17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਪਿੰਡ ਭੂਤਾਂ 'ਚ ਨੌਵਾਂ ਫੁੱਟਬਾਲ ਟੂਰਨਾਮੈਟ 25 ਤੋਂ

ਅਜੀਤ ਡੈਸਕ 22-02-2026
ਬੰਗਾ, 21 ਫਰਵਰੀ (ਸੁਰਿੰਦਰ ਸਿੰਘ ਕਰਮ ਲਧਾਣਾ)-ਬਾਬਾ ਬਲਦੇਵ ਸਿੰਘ ਵੈਲਫੇਅਰ ਸਪੋਰਟਸ ਕਲੱਬ ਪਿੰਡ ਭੂਤਾਂ ਵੱਲੋਂ ਨੌਵਾਂ ਫੁੱਟਬਾਲ ਟੂਰਨਾਮੈਂਟ 25 ਫਰਵਰੀ ਦਿਨ ਬੁੱਧਵਾਰ ਤੋਂ 1 ਮਾਰਚ ਦਿਨ ਐਤਵਾਰ ਤੱਕ ਕਰਇਆ ਜਾ ਰਿਹਾ ਹੈ | ਪ੍ਰਾਪਤ ਵੇਰਵਿਆਂ ਅਨੁਸਾਰ ਫੁੱਟਬਾਲ 'ਏ' ਪਿੰਡ ਪੱਧਰ ਵਿੱਚ ਫਾਈਨਲ ਜੇਤੂ ਟੀਮਾਂ ਨੂੰ 41 ਹਜ਼ਾਰ, ਦੂਜੀ ਟੀਮ ਨੂੰ 31 ਹਜ਼ਾਰ ਰੁਪਏ, ਤੀਜੇ ਅਤੇ ਚੌਥੇ ਸਥਾਨ 'ਤੇ ਰਹਿਣ ਵਾਲੀਆਂ ਟੀਮਾਂ ਨੂੰ ਪੰਜ ਹਜ਼ਾਰ ਰੁਪਏ ਭੇਟ ਕੀਤੇ ਜਾਣਗੇ | ਫੁੱਟਬਾਲ 'ਸੀ' ਪਿੰਡ ਪੱਧਰ ਦਾ ਪਹਿਲਾ ਇਨਾਮ 51 ਸੌ, ਦੂਜਾ ਇਨਾਮ 41 ਸੌ ਦਿੱਤਾ ਜਾਵੇਗਾ | ਸਮੂਹ ਐਨ.ਆਰ.ਆਈ ਵੀਰ, ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਾਏ ਜਾਣ ਵਾਲੇ ਇਸ ਟੂਰਨਾਮੈਂਟ ਦੇ ਫਾਈਨਲ 'ਚ ਪੁੱਜੀਆਂ ਟੀਮਾਂ 'ਚੋਂ ਜਿੱਤਣ ਵਾਲੀਆਂ ਟੀਮਾਂ ਨੂੰ ਇਨਾਮ ਵੰਡ ਸਮਾਗਮ ਦੌਰਾਨ ਮੁੱਖ ਮਹਿਮਾਨ ਅਤੇ ਪਤਵੰਤੇ ਇਨਾਮਾਂ ਦੀ ਵੰਡ ਕਰਨਗੇ |
ਪਿਛਲੀ ਖ਼ਬਰ ਸ਼ਿਵ ਮੰਦਰ ਸੰਧਵਾਂ ਵਿਖੇ ਧਾਰਮਿਕ ਸਮਾਗਮ ਅੱਜ ਅਗਲੀ ਖ਼ਬਰ ਕਬੱਡੀ ਟੂਰਨਾਮੈਂਟ ਦੇ ਫਾਈਨਲ 'ਚ ਮੁਕੰਦਪੁਰ ਨੇ ਬਲਾਚੌਰ ਟਰਾਂਸਪੋਰਟ ਨੂੰ ਹਰਾ ਕੇ ਜਿੱਤੀ ਇੱਕ ਲੱਖ ਦੀ ਇਨਾਮੀ ਰਾਸ਼ੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।