03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਕਬੋਟਾ ਜਪਾਨੀ ਟਰੈਕਟਰ ਤੇ ਮਸ਼ੀਨਾਂ ਪ੍ਰਤੀ ਕਿਸਾਨਾਂ ਤੇ ਸੁਸਾਇਟੀਆਂ ਦਾ ਭਾਰੀ ਉਤਸ਼ਾਹ

ਜਗਰਾਉਂ, 2 ਨਵੰਬਰ (ਗੁਰਦੀਪ ਸਿੰਘ ਮਲਕ)- ਇਸ ਸਾਲ ਕਬੋਟਾ ਹਾਰਵੈਸ਼ਟਿੰਗ ਮਸ਼ੀਨਾਂ ਕੰਪਨੀ ਵਲੋਂ ਪੰਜਾਬ ’ਚ ਲਾਂਚ ਕੀਤੀਆਂ ਗਈਆਂ ਹਨ। ਪੰਜਾਬ ’ਚ ਸੁੱਖ ਇੰਪਲੀਮੈਂਟ ਜਗਰਾਉਂ , ਮੋਗਾ ਤੇ ਮੁੱਲਾਂਪੁਰ ਡਿਸਟਰੀਬਿਉਟਰ ਤੋਂ ਪਹਿਲੇ ਸਾਲ ਹੀ 5 ਮਸ਼ੀਨਾਂ ਕਿਸਾਨਾਂ ਵਲੋਂ ਖਰੀਦ ਕੀਤੀਆਂ ਗਈਆਂ, ਜੋ ਕਿ ਕਬੋਟਾ ਪ੍ਰਤੀ ਕਿਸਾਨਾਂ ਦਾ ਪਿਆਰ ਬਿਆਨ ਕਰ ਰਹੀਆਂ ਹਨ ।

ਅਜੀਤ ਡੈਸਕ 03-11-2026
ਜਗਰਾਉਂ, 2 ਨਵੰਬਰ (ਗੁਰਦੀਪ ਸਿੰਘ ਮਲਕ)- ਇਸ ਸਾਲ ਕਬੋਟਾ ਹਾਰਵੈਸ਼ਟਿੰਗ ਮਸ਼ੀਨਾਂ ਕੰਪਨੀ ਵਲੋਂ ਪੰਜਾਬ ’ਚ ਲਾਂਚ ਕੀਤੀਆਂ ਗਈਆਂ ਹਨ। ਪੰਜਾਬ ’ਚ ਸੁੱਖ ਇੰਪਲੀਮੈਂਟ ਜਗਰਾਉਂ , ਮੋਗਾ ਤੇ ਮੁੱਲਾਂਪੁਰ ਡਿਸਟਰੀਬਿਉਟਰ ਤੋਂ ਪਹਿਲੇ ਸਾਲ ਹੀ 5 ਮਸ਼ੀਨਾਂ ਕਿਸਾਨਾਂ ਵਲੋਂ ਖਰੀਦ ਕੀਤੀਆਂ ਗਈਆਂ, ਜੋ ਕਿ ਕਬੋਟਾ ਪ੍ਰਤੀ ਕਿਸਾਨਾਂ ਦਾ ਪਿਆਰ ਬਿਆਨ ਕਰ ਰਹੀਆਂ ਹਨ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੁੱਖ ਇੰਪਲੀਮੈਟ ਜਗਰਾਉਂ ਦੇ ਮਾਲਕ ਕੰਵਲਜੀਤ ਸਿੰਘ ਲਾਲੀ ਨੇ ਕੀਤਾ । ਉਨ੍ਹਾਂ ਦੱਸਿਆ ਕਿ ਕਬੋਟਾ ਜਾਪਾਨੀ ਮਸ਼ੀਨਾਂ ਦੇ ਨਾਲ-ਨਾਲ ਕਬੋਟਾ ਟਰੈਕਟਰਾਂ ਦੀ ਖੇਤਰ ’ਚ ਭਾਰੀ ਮੰਗ ਹੈ, ਜਿਸਦਾ ਕਾਰਨ ਮਸ਼ੀਨਾਂ ਤੇ ਟਰੈਕਟਰਾਂ ਦੀ ਜਾਪਾਨੀ ਤਕਨੀਕ ਹੈ। ਉਨ੍ਹਾਂ ਦੱਸਿਆ ਕਿ ਕਬੋਟਾ ਐੱਮ.