇਲਾ ਪੰਚ, ਕੁਲਦੀਪ ਸਿੰਘ ਪੰਚ, ਠੇਕੇਦਾਰ ਸੁਰਿੰਦਰ ਪਾਲ ਸਿੰਘ ਚੇਚੀ ਨੇ ਹਲਕਾ ਵਿਧਾਇਕ ਮੈਡਮ ਸੰਤੋਸ਼ ਕਟਾਰੀਆ ਦਾ ਧੰਨਵਾਦ ਕੀਤਾ। ਉਨ੍ਹਾਂ ਤੋਂ ਇਲਾਵਾ ਜੇ.ਈ ਗੁਰਵਿੰਦਰ ਸਿੰਘ, ਸਰਪੰਚ ਰਾਜੀਵ ਕੁਮਾਰ ਪੁੰਨੂ, ਪ੍ਰਦੀਪ ਕੁਮਾਰ ਦੀਪਾ, ਵੇਦ ਪ੍ਰਕਾਸ਼, ਸਤਨਾਮ ਸਹੂੰਗੜਾ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।
ਪਿਛਲੀ ਖ਼ਬਰ ਐਡਵੋਕੇਟ ਝਿੱਕਾ ਦੇ ਭਾਜਪਾ ’ ਚ ਸ਼ਾਮਿਲ ਹੋਣ ਨਾਲ ਪਾਰਟੀ ਮਜ਼ਬੂਤ ਹੋਵੇਗੀ - ਜ਼ਿਲ੍ਹਾ ਪ੍ਰਧਾਨ ਲੱਕੀ ਅਗਲੀ ਖ਼ਬਰ ਡੇਰਾ ਭਰੋਮਜਾਰਾ ਵਿਖੇ ਬੰਗੜ ਜਠੇਰਿਆਂ ਦੇ ਮੇਲੇ ਦਾ ਪੋਸਟਰ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।