ਹੰਬੜਾਂ ਤੋਂ ਬੀਕਿਯੂ (ਹਸਨਪੁਰ) ਜਥੇਬੰਦੀ ਦਾ ਕਾਫ਼ਲਾ ਚੰਡੀਗੜ੍ਹ ਰੋਸ ਮਾਰਚ ਲਈ ਹੋਇਆ ਰਵਾਨਾ
ਹੰਬੜਾਂ, 24 ਅਗਸਤ (ਮੇਜਰ ਹੰਬੜਾਂ)-ਭਾਰਤੀ ਕਿਸਾਨ ਯੂਨੀਅਨ (ਹਸਨਪੁਰ) ਜਥੇਬੰਦੀ ਦਾ ਵੱਡਾ ਕਾਫ਼ਲਾ ਬੀਕਿਯੂ (ਹਸਨਪੁਰ) ਜਥੇਬੰਦੀ ਦੇ ਸੂਬਾ ਯੂਥ ਪ੍ਰਧਾਨ ਹਰਜਿੰਦਰ ਸਿੰਘ ਹੈਰੀ ਗਿੱਲ ਦੀ ਅਗਵਾਈ ਹੇਠ ਚੰਡੀਗੜ੍ਹ ਰੋਸ ਮਾਰਚ ’ਚ ਸ਼ਾਮਿਲ ਹੋਣ ਲਈ ਰਵਾਨਾਂ ਹੋਇਆ। ਜਥੇ ਨਾਲ ਰਵਾਨਾ ਹੋਣ ਤੋਂ ਪਹਿਲਾਂ ਜਥੇਬੰਦੀ ਦੇ ਸੂਬਾ ਯੂਥ ਪ੍ਰਧਾਨ ਹਰਜਿੰਦਰ ਸਿੰਘ ਹੈਰੀ ਗਿੱਲ ਨੇ ਕਿਹਾ ਕਿ ਅੱਜ ਕੇਂਦਰ ਤੇ ਸੂਬਾ ਸਰਕਾਰ ਕਿਸਾਨਾਂ ਤੇ ਸਿੱਖਾਂ ਨਾਲ ਨਾਲ ਵਿਤਕਰਾ ਕਰ ਰਹੀਆਂ ਹਨ ਤੇ ਸੂਬੇ ਦੇ ਕਿਸਾਨਾਂ ਦੀਆਂ ਮੰਗਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ, ਜਿਸ ਲਈ ਕਿਸਾਨ ਜਥੇਬੰਦੀਆਂ ਸੰਘਰਸ਼ ਦੇ ਰਾਹ ਤੁਰਨ ਲਈ ਮਜ਼ਬੂਰ ਹਨ।
ਹੰਬੜਾਂ, 24 ਅਗਸਤ (ਮੇਜਰ ਹੰਬੜਾਂ)-ਭਾਰਤੀ ਕਿਸਾਨ ਯੂਨੀਅਨ (ਹਸਨਪੁਰ) ਜਥੇਬੰਦੀ ਦਾ ਵੱਡਾ ਕਾਫ਼ਲਾ ਬੀਕਿਯੂ (ਹਸਨਪੁਰ) ਜਥੇਬੰਦੀ ਦੇ ਸੂਬਾ ਯੂਥ ਪ੍ਰਧਾਨ ਹਰਜਿੰਦਰ ਸਿੰਘ ਹੈਰੀ ਗਿੱਲ ਦੀ ਅਗਵਾਈ ਹੇਠ ਚੰਡੀਗੜ੍ਹ ਰੋਸ ਮਾਰਚ ’ਚ ਸ਼ਾਮਿਲ ਹੋਣ ਲਈ ਰਵਾਨਾਂ ਹੋਇਆ। ਜਥੇ ਨਾਲ ਰਵਾਨਾ ਹੋਣ ਤੋਂ ਪਹਿਲਾਂ ਜਥੇਬੰਦੀ ਦੇ ਸੂਬਾ ਯੂਥ ਪ੍ਰਧਾਨ ਹਰਜਿੰਦਰ ਸਿੰਘ ਹੈਰੀ ਗਿੱਲ ਨੇ ਕਿਹਾ ਕਿ ਅੱਜ ਕੇਂਦਰ ਤੇ ਸੂਬਾ ਸਰਕਾਰ ਕਿਸਾਨਾਂ ਤੇ ਸਿੱਖਾਂ ਨਾਲ ਨਾਲ ਵਿਤਕਰਾ ਕਰ ਰਹੀਆਂ ਹਨ ਤੇ ਸੂਬੇ ਦੇ ਕਿਸਾਨਾਂ ਦੀਆਂ ਮੰਗਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ, ਜਿਸ ਲਈ ਕਿਸਾਨ ਜਥੇਬੰਦੀਆਂ ਸੰਘਰਸ਼ ਦੇ ਰਾਹ ਤੁਰਨ ਲਈ ਮਜ਼ਬੂਰ ਹਨ। ਉਨ੍ਹਾਂ ਕਿਹਾ ਕਿ ਅੱਜ ਚੰਡੀਗੜ੍ਹ ਵਿਖੇ ਸਾਂਝੇ ਫਰੰਟ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦੇ ਨਾਲ ਅਮਰੀਕਾ ਡੀਲ ਸਮਝੌਤਾ ਰੱਦ ਕਰਨ ਅਤੇ ਹੋਰ ਕਿਸਾਨੀ ਮੰਗਾਂ ਦੇ ਹੱਲ ਲਈ ਕੱਢਿਆ ਜਾ ਰਿਹਾ ਰੋਸ ਮਾਰਚ ਸਰਕਾਰਾਂ ਦੀਆਂ ਜੜ੍ਹਾਂ ਹਿਲਾ ਦੇਵੇਗਾ। ਉਨ੍ਹਾਂ ਹੰਬੜਾਂ ਤੋਂ ਜੱਥੇ ਦੇ ਰੂਪ ’ਚ ਰਵਾਨਾਂ ਹੋਣ ਸਮੇਂ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਮੁਰਦਾਬਾਅਦ ਦੇ ਨਾਅਰੇ ਲਗਾਏ ਤੇ ਸਰਕਾਰਾਂ ਤੋਂ ਬੰਦੀ ਸਿੰਘਾਂ ਦੀ ਰਿਹਾਈ ਦੇ ਨਾਲ ਕਿਸਾਨੀ ਮੰਗਾਂ ਨੂੰ ਹੱਲ ਕੀਤੇ ਜਾਣ ਦੀ ਮੰਗ ਕੀਤੀ। ਇਸ ਮੌਕੇ ਉਨ੍ਹਾਂ ਨਾਲ ਸਰਪ੍ਰਸਤ ਤੇਜਾ ਸਿੰਘ ਗਿੱਲ, ਇਕਾਈ ਪ੍ਰਧਾਨ ਅਵਤਾਰ ਸਿੰਘ, ਸੂਬਾ ਮੀਤ ਪ੍ਰਧਾਨ ਵਿਨੇਪਾਲ ਸਿੰਘ ਬਰਾੜ, ਇਕਾਈ ਪ੍ਰਧਾਨ ਦੀਦਾਰ ਸਿੰਘ ਘਮਣੇਵਾਲ, ਕਰਨੈਲ ਸਿੰਘ ਕਾਕੂ, ਤਰਸੇਮ ਸਿੰਘ ਤਲਵੰਡੀ ਨੌ ਅਬਾਦ, ਅਮਰ ਸਿੰਘ ਪੱਪੂ, ਬਚਨ ਸਿੰਘ ਕੁੱਲੀਆ ਘਮਣੇਵਾਲ, ਕੁਲਵੰਤ ਸਿੰਘ ਬਾਠ, ਸਾਬਕਾ ਸਰਪੰਚ ਜਥੇਬੰਦੀ ਆਗੂ ਰਘਵੀਰ ਸਿੰਘ ਮਾਣੀਏਵਾਲ, ਗਗਨ ਗਿੱਲ ਹੰਬੜਾਂ, ਗੁਰਅੰਮ੍ਰਿਤ ਸਿੰਘ, ਪੰਚ ਖੁਸ਼ਪ੍ਰੀਤ ਸਿੰਘ ਥਿੰਦ, ਜੌਨ ਜੱਸਲ ਜਲੰਧਰ ਪ੍ਰਧਾਨ ਸਮੇਤ ਹੋਰ ਕਿਸਾਨ, ਮਜ਼ਦੂਰ ਵੱਡੀ ਗਿਣਤੀ ’ਚ ਮੌਜੂਦ ਸਨ।