ਯੂ. 5502 ਟਰੈਕਟਰ ਸਭ ਤੋਂ ਘੱਟ ਤੇਲ ਖ਼ਾ ਕੇ ਸਭ ਤੋਂ ਵੱਧ ਕੰਮ ਕਰਨ ਦੀ ਸਮੱਰਥਾ ਰੱਖਦਾ ਹੈ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ 8 ਹਜ਼ਾਰ ਤੋਂ 10 ਹਜ਼ਾਰ ਚੱਲ ਚੁੱਕੇ ਟਰੈਕਟਰਾਂ ਦੀਆਂ ਕਲੱਚ ਪਲੇਟਾਂ ਪਾਉਣ ਦੀ ਅੱਜ ਤੱਕ ਜ਼ਰੂਰਤ ਨਹੀਂ ਪਈ, ਜਿਸਦਾ ਪੂਰਾ ਰਿਕਾਰਡ ਉਨ੍ਹਾਂ ਕੋਲ ਹੈ । ਉਨ੍ਹਾਂ ਦੱਸਿਆ ਕਿ ਕਬੋਟਾ ਮਸ਼ੀਨਾਂ ਪਾਣੀ ਨਾਲ ਭਰੇ ਖੇਤਾਂ ’ਚ ਵੀ ਝੋਨੇ ਦੀ ਕਟਾਈ ਕਰਦੀਆਂ ਹਨ। ਬੀਤੇ ਦਿਨ ਕਬੋਟਾ ਜਾਪਾਨੀ ਟਰੈਕਟਰ ਦੇ ਨਵੇਂ 5002 ਟਰੈਕਟਰ ਨੂੰ ਲਾਂਚ ਕਰਨ ਲਈ ਕੰਪਨੀ ਦੇ ਉੱਚ ਅਧਿਕਾਰੀ ਸੁਖ ਇੰਪਲੀਮੈਂਟ ਡੀਲਰ ਜਗਰਾਉਂ ਵਿਖੇ ਪਹੁੰਚੇ । ਜਿਨ੍ਹਾਂ ਨੇ ਦਾਅਵਾ ਕੀਤਾ ਕਿ ਬਜ਼ਾਰ ’ ਚ ਕੰਪਨੀ ਵੱਲੋਂ ਨਵੇਂ ਉਤਾਰੇ 5002 ਟਰੈਕਟਰ ਦੀ ਕੰਪਨੀ ਵਲੋਂ ਕਿਸਾਨਾਂ ਨੂੰ 8 ਸਾਲ ਦੀ ਗਾਰੰਟੀ ਦਿੱਤੀ ਜਾ ਰਹੀ ਹੈ।
ਪਿਛਲੀ ਖ਼ਬਰ ਪ੍ਰਿੰਸੀਪਲ ਗੁਰਨਾਇਬ ਸਿੰਘ ਸਿੱਧੂ ਦਾ ਸੇਵਾਮੁਕਤੀ ਸਮਾਰੋਹ ਯਾਦਗਾਰੀ ਬਣਿਆ ਅਗਲੀ ਖ਼ਬਰ ਸ਼ਿਵਾਲਿਕ ਸਕੂਲ ਨੇ ਵਿਦਿਆਰਥੀਆਂ ਲਈ ਵਿੱਦਿਅਕ ਤੇ ਮਨੋਰੰਜਨ ਟੂਰ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